ਮਾਲਤੀ ਚੰਦੂਰ (26 ਦਸੰਬਰ 1928 - 21 ਅਗਸਤ 2013) ਇੱਕ ਪ੍ਰਸਿੱਧ ਭਾਰਤੀ ਲੇਖਕ, ਨਾਵਲਕਾਰ ਅਤੇ ਕਾਲਮ ਲੇਖਕ ਸੀ। ਉਸਨੇ 1949 ਵਿੱਚ ਇੱਕ ਨਾਵਲਕਾਰ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਤੇਲਗੂ ਭਾਸ਼ਾ ਵਿੱਚ 26 ਨਾਵਲ ਲਿਖੇ। ਉਸਨੇ ਤੇਲਗੂ ਵਿੱਚ ਹੋਰ ਭਾਸ਼ਾਵਾਂ ਦੇ 300 ਤੋਂ ਵੱਧ ਨਾਵਲਾਂ ਦਾ ਅਨੁਵਾਦ ਵੀ ਕੀਤਾ। 1992 ਵਿਚ, ਉਸ ਨੂੰ ਉਸ ਦੇ ਨਾਵਲ ਦਿਲਦੈ ਨੇਤਰੀ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਉਸਨੇ ਆਂਧਰਾ ਪ੍ਰਭਾ ਅਖਬਾਰ ਵਿੱਚ ਇੱਕ ਹਫਤਾਵਾਰੀ ਕਾਲਮ, "ਪ੍ਰਮਾਦਾਵਨਮ" ਲਿਖਿਆ ਜੋ 47 ਸਾਲਾਂ ਤੱਕ ਲਗਾਤਾਰ ਛਪਦਾ ਰਿਹਾ।

ਮੁੱਢਲੀ ਜ਼ਿੰਦਗੀ, ਸਿੱਖਿਆ ਅਤੇ ਵਿਆਹ ਸੋਧੋ

ਉਹ ਵੈਂਕਟਾਚਲਮ (ਪਿਤਾ) ਅਤੇ ਗਿਆਨਮਬਾ (ਮਾਂ) ਦੇ ਘਰ ਨੂਜ਼ਵਿਦੁ, ਭਾਰਤ ਵਿੱਚ 26 ਦਸੰਬਰ 1928 ਨੂੰ ਪੈਦਾ ਹੋਈ ਸੀ।[1][2] ਮਾਲਤੀ ਆਪਣੇ ਮਾਪਿਆਂ ਦਾ ਛੇਵਾਂ ਅਤੇ ਸਭ ਤੋਂ ਛੋਟਾ ਬੱਚਾ ਸੀ। ਉਸਨੇ ਨੂਜ਼ਵਿਦੁ ਵਿੱਚ ਅੱਠਵੀਂ ਜਮਾਤ ਪਾਸ ਕੀਤੀ ਅਤੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਲਈ ਏਲੂਰੂ ਚਲੀ ਗਈ। ਏਲੂਰੂ ਵਿੱਚ ਉਹ ਆਪਣੇ ਮਾਮੇ, ਨਾਗੇਸ਼ਵਰ ਰਾਓ ਚੰਦੂਰ ਦੇ ਘਰ ਰਹੀ। 1947 ਵਿੱਚ, ਉਹ ਅਤੇ ਨਾਗੇਸ਼ਵਰ ਰਾਓ ਚੰਦੂਰ ਦੋਵੇਂ ਮਦਰਾਸ ਚਲੇ ਗਏ। ਮਾਲਤੀ ਨੇ ਮਦਰਾਸ ਵਿੱਚ ਆਪਣਾ ਸੈਕੰਡਰੀ ਸਕੂਲ ਛੱਡਣ ਦਾ ਪ੍ਰਮਾਣ ਪੱਤਰ ਪ੍ਰਾਪਤ ਕੀਤਾ। 1947 ਦੇ ਅੰਤ ਵਿੱਚ ਮਾਲਤੀ ਨੇ ਨਾਗੇਸ਼ਵਰ ਰਾਓ ਚੰਦੂਰ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦਾ ਵਿਆਹ ਮਦਰਾਸ ਵਿੱਚ ਆਜ਼ਾਦੀ ਤੋਂ ਬਾਅਦ ਪਹਿਲਾ ਰਜਿਸਟਰਡ ਵਿਆਹ ਦੱਸਿਆ ਗਿਆ ਸੀ।[3]

ਕਰੀਅਰ ਸੋਧੋ

1949 ਵਿਚ, ਚੇਨਦੁਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਨਾਵਲਕਾਰ ਵਜੋਂ ਕੀਤੀ। ਉਨ੍ਹਾਂ ਦਿਨਾਂ ਵਿੱਚ ਉਹ ਰੇਡੀਓ ਉੱਤੇ ਆਪਣੇ ਨਾਵਲ ਸੁਣਾਉਂਦੀ ਸੀ।[3] ਉਸਨੇ ਆਂਧਰਾ ਪ੍ਰਭਾ ਅਖਬਾਰ ਵਿੱਚ ਇੱਕ ਹਫਤਾਵਾਰੀ ਕਾਲਮ, "ਪ੍ਰਮਾਦਾਵਨਮ" ਲਿਖਿਆ ਕਰਦੀ ਸੀ, ਜਿਸ ਵਿੱਚ ਉਹ ਪਾਠਕਾਂ ਦੇ ਸਵਾਲਾਂ ਦੇ ਜਵਾਬ ਅਤੇ ਸਮਾਜਿਕ ਅਤੇ ਨਿੱਜੀ ਮੁੱਦਿਆਂ 'ਤੇ ਸਲਾਹ ਦਿਆ ਕਰਦੀ ਸੀ।[4][5] ਕਾਲਮ 47 ਸਾਲਾਂ ਤੱਕ ਨਿਰੰਤਰ ਛਪਦਾ ਰਿਹਾ।[1]

1953 ਵਿੱਚ, ਚੇਂਦੂਰ ਨੇ ਤੇਲਗੂ ਵਿੱਚ ਵਾਂਤਾਲੁ-ਪਿੰਡੀਵੰਤਲੁ ਨਾਮਕ ਇੱਕ ਰਸੋਈ ਦੀ ਕਿਤਾਬ ਪ੍ਰਕਾਸ਼ਿਤ ਕੀਤੀ, ਜਿਸਨੂੰ ਘੱਟੋ-ਘੱਟ 30 ਵਾਰ ਮੁੜ ਛਾਪਿਆ ਗਿਆ।[2] ਚੇਂਦੂਰ ਨੇ ਕਈ ਅੰਗਰੇਜ਼ੀ ਨਾਵਲਾਂ ਦਾ ਤੇਲਗੂ ਵਿੱਚ ਅਨੁਵਾਦ ਕੀਤਾ ਅਤੇ ਉਨ੍ਹਾਂ ਨੂੰ ਸਵਾਤੀ ਮੈਗਜ਼ੀਨ ਵਿੱਚ ਪਾਠਕੇਰਤਲੂ ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ।[1][5] ਉਸਦਾ ਪਹਿਲਾ ਨਾਵਲ ਚੰਪਕਮ-ਚੀਦਾਪੁਰਗੁਲੂ ਸੀ ਅਤੇ ਉਸਦੀ ਪਹਿਲੀ ਕਹਾਣੀ "ਰਵਲਾਦੁਲੁ" ਸੀ। ਉਸਦੇ ਕੁਝ ਮਸ਼ਹੂਰ ਨਾਵਲ ਹਨ ਚੰਪਕਮ-ਚੀਦਾਪੁਰਗੁਲੁ, ਅਲੋਚਿੰਚੂ, ਸਦਿਓਗਮ, ਹੁਦਯਾ ਨੇਤਰੀ, ਸਿਸੀਰਾ ਵਸੰਤਮ, ਮਨਸੁਲੋਨੀ ਮਾਨਸੂ, ਅਤੇ ਭੂਮੀ ਪੁਤਰੀ।[1][2] ਉਸਨੇ ਹਫ਼ਤਾਵਾਰੀ ਰਸਾਲਿਆਂ ਲਈ ਛੋਟੀਆਂ ਕਹਾਣੀਆਂ ਵੀ ਲਿਖੀਆਂ। ਉਸ ਦੇ ਨਾਵਲਾਂ ਵਿੱਚ ਰੋਜ਼ਾਨਾ ਜੀਵਨ ਵਿੱਚ ਔਰਤਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਵਿਹਾਰਕ ਹੱਲ ਹਨ। ਉਸਨੇ ਤੇਲਗੂ ਭਾਸ਼ਾ ਵਿੱਚ 26 ਨਾਵਲ ਲਿਖੇ ਅਤੇ ਹੋਰ ਭਾਸ਼ਾਵਾਂ ਤੋਂ ਤੇਲਗੂ ਵਿੱਚ 300 ਤੋਂ ਵੱਧ ਨਾਵਲਾਂ ਦਾ ਅਨੁਵਾਦ ਕੀਤਾ, ਉਹਨਾਂ ਨੂੰ ਨਵਲਾ ਪਰੀਚਯਾਲੁ ਸਿਰਲੇਖ ਹੇਠ ਪੰਜ ਜਿਲਦਾਂ ਵਿੱਚ ਪ੍ਰਕਾਸ਼ਿਤ ਕੀਤਾ।[1][4] ਉਹ 11 ਸਾਲਾਂ ਲਈ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਦੀ ਮੈਂਬਰ ਰਹੀ।[1][2]

ਅਵਾਰਡ ਸੋਧੋ

1987 ਵਿਚ, ਚੰਦੂਰ ਨੂੰ ਉਸ ਦੇ ਨਾਵਲ ਹਰਿਦਿਆ ਨੇਤਰੀ ਲਈ ਆਂਧਰਾ ਪ੍ਰਦੇਸ਼ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। 1992 ਵਿਚ, ਉਸਨੂੰ ਇਸੇ ਨਾਵਲ ਲਈ ਕੇਂਦਰੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। 1990 ਵਿਚ, ਉਸ ਨੂੰ ਵੱਕਾਰੀ ਭਾਰਤੀ ਭਾਸ਼ਾ ਪ੍ਰੀਸ਼ਦ ਪੁਰਸਕਾਰ ਦਿੱਤਾ ਗਿਆ।[1][2] 1996 ਵਿੱਚ, ਉਸਨੂੰ ਰਾਜਾ-ਲਕਸ਼ਮੀ ਅਵਾਰਡ ਮਿਲਿਆ। ਉਸ ਨੂੰ ਤੇਲਗੂ ਯੂਨੀਵਰਸਿਟੀ ਦਾ ਪੁਰਸਕਾਰ ਵੀ ਮਿਲਿਆ। 2005 ਵਿਚ, ਸ੍ਰੀ ਪਦਮਾਵਤੀ ਮਹਿਲਾ ਵਿਸ਼ਵਵਿਦਿਆਲਯਮ ਨੇ ਉਨ੍ਹਾਂ ਨੂੰ ਕਲਾਪਰਾਪੂਰਣਾ ਦੀ ਆਨਰੇਰੀ ਡਾਕਟਰੇਟ ਅਤੇ ਉਪਾਧੀ ਨਾਲ ਸਨਮਾਨਿਤ ਕੀਤਾ।[5][6] 2005 ਵਿਚ, ਚੰਦੂਰ ਅਤੇ ਉਸ ਦੇ ਪਤੀ ਨੂੰ ਯਾਰਲਾਗਦਾ ਲਕਸ਼ਮੀਪ੍ਰਸਾਦ ਦੁਆਰਾ ਸਥਾਪਤ ਕੀਤਾ ਪਹਿਲਾ ਲੋਕ ਨਾਯਕ ਫਾਉਂਡੇਸ਼ਨ ਪੁਰਸਕਾਰ ਪ੍ਰਾਪਤ ਹੋਇਆ।

ਮੌਤ ਸੋਧੋ

21 ਅਗਸਤ 2013 ਨੂੰ ਚੇਨਈ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਉਸ ਦੀ ਮੌਤ ਹੋ ਗਈ।[2][5][6] ਉਸ ਦੀ ਦੇਹ ਨੂੰ ਖੋਜ ਦੇ ਉਦੇਸ਼ਾਂ ਲਈ ਸ੍ਰੀ ਰਾਮਚੰਦਰ ਮੈਡੀਕਲ ਕਾਲਜ ਅਤੇ ਰਿਸਰਚ ਇੰਸਟੀਚਿਊਟ ਵਿੱਚ ਦਾਨ ਕੀਤਾ ਗਿਆ ਸੀ।[1]

ਹਵਾਲੇ ਸੋਧੋ

  1. 1.0 1.1 1.2 1.3 1.4 1.5 1.6 1.7 "మాలతీ చందూర్ కన్నుమూత". Sakshi (in Telugu). 22 August 2013. Retrieved 20 November 2018.{{cite web}}: CS1 maint: unrecognized language (link)
  2. 2.0 2.1 2.2 2.3 2.4 2.5 "The ever fragrant Malathi". The Hans India (in ਅੰਗਰੇਜ਼ੀ). Retrieved 21 November 2018.
  3. 3.0 3.1 "తె\తెనుగు.ఆర్గు:: దివాణంలో ఆడుకునేవాళ్లం - మాలతీ చందూర్..." (in Telugu). Archived from the original on 4 ਮਾਰਚ 2016. Retrieved 20 November 2018. {{cite web}}: Unknown parameter |dead-url= ignored (|url-status= suggested) (help)CS1 maint: unrecognized language (link)
  4. 4.0 4.1 "My association with Malathi Chandur". The Hans India (in ਅੰਗਰੇਜ਼ੀ). Retrieved 20 November 2018.
  5. 5.0 5.1 5.2 5.3 "Writer Malathi Chandur dead". The Hindu (in Indian English). 22 August 2013. Retrieved 20 November 2018.
  6. 6.0 6.1 "Telugu Novelist and Winner of Sahitya Akademi, Malathi Chandur died". Jagranjosh.com (in ਅੰਗਰੇਜ਼ੀ). 23 August 2013. Retrieved 20 November 2018.