ਬਲੂਮਿੰਗਟਨ, ਇੰਡੀਆਨਾ

ਬਲੂਮਿੰਗਟਨ, ਅਮਰੀਕਾ ਦੇ ਇੰਡੀਆਨਾ ਰਾਜ ਦੇ ਦੱਖਣੀ ਖੇਤਰ ਵਿੱਚ ਇੱਕ ਸ਼ਹਿਰ ਅਤੇ ਮੋਨਰੋ ਕਾਊਂਟੀ ਦੀ ਕਾਉਂਟੀ ਸੀਟ ਹੈ।[1] ਇਹ ਇੰਡੀਆਨਾ ਦਾ ਸੱਤਵਾਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇੰਡੀਆਨਾਪੋਲਿਸ ਮੈਟਰੋਪੋਲੀਟਨ ਖੇਤਰ ਦੇ ਬਾਹਰ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਮੋਨਰੋ ਕਾਊਂਟੀ ਹਿਸਟਰੀ ਸੈਂਟਰ ਦੇ ਅਨੁਸਾਰ, ਬਲੂਮਿੰਗਟਨ ਨੂੰ "ਸੀਨਿਕ ਦੱਖਣੀ ਇੰਡੀਆਨਾ ਲਈ ਗੇਟਵੇ" ਵਜੋਂ ਜਾਣਿਆ ਜਾਂਦਾ ਹੈ। ਇਹ ਸ਼ਹਿਰ 1818 ਵਿੱਚ ਕੇਨਟੂਕੀ, ਟੈਨਿਸੀ, ਕੈਰੋਲੀਨਾਸ ਅਤੇ ਵਰਜੀਨੀਆ ਦੇ ਵਸਨੀਕਾਂ ਦੁਆਰਾ ਸਥਾਪਿਤ ਕੀਤਾ ਗਿਆ ਸੀ ਜਿਹੜੇ "ਖੇੜੇ ਦੀ ਰੌਣਕ" ਤੋਂ ਏਨੇ ਪ੍ਰਭਾਵਿਤ ਹੋਏ ਸਨ ਕਿ ਉਹਨਾਂ ਨੇ ਇਸ ਨੂੰ ਬਲੂਮਿੰਗਟਨ ਕਿਹਾ।[2]

ਬਲੂਮਿੰਗਟਨ, ਇੰਡੀਆਨਾ

2010 ਦੀ ਮਰਦਮਸ਼ੁਮਾਰੀ ਵਿੱਚ ਅਬਾਦੀ 80,405 ਸੀ।[3] ਯੂ.ਐਸ. ਮਰਦਮਸ਼ੁਮਾਰੀ ਬਿਊਰੋ ਦੁਆਰਾ ਜੁਲਾਈ 2016 ਤਕ ਸ਼ਹਿਰ ਦੀ ਆਬਾਦੀ ਅੰਦਾਜ਼ਨ 84,067 ਸੀ।[4]

ਹਵਾਲੇਸੋਧੋ

  1. "Find a County". National Association of Counties. Archived from the original on May 31, 2011. Retrieved June 7, 2011. 
  2. Monroe County History Center. "A Short History of Bloomington & Monroe County". City of Bloomington, Indiana. Archived from the original on ਸਤੰਬਰ 16, 2016. Retrieved September 9, 2012.  Check date values in: |archive-date= (help)
  3. Staff. "Blooming Census Data". City of Bloomington, Indiana. Archived from the original on ਜੁਲਾਈ 23, 2012. Retrieved October 15, 2011.  Check date values in: |archive-date= (help)
  4. "Quickfacts: Bloomington city, Indiana". U.S. Census Bureau. Retrieved November 7, 2016.