ਮਾਸੂਮ ਉਲੰਘਣਾ
ਮਾਸੂਮ ਉਲੰਘਣਾ ਉਹ ਉਲੰਘਣਾ ਹੁੰਦੀ ਹੈ ਜਦੋਂ ਕੋਈ ਵੀ ਗਲਤ ਕੰਮ ਕਿਸੇ ਇਰਾਦੇ ਨਾਲ ਨਹੀਂ ਬਲਕਿ ਗਿਆਨ ਅਤੇ ਜਾਗਰੁਕਤਾ ਦੀ ਕਮੀ ਕਰ ਕੇ ਹੋ ਜਾਵੇ। ਇਸਨੂੰ ਬੇਕਸੂਰ ਉਲੰਘਣਾ ਵੀ ਕਹਿੰਦੇ ਹਨ ਅਤੇ ਅੰਗ੍ਰੇਜ਼ੀ ਵਿੱਚ ਇਸਨੂੰ Innocent infringement ਕਹਿੰਦੇ ਹਨ। ਮਾਸੂਮ ਉਲੰਘਣਾ ਆਮ ਤੌਰ 'ਤੇ ਬੌਧਿਕ ਸੰਪਤੀ ਨਾਲ ਹੁੰਦੀ ਹੈ। ਕੁਝ ਖਾਸ ਹਾਲਾਤਾਂ ਵਿੱਚ ਮਾਸੂਮ ਉਲੰਘਣਾ ਤੋਂ ਜਿੰਮੇਵਾਰੀ ਦੀ ਛੋਟ ਹੁੰਦੀ ਹੈ ਜਿਹਨਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ-
- ਉਸ ਕੇਸ ਵਿੱਚ ਜਿੱਥੇ ਉਲੰਘਣਾ ਕਰਨ ਵਾਲੇ ਨੂੰ Copyright ਬਾਰੇ ਜਾਣਕਾਰੀ ਨਾ ਹੋਵੇ
- ਉਸ ਕੇਸ ਵਿੱਚ ਜਿੱਥੇ Copyright ਬਾਰੇ ਜਾਣਕਾਰੀ ਉਲੰਘਣਾ ਹੋਣ ਤੋਂ ਬਾਅਦ ਮਿਲੇ
- ਉਸ ਕੇਸ ਵਿੱਚ ਜਿੱਥੇ Copyright ਬਾਰੇ ਉਤਪਾਦ ਤੇ ਜ਼ਿਕਰ ਨਾ ਹੋਵੇ
ਇਨ੍ਹਾਂ ਹਾਲਾਤਾਂ ਵਿੱਚ ਮਾਸੂਮ ਉਲੰਘਣਾ ਤੋਂ ਜਿੰਮੇਵਾਰੀ ਦੀ ਛੋਟ ਹੁੰਦੀ ਹੈ ਪਰ ਸਜ਼ਾ ਤੋਂ ਛੋਟ ਨਹੀਂ ਹੁੰਦੀ ਜਿਸ ਵਿੱਚ ਛੇ ਮਹੀਨੇ ਤੋਂ ਤਿੰਨ ਸਾਲ ਦੀ ਕੈਦ ਅਤੇ ਵਿੱਤੀ ਜੁਰਮਾਨਾ ਹੋ ਸਕਦਾ ਹੈ।