ਬਰਲਿਨ ਦੀ ਕੰਧ
ਬਰਲਿਨ ਦੀ ਕੰਧ (ਜਰਮਨ: Berliner Mauer) 1961 ਤੋਂ 1990 ਤੱਕ ਰਿਹਾ ਇੱਕ ਰੋਕ/ਨਾਕਾ ਸੀ,[1] ਜਿਸ ਨੂੰ ਪੂਰਬੀ ਜਰਮਨੀ ਯਾਨੀ ਜਰਮਨ ਜਮਹੂਰੀ ਗਣਰਾਜ (ਜੀਡੀਆਰ) ਨੇ 13 ਅਗਸਤ 1961 ਨੂੰ ਖੜੀ ਕੀਤੀ ਸੀ। ਇਸਨੇ ਪੂਰਬੀ ਬਰਲਿਨ ਅਤੇ ਪੱਛਮੀ ਬਰਲਿਨ ਨੂੰ 1989 ਵਿੱਚ ਕੰਧ ਢਾਹ ਦਿੱਤੇ ਜਾਣ ਤੱਕ, ਜ਼ਮੀਨੀ ਤੌਰ 'ਤੇ ਪੂਰੀ ਤਰ੍ਹਾਂ ਅੱਡ ਅੱਡ ਕਰ ਰੱਖਿਆ ਸੀ।[2] ਪਹਿਰੇ ਲਈ ਕੰਕਰੀਟ ਦੇ ਗੁੰਬਦ ਵੀ ਕੰਧ ਦਾ ਹਿੱਸਾ ਸਨ।[3] ਇਨ੍ਹਾਂ ਨੇ ਵੱਡਾ ਖੇਤਰ ਮੱਲ ਰੱਖਿਆ ਸੀ, ਜਿਸ ਨੂੰ ਬਾਅਦ ਵਿੱਚ ਮੱਤ ਦੀ ਪੱਟੀ ਕਿਹਾ ਜਾਣ ਲੱਗ ਪਿਆ ਸੀ। ਇਸ ਵਿੱਚ ਗੱਡੀ-ਰੋਕ ਖਾਈਆਂ, ਫ਼ਾਕਿਰ ਬੈਡਜ਼ ਅਤੇ ਹੋਰ ਬਚਾਊ ਸਾਧਨ ਉਸਰੇ ਹੋਏ ਸਨ। ਸੋਵੀਅਤ-ਗਲਬੇ ਅਧੀਨ ਪੂਰਬੀ ਬਲਾਕ ਨੇ ਸਰਕਾਰੀ ਤੌਰ 'ਤੇ ਦਾਅਵਾ ਕੀਤਾ ਕਿ ਕੰਧ ਪੂਰਬੀ ਜਰਮਨੀ ਵਿੱਚ ਸਮਾਜਵਾਦੀ ਰਾਜ ਸਥਾਪਤ ਕਰਨ ਦੀ ਲੋਕਾਂ ਦੀ ਖਾਹਿਸ਼ ਨੂੰ ਫਾਸ਼ੀ ਸਾਜ਼ਿਸ਼ਾਂ ਤੋਂ ਬਚਾ ਕੇ ਨੇਪਰੇ ਚਾੜ੍ਹਨ ਲਈ ਖੜੀ ਕੀਤੀ ਹੈ। ਲੁਕਵਾਂ ਮਕਸਦ ਸੀਤ ਯੁਧ ਦੇ ਦੌਰ ਵਿੱਚ ਪੂਰਬੀ ਜਰਮਨੀ ਛੱਡ ਕੇ ਜਾ ਰਹੇ ਲੋਕਾਂ ਦੇ ਤਾਂਤੇ ਨੂੰ ਰੋਕਣਾ ਸੀ।
ਬਰਲਿਨ ਦੀ ਕੰਧ | |
---|---|
![]() ਪੱਛਮੀ ਬਰਲਿਨ ਵਾਲੇ ਪਾਸੇ ਤੋਂ ਬਰਲਿਨ ਦੀ ਦੀਵਾਰ ਤੇ ਚਿੱਤਰਕਾਰੀ, 1986 ਵਿੱਚ। ਪੂਰਬੀ ਪਾਸੇ ਮੌਤ ਦੀ ਪੱਟੀ। ਇੱਥੇ (1932 ਵਿੱਚ ਭਰ ਦਿੱਤੀ ਗਈ) Luisenstadt ਨਹਿਰ ਦੀ ਵਕਰ ਹੈ। | |
![]() Map of the location of the Berlin Wall, showing checkpoints | |
ਆਮ ਜਾਣਕਾਰੀ | |
ਕਿਸਮ | ਕੰਧ |
ਦੇਸ਼ | ਫਰਮਾ:ਦੇਸ਼ ਸਮੱਗਰੀ ਪੂਰਬੀ ਜਰਮਨੀ![]() |
ਗੁਣਕ ਪ੍ਰਬੰਧ | 52°30′58″N 13°22′37″E / 52.516111°N 13.376944°E |
ਨਿਰਮਾਣ ਆਰੰਭ | 13 ਅਗਸਤ 1961 |
ਤਕਨੀਕੀ ਵੇਰਵੇ | |
Size | 155 kਮੀ (96 ਮੀਲ) |
Other dimensions |
|

ਜੀ ਡੀ ਆਰ ਹਾਕਮ ਸਰਕਾਰੀ ਤੌਰ 'ਤੇ ਬਰਲਿਨ ਦੀ ਕੰਧ ਨੂੰ ਫਾਸ਼ੀਵਾਦ-ਵਿਰੋਧੀ ਸਰੱਖਿਆ ਕੰਧ (ਜਰਮਨ: Antifaschistischer Schutzwall) ਕਹਿੰਦੇ ਸਨ, ਜਿਸ ਦਾ ਭਾਵ ਇਹ ਸੀ ਕਿ ਗੁਆਂਢੀ ਪੱਛਮੀ ਜਰਮਨੀ ਪੂਰੀ ਤਰ੍ਹਾਂ ਨਾਜ਼ੀਰਹਿਤ ਨਹੀਂ ਹੋਇਆ ਸੀ।[4] ਪੱਛਮੀ ਬਰਲਿਨ ਸ਼ਹਿਰ ਦੀ ਸਰਕਾਰ ਇਸ ਨੂੰ "ਕਲੰਕੀ ਕੰਧ" ਕਹਿੰਦੀ ਸੀ - ਇਹ ਜੁਮਲਾ ਮੇਅਰ ਵਿਲੀ ਬਰਾਂ ਨੇ ਘੜਿਆ ਸੀ। ਇਸ ਦਾ ਨਿਸ਼ਾਨਾ ਆਵਾਜਾਈ ਦੀ ਆਜ਼ਾਦੀ ਦੀਆਂ ਪਾਬੰਦੀਆਂ ਦੀ ਨਿਖੇਧੀ ਕਰਨਾ ਸੀ।
ਬਰਲਿਨ ਦੀ ਦੀਵਾਰ ਅੰਦਰੁਨੀ ਜਰਮਨ ਸੀਮਾ ਦਾ ਸਭ ਤੋਂ ਪ੍ਰਮੁੱਖ ਭਾਗ ਸੀ ਅਤੇ ਸੀਤਲ ਜੰਗ ਦਾ ਪ੍ਰਮੁੱਖ ਪ੍ਰਤੀਕ ਸੀ।
ਹਵਾਲੇਸੋਧੋ
- ↑ Chicago Tribune (31 October 2014). "Untangling 5 myths about the Berlin Wall". chicagotribune.com. Archived from the original on 20 ਅਪ੍ਰੈਲ 2019. Retrieved 1 November 2014. Check date values in:
|archive-date=
(help) - ↑ Video: Berlin, 1961/08/31 (1961). Universal Newsreel. 1961.
- ↑ Jack Marck Archived 2008-08-29 at the Wayback Machine. "Over the Wall: A Once-in-a-Lifetime Experience" American Heritage, October 2006.
- ↑ [1][ਮੁਰਦਾ ਕੜੀ]