ਭਾਮੀਪੁਰਾ ਕਲਾਂ

ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਭਾਮੀਪੁਰਾ ਕਲਾਂ ਭਾਰਤ ਦੇ ਪੰਜਾਬ ਸੂਬੇ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਜਗਰਾਉਂ ਤੋਂ 14 ਕਿਲੋਮੀਟਰ ਦੱਖਣ ਅਤੇ ਲੁਧਿਆਣਾ ਸ਼ਹਿਰ ਤੋਂ 55 ਕਿਲੋਮੀਟਰ ਦੂਰ ਹੈ। ਪਿੰਡ ਵਿੱਚ ਜਿਆਦਾਤਰ ਧਾਲੀਵਾਲ ਅਤੇ ਚਾਹਲ ਪਰਿਵਾਰ ਹਨ। ਧਾਲੀਵਾਲ ਪਰਿਵਾਰਾਂ ਦੇ ਬਾਨੀ "ਬਾਬਾ ਸਿੱਧ ਭੋ" ਦੀ ਯਾਦਗਾਰ ਇਸ ਪਿੰਡ ਵਿੱਚ ਵੀ ਹੈ। ਪਿੰਡ ਡੱਲਾ,ਹਠੂਰ,ਦੇਹੜਕਾ,,ਅਖਾੜਾ, ਮਾਣੂਕੇ, ਬਾਸੂਵਾਲ, ਚੀਮਾ ਅਤੇ ਭਾਮੀਪੁਰਾ ਖੁਰਦ ਦੇ ਪਿੰਡਾਂ ਵਿੱਚ ਸਥਿਤ ਹੈ। ਪ੍ਰਸਿੱਧ ਗੁਰਦੁਆਰਾ ਮੈਹਦੀਆਨਾ ਸਾਹਿਬ ਪਿੰਡ ਤੋਂ 5 ਕਿਲੋਮੀਟਰ ਦੂਰ ਹੈ।