ਮਿਖੇਲ ਸਲਤੀਕੋਵ-ਸ਼ਚੇਦਰਿਨ

ਮਿਖੇਲ ਯੇਵਗਰਾਫੋਵਿਚ ਸਲਤੀਕੋਵ-ਸ਼ਚੇਦਰਿਨ (ਰੂਸੀ: Михаи́л Евгра́фович Салтыко́в-Щедри́н ; 27 ਜਨਵਰੀ 1826 – 10 ਮਈ 1889), 19ਵੀਂ ਸਦੀ ਦੇ ਇੱਕ ਵੱਡੇ ਰੂਸੀ ਵਿਅੰਗਕਾਰ ਸਨ। ਉਹਨਾਂ ਨੇ ਆਪਣੇ ਜੀਵਨ ਦੇ ਸਭ ਤੋਂ ਜਿਆਦਾ ਹਿੱਸਾ ਇੱਕ ਸਿਵਲ ਸੇਵਕ ਦੇ ਰੂਪ ਵਿੱਚ ਕੰਮ ਕੀਤਾ। ਕਵੀ ਨਿਕੋਲਾਈ ਨੇਕਰਾਸੋਵ ਦੀ ਮੌਤ ਦੇ ਬਾਅਦ, ਉਹ ਪ੍ਰਸਿੱਧ ਰੂਸੀ ਪਤ੍ਰਿਕਾ, ਓਤੇਚੇਸਤਵੇਨੀਏ ਜ਼ਾਪਿਸਕੀ (Otechestvenniye Zapiski) ਦੇ ਸੰਪਾਦਕ ਬਣੇ ਅਤੇ ਸਰਕਾਰ ਦੁਆਰਾ ਇਸ ਨੂੰ 1884 ਵਿੱਚ ਗੈਰਕਾਨੂੰਨੀ ਕਰਾਰ ਦੇ ਦਿੱਤੇ ਜਾਣ ਤੱਕ ਇਹ ਸੇਵਾ ਨਿਭਾਉਂਦੇ ਰਹੇ। ਉਹਨਾਂ ਦੀ ਸਭ ਤੋਂ ਵਧ ਚਰਚਿਤ ਹੋਈ ਰਚਨਾ 'ਗਲੋਵਲੀਓਵ ਪਰਵਾਰ' (The Golovlyov Family -1876) ਹੈ।

ਮਿਖੇਲ ਸਲਤੀਕੋਵ-ਸ਼ਚੇਦਰਿਨ
ਸ਼ਚੇਦਰਿਨ ਦਾ ਪੋਰਟਰੇਟ, ਕ੍ਰਿਤ:ਇਵਾਨ ਕਰਾਮਸਕੋਈ
ਸ਼ਚੇਦਰਿਨ ਦਾ ਪੋਰਟਰੇਟ, ਕ੍ਰਿਤ:ਇਵਾਨ ਕਰਾਮਸਕੋਈ
ਜਨਮ27 ਜਨਵਰੀ 1826
ਸਪਾਸ-ਉਗੋਲ ਪਿੰਡ, ਤਵੇਰ ਗਵਰਨੇਟ, ਰੂਸੀ ਸਾਮਰਾਜ
ਮੌਤ10 ਮਈ 1889 (ਉਮਰ 63)
ਸੇਂਟ ਪੀਟਰਜਬਰਗ, ਰੂਸੀ ਸਾਮਰਾਜ
ਕਲਮ ਨਾਮਸ਼ਚੇਦਰਿਨ
ਕਿੱਤਾਲੇਖਕ, ਸਿਵਲ ਸੇਵਕ, ਮੈਗਜੀਨ ਸੰਪਾਦਕ
ਰਾਸ਼ਟਰੀਅਤਾਰੂਸੀ
ਕਾਲ1850ਵੇਂ-1880ਵੇਂ
ਸ਼ੈਲੀਵਿਅੰਗ
ਵਿਸ਼ਾਸਮਾਜਕ ਮੁੱਦੇ
ਪ੍ਰਮੁੱਖ ਕੰਮਪ੍ਰੋਵਿੰਸੀਅਲ ਸਕੈਚਜ
ਗਲੋਵਲੀਓਵ ਪਰਵਾਰ
ਜੀਵਨ ਸਾਥੀਏਲਿਜ਼ਾਵੇਤਾ ਬੋਲਤੋਵਾ
ਦਸਤਖ਼ਤ

ਜੀਵਨੀ

ਸੋਧੋ

ਮਿਖਾਇਲ ਸਲਤੀਕੋਵ 27 ਜਨਵਰੀ 1826 ਨੂੰ ਤਵੇਰ ਗਵਰਨੇਟ ਵਿੱਚ ਪੈਂਦੇ ਸਪਾਸ-ਉਗੋਲ ਪਿੰਡ ਵਿੱਚ ਪੈਦਾ ਹੋਇਆ ਸੀ। ਉਹ ਪ੍ਰਾਚੀਨ ਸਲਤੀਕੋਵ ਘਰਾਣੇ ਵਿੱਚੋਂ ਯੇਵਗ੍ਰਾਫ਼ ਵਾਸਿਲੀਏਵਿਚ ਸਲਤੀਕੋਵ, ਅਤੇ ਇੱਕ ਅਮੀਰ ਵਪਾਰੀ ਪਰਿਵਾਰ ਦੀ ਵਾਰਸ ਓਲਗਾ ਮਿਖੇਲੇਓਵਨਾ ਜ਼ਾਵੇਲੀਨਾ ਦੇ ਵੱਡੇ ਪਰਿਵਾਰ ਦੇ ਅੱਠ ਭੈਣ ਭਰਾਵਾਂ (ਪੰਜ ਭਰਾ, ਤਿੰਨ ਭੈਣ) ਵਿੱਚੋਂ ਇੱਕ ਸਨ। ਮਿਖਾਇਲ ਦੇ ਜਨਮ ਵੇਲੇ ਯੇਵਗ੍ਰਾਫ਼ ਪੰਜਾਹ ਸਾਲ ਦੀ ਉਮਰ ਦਾ ਸੀ, ਅਤੇ ਓਲਗਾ ਪੰਝੀ ਸਾਲ ਦੀ।[1] ਮਿਖਾਇਲ ਨੇ ਆਪਣੇ ਮੁਢਲੇ ਸਾਲ ਤਵੇਰ ਅਤੇ ਯਾਰੋਸਲਵਲ ਗਵਰਨੇਟਾਂ ਦੀ ਸਰਹੱਦ ਤੇ ਸਪਾਸਕੋਏ ਵਿੱਚ ਆਪਣੇ ਮਾਪਿਆਂ ਦੀ ਵੱਡੀ ਅਸਟੇਟ ਤੇ ਬਿਤਾਏ।[2]

ਹਵਾਲੇ

ਸੋਧੋ
  1. Tyunkin, К. (1989). "Saltykov-Shchedrin". Molodaya Gvardiya Publishers, Moscow. Retrieved 2012-03-01.
  2. Prozorov, V.V. (1990). "М.Е.Saltykov-Shchedrin". Russian Writers. Biobibliographical Dictionary. Vol 2. Ed. P.A.Nikolayev. Мoscow, "Prosveshcheniye" Publishers. Retrieved 2012-03-01.