ਬਲੱਡ ਮਨੀ
ਬਲੱਡ ਮਨੀ ਜਾਂ ਦੀਆ ਜਾਂ ਕਿਆਸ ਉਹ ਰਕਮ ਹੈ ਜੋ ਕਿਸੇ ਮਕਤੂਲ ਦਾ ਪਰਿਵਾਰ ਕਾਤਲ ਤੋਂ ਲੈਂਦਾ ਹੈ ਤੇ ਇਵਜ਼ ’ਚ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਛੱਡਦਾ ਹੈ।[1] ਬਹੁਤੇ ਅਰਬ ਦੇਸ਼ਾਂ ’ਚ ਇਹ ਵਰਤਾਰਾ ਆਮ ਹੈ। ਯੂ.ਏ.ਈ. ’ਚ ਮਰਨ ਵਾਲੇ ਮਰਦ ਲਈ ਘੱਟੋ-ਘੱਟ 2,00,000 ਦਿਰਹਾਮ ਤੇ ਔਰਤ ਲਈ 100,000 ਦਿਰਹਾਮ ਹੈ। ਉਂਜ ਦੋਸ਼ੀ ਦੀ ਪੈਸੇ ਦੇ ਸਕਣ ਦੀ ਸਮਰੱਥਾ ਦੇ ਆਧਾਰ ’ਤੇ ਇਹ ਰਾਸ਼ੀ ਵਧ ਵੀ ਸਕਦੀ ਹੈ। ਮਕਤੂਲ ਦੇ ਪਰਿਵਾਰ ਆਪਣੀਆਂ ਥੁੜ੍ਹਾਂ ਤੇ ਗਰੀਬੀ ਕਾਰਨ ਹੀ ਬਲੱਡ ਮਨੀ ਕਬੂਲਦਾ ਹੈ। ਇਸਲਾਮੀ ਕਾਨੂੰਨ ਮੁਤਾਬਕ ਕੋਈ ਵੀ ਦੋਸ਼ੀ ਮ੍ਰਿਤਕਾਂ ਦੇ ਵਾਰਸਾਂ ਨੂੰ ਆਪਣੇ ਦੋਸ਼ ਬਦਲੇ ਮੁਆਵਜ਼ਾ (ਬਲੱਡ ਮਨੀ) ਦੇ ਕੇ ਆਪਣਾ ਖਹਿੜਾ ਛੁਡਾ ਸਕਦਾ ਹੈ। ਸਜ਼ਾਯਾਫਤਾ ਵਿਅਕਤੀ ਨੂੰ ਮੁਆਫੀ ਦਿੱਤੇ ਜਾਣ ਦੇ ਬਦਲੇ ’ਚ ਪੀੜਤ ਪਰਿਵਾਰ ‘ਬਲੱਡ ਮਨੀ’ ਸਵੀਕਾਰ ਕਰ ਸਕਦਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਇਹ ਲਾਗੂ ਹੈ ਭਾਰਤ ਵਿੱਚ ਇੱਹ ਸਿੱਧੇ ਤੌਰ ਤੇ ਨਹੀਂ ਬਲਕੇ ਪੰਚਾਇਤ ਜਾਂ ਮੁੱਖ ਆਦਮੀ ਰੱਲ ਕੇ ਕੁਝ ਪੈਸੇ ਦਿਵਾਕੇ ਮੁਕਦਮਾ ਖਤਮ ਕਰਵਾ ਦਿੱਦੇ ਹਨ।
- ↑ "Blood money". britannica.com. 2007. Retrieved 2009-03-20.