ਮਹਿਬੂਬ ਉਲ ਹੱਕ
ਮਹਿਬੂਬ ਉਲ ਹੱਕ ਇੱਕ ਪਾਕਿਸਤਾਨੀ ਅਰਥਸ਼ਾਸਤਰੀ ਸੀ ਜੋ ਪਾਕਿਸਤਾਨ ਦੇ 13ਵੇਂ ਵਿੱਤ ਮੰਤਰੀ (10 ਅਪਰੈਲ 1985 ਤੋਂ 28 ਜਨਵਰੀ 1988 ਤੱਕ) ਰਹੇ।[1] ਉਹ ਮਨੁੱਖੀ ਵਿਕਾਸ ਸਿਧਾਂਤ ਬਾਰੇ ਕਾਰਜਸ਼ੀਲ ਰਹੇ ਅਤੇ ਮਨੁੱਖੀ ਵਿਕਾਸ ਰਿਪੋਰਟ ਦੇ ਸੰਕਲਪ ਦੇ ਸੰਸਥਾਪਕ ਬਣੇ। ਉਹਨਾਂ ਦੇ ਯੋਗਦਾਨ ਸਦਕਾ ਹੀ ਸੰਯੁਕਤ ਰਾਸ਼ਟਰ ਨੂੰ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੀ ਸਥਾਪਨਾ ਦੀ ਪ੍ਰੇਰਨਾ ਮਿਲੀ।[2] ਉਹ ਵਿਸ਼ਵ ਬੈਂਕ ਦੀ ਨੀਤੀ ਯੋਜਨਾ ਵਿਭਾਗ ਦਾ ਨਿਰਦੇਸ਼ਕ ਰਹੇ।[3] ਉਹਨਾ ਨੇ 1990 ਵਿੱਚ ਭਾਰਤੀ ਅਰਥਸ਼ਾਸ਼ਤਰੀ ਅਮ੍ਰਿਤਿਆ ਸੇਨ ਨਾਲ ਮਿਲ ਕੇ ਪਹਿਲੀ ਮਨੁਖੀ ਵਿਕਾਸ ਰਿਪੋਰਟ ਪ੍ਰਕਾਸ਼ਤ ਕੀਤੀ ਜਿਸ ਵਿੱਚ ਵਿਸ਼ਵ ਦੇ ਵਖ ਵਖ ਦੇਸਾਂ ਦੀ ਮਨੁਖੀ ਵਿਕਾਸ ਦੇ ਮਿਆਰ ਅਨੁਸਾਰ ਦਰਜਾਬੰਦੀ ਕੀਤੀ ਗਈ। ਬਾਦ ਵਿੱਚ ਇਹ ਰਿਪੋਰਟ ਹਰ ਸਾਲ ਪ੍ਰਕਾਸ਼ਤ ਕੀਤੀ ਜਾਣ ਲਗੀ ਅਤੇ ਵਖ ਵਖ ਦੇਸਾਂ ਅਤੇ ਰਾਜਾਂ ਨੂੰ ਵੀ ਅਜਿਹੀਆਂ ਰਿਪੋਰਟਾਂ ਪ੍ਰਕਾਸ਼ਤ ਕਰਨ ਲਈ ਪ੍ਰੇਰਿਆ ਗਿਆ।
Heterodox economics and Game Theory | |
---|---|
ਜਨਮ | ਜੰਮੂ, ਜੰਮੂ ਅਤੇ ਕਸ਼ਮੀਰ, | 24 ਫਰਵਰੀ 1934
ਮੌਤ | 16 ਜੁਲਾਈ 1998 ਨਿਊ ਯਾਰਕ, ਅਮਰੀਕਾ | (ਉਮਰ 64)
ਕੌਮੀਅਤ | ਪਾਕਿਸਤਾਨ |
ਅਦਾਰਾ | ਯੋਜਨਾ ਕਮਿਸ਼ਨ ਵਿੱਤ ਮੰਤਰਾਲਾ ਯੂ ਐਨ ਵਿਕਾਸ ਪ੍ਰੋਗਰਾਮ ਵਿਸ਼ਵ ਬੈਂਕ ਕਰਾਚੀ ਯੂਨੀਵਰਸਿਟੀ ਅੰਕੜਾ ਡਵੀਜ਼ਨ |
ਖੇਤਰ | ਅਰਥਸ਼ਾਸਤਰ (ਮਾਈਕਰੋ ਅਰਥਸ਼ਾਸਤਰ) |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ (ਬੀ.ਏ) ਕਿੰਗਸ ਕਾਲ਼ਜ, ਕੈੰਬਰਿਜ (ਬੀ.ਏ.) ਯੇਲ ਯੁਨੀਵਰਸਿਟੀ (ਪੀ ਐਚ .ਡੀ.) |
ਯੋਗਦਾਨ | ਗੇਮ ਸਿਧਾਂਤ ਮਨੁੱਖੀ ਵਿਕਾਸ ਸੂਚਕ ਅੰਕ (HDI) ਮਨੁੱਖੀ ਵਿਕਾਸ ਰਿਪੋਰਟ (HDR) ਮਨੁੱਖੀ ਵਿਕਾਸ (ਹਿਊਮੇਨਿਟੀ) |
ਹਵਾਲੇ
ਸੋਧੋ- ↑ Mahbub ul Haq, a heretic among economists, died on 16 July, aged 64
- ↑ Mahbub ul Haq (1996) Reflections on Human Development. Oxford University Press. 288 pages. ISBN 0-19-510193-6
- ↑ "Mahbub ul-Haq". Archived from the original on 2015-06-13. Retrieved 2015-04-01.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆਂ
ਸੋਧੋ- UNDP Human Development Reports website
- Mahbub-ul-Haq page on United Nations in Pakistan site Archived 2004-11-01 at the Wayback Machine. – Contains a tribute, his speeches and the Human Development Review Journal
- The Mahbub-ul-Haq Development Center