ਮਨੂ ਭਾਕਰ (ਜਨਮ 18 ਫਰਵਰੀ 2002) ਇੱਕ ਭਾਰਤੀ ਓਲੰਪੀਅਨ ਹੈ, ਜੋ ਏਅਰਗਨ ਸ਼ੂਟਿੰਗ ਦੀ ਖਿਡਾਰਨ ਹੈ। ਉਸ ਨੇ 2018 ਆਈ.ਐੱਸ.ਐੱਸ.ਐੱਫ. (ISSF) ਵਿਸ਼ਵ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਦੋ ਸੋਨ ਤਮਗੇ ਜਿੱਤੇ।

Manu Bhaker
Manu Bhaker, Indian shooting sportsperson.jpg
Bhaker at the ISSF Junior World Cup in Sydney, 2018
ਨਿੱਜੀ ਜਾਣਕਾਰੀ
ਜਨਮ18 February 2002 (2002-02-18) (age 20)
Goria village, Jhajjar district, Haryana, India
ਕਿੱਤਾSportsperson (Shooter)
ਖੇਡ
Coached byJaspal Rana

ਉਹ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਸੱਭ ਤੋਂ ਘੱਟ ਉਮਰ ਦੀ ਭਾਰਤੀ ਖਿਡਾਰਨ ਹੈ। ਉਸ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੀ ਪਹਿਲੀ ਦਸਤਕ ਦੌਰਾਨ ਹੀ 16 ਸਾਲ ਦੀ ਉਮਰ ਵਿੱਚ 2018 ਰਾਸ਼ਟਰ ਮੰਡਲ ਖੇਡਾਂ ਵਿੱਚ 10 ਮੀਟਰ ਦੇ ਏਅਰ ਪਿਸਟਲ ਮੁਕਾਬਲੇ ਵਿੱਚ ਔਰਤਾਂ ਦੀ ਸ਼੍ਰੇਣੀ ਵਿੱਚ ਸੋਨ ਤਮਗਾ ਜਿੱਤਿਆ।

2020 ਵਿੱਚ ਉਸ ਨੂੰ ਨਾਮਵਰ  ਅਰਜੁਨ  ਪੁਰਸਕਾਰ  ਨਾਲ ਸਨਮਾਨਿਤ ਕੀਤਾ  ਗਿਆ।

ਨਿੱਜੀ ਜ਼ਿੰਦਗੀ ਅਤੇ ਪਿਛੋਕੜਸੋਧੋ

ਭਾਕਰ ਦਾ ਜਨਮ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਗੋਰੀਆ ਪਿੰਡ ਵਿੱਚ ਹੋਇਆ। ਉਸ ਦੇ ਪਿਤਾ ਸਮੁੰਦਰੀ ਇੰਜੀਨੀਅਰ ਸਨ ਅਤੇ ਉਸ ਦੀ ਮਾਤਾ ਸਕੂਲ ਪ੍ਰਿੰਸੀਪਲ। ਉਸ ਦਾ ਪ੍ਰਦਰਸ਼ਨ  ਨਿਸ਼ਾਨੇਬਾਜ਼ੀ ਵਿੱਚ ਮੋਹਰੀ ਰਿਹਾ ਹੈ। ਇਸ ਦੇ ਨਾਲ ਹੀ ਬਾਕਸਿੰਗ, ਅਥਲੈਟਿਕਸ, ਸਕੇਟਿੰਗ ਅਤੇ ਜੂਡੋ ਕਰਾਟੇ ਆਦਿ ਸਮੇਤ ਕਈ ਹੋਰ ਖੇਡਾਂ ਵਿੱਚ ਵੀ ਉਹ ਹਿੱਸਾ ਲੈਂਦੀ ਰਹੀ ਹੈ।

ਆਪਣੇ ਸ਼ੁਰੂਆਤੀ ਜੀਵਨ ਵਿੱਚ ਭਾਕਰ ਵੱਲੋਂ ਪਿਸਤੌਲ ਨਾਲ ਲੈ ਕੇ ਜਨਤਕ ਆਵਾਜਾਈ ਦੇ ਸਾਧਨਾਂ ਰਾਹੀਂ ਸਫ਼ਰ ਕਰਨਾ ਬਹੁਤ ਚੁਣੌਤੀ ਭਰਪੂਰ ਸੀ।ਉਸ ਵੇਲੇ ਉਹ ਨਾਬਾਲਗ ਸੀ ਅਤੇ ਅਸਲਾ ਨਾਲ ਰੱਖਣਾ ਗੈਰ ਕਾਨੂੰਨੀ ਵੀ ਸੀ। ਉਸ ਦੇ ਪਿਤਾ ਨੇ ਨੌਕਰੀ ਛੱਡ ਦਿੱਤੀ ਤਾਂ ਜੋ ਉਹ ਆਪਣੀ ਬੇਟੀ ਨੂੰ ਖੇਡ ਮੁਕਾਬਲੇ ਵਿੱਚ ਹਿੱਸਾ ਦਿਵਾ ਸਕਣ ਅਤੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਲਿਜਾ ਸਕਣ।[1]

ਪੇਸ਼ੇਵਰ ਪ੍ਰਾਪਤੀਆਂਸੋਧੋ

2017 ਵਿੱਚ ਭਾਕਰ ਨੇ ਭਾਰਤ ਦੇ ਕੇਰਲਾ ਵਿੱਚ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ 9 ਸੋਨ ਤਮਗੇ ਅਤੇ ਰਾਸ਼ਟਰੀ ਰਿਕਾਰਡ ਤੋੜ ਕੇ ਜਿੱਤ ਹਾਸਿਲ ਕੀਤੀ। ਉਸ ਨੇ 2017 ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਵੀ ਚਾਂਦੀ ਦਾ ਤਮਗਾ ਜਿੱਤ ਕੇ ਸਫਲਤਾ ਪ੍ਰਾਪਤ ਕੀਤੀ।

2018 ਵਿੱਚ ਗੁਆਦਲਜਾਰਾ, ਮੈਕਸੀਕੋ ਵਿਖੇ ਅੰਤਰਰਾਸ਼ਟਰੀ ਖੇਡ ਨਿਸ਼ਾਨੇਬਾਜ਼ੀ ਵਰਲਡ ਕੱਪ ਦੇ ਦਸ ਮੀਟਰ ਦੇ ਏਅਰ ਪਿਸਟਲ ਫਾਈਨਲ ਵਿੱਚ ਭਾਕਰ ਨੇ ਦੋ ਵਾਰ ਦੀ ਚੈਂਪੀਅਨ ਅਲੇਜੰਦਰਾ ਜ਼ਵਾਲਾ ਨੂੰ ਹਰਾਇਆ। ਇਸ ਜਿੱਤ ਨਾਲ ਉਹ ਭਾਰਤ ਦੀ ਸਭ ਤੋਂ ਛੋਟੀ ਸੋਨ ਤਮਗਾ ਜਿੱਤਣ ਵਾਲੀ ਖਿਡਾਰਣ ਬਣ ਗਈ।

ਉਸ ਨੇ 2018 ਵਿੱਚ ਆਈ.ਐੱਸ.ਐੱਸ.ਐੱਫ. ਜੂਨੀਅਰ ਵਰਲਡ ਕੱਪ ਵਿੱਚ ਵੀ ਦੋ ਸੋਨੇ ਦੇ ਤਮਗੇ ਜਿੱਤੇ।

ਉਸੇ ਸਾਲ, 16 ਸਾਲ ਦੀ ਉਮਰ ਵਿਚ ਉਸ ਨੇ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਦਸ ਮੀਟਰ ਦੇ ਏਅਰਪਿਸਟਲ ਇਵੈਂਟ ਵਿੱਚ ਸੋਨੇ ਦਾ ਤਮਗਾ ਜਿੱਤਿਆ ਅਤੇ ਆਪਣੇ ਸਕੋਰ ਦੇ ਨਾਲ ਇੱਕ ਨਵਾਂ ਰਾਸ਼ਟਰਮੰਡਲ ਖੇਡ ਰਿਕਾਰਡ ਕਾਇਮ ਕੀਤਾ। (6)

ਮਈ 2019 ਵਿੱਚ ਮਿਉਨਿਖ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿੱਚ ਦਸ ਮੀਟਰ ਦੇ ਏਅਰ ਪਿਸਟਲ ਮੁਕਾਬਲੇ ਵਿੱਚ ਚੌਥਾ ਸਥਾਨ ਹਾਸਲ ਕਰਕੇ 2021 ਓਲੰਪਿਕਸ ਵਿੱਚ ਆਪਣੀ ਥਾਂ ਬਣਾਈ।

ਅਗਸਤ 2020 ਵਿੱਚ, ਭਾਕਰ ਨੂੰ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਵਰਚੂਅਲ ਸਮਾਰੋਹ ਵਿੱਚ ਅਰਜਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਨਿੱਜੀ ਜਾਣਕਾਰੀਸੋਧੋ

ਜਨਮ: 18 ਫਰਵਰੀ 2002

ਪਿੰਡ ਗੋਰੀਆ, ਜ਼ਿਲ੍ਹਾ ਝੱਜਰ, ਹਰਿਆਣਾ

ਖੇਡਾਂ

ਦੇਸ:ਭਾਰਤ

ਈਵੈਂਟ:ਨਿਸ਼ਾਨੇਬਾਜ਼ੀ

ਤਮਗੇਸੋਧੋ

  • ਵਿਸ਼ਵ ਕੱਪ ਵਿੱਚ 6 ਸੋਨੇ ਦੇ ਤਮਗੇ
  • ਯੂਥ ਓਲੰਪਿਕ ਖੇਡਾਂ ਵਿੱਚ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਮਗਾ
  • ਰਾਸ਼ਟਰਮੰਡਲ ਖੇਡਾਂ ਵਿੱਚ ਇੱਕ ਸੋਨ ਤਮਗਾ
  • ਏਸ਼ੀਅਨ ਨਿਸ਼ਾਨੇਬਾਜ਼ੀ ਸੀਯਰ ਵਿਸ਼ਵ ਕੱਪ ਵਿੱਚ ਤਿੰਨ ਸੋਨੇ ਤੇ ਇੱਕ ਚਾਂਦੀ ਦਾ ਤਮਗਾ

ਹਵਾਲੇ[2]ਸੋਧੋ

1- https://www.bbc.com/hindi/sport-43299203

2- https://www.hindustantimes.com/other-sports/national-sports-awards-live-updates-virtual-ceremony-begins/story-XUdBnaOgA2axsFo1OnNfOP.html


3- https://www.issf-sports.org/athletes/athlete.ashx?personissfid=SHINDW1802200201

  1. "National Sports Awards highlights: India's sporting best honoured in virtual ceremony". Hindustan Times (ਅੰਗਰੇਜ਼ੀ). 2020-08-29. Retrieved 2021-02-17. 
  2. "ISSF - International Shooting Sport Federation - issf-sports.org". www.issf-sports.org.