ਮਿਸ਼ਰਤ ਧਾਤੂ ਕਿਸੇ ਧਾਤ ਵਿੱਚ ਹੋਰ ਧਾਤਾਂ ਜਾਂ ਅਧਾਤਾਂ ਦਾ ਸਮਪ੍ਰਕਿਰਤਕ ਮਿਸ਼ਰਣ ਹੈ। ਧਾਤ ਜਾਂ ਅਧਾਤ ਨੂੰ ਮਿਲਾਉਣ ਤੇ ਉਸ ਧਾਤੂ ਵਿੱਚ ਲੋੜੀਂਦੇ ਗੁਣ ਆ ਜਾਂਦੇ ਹਨ। ਵਪਾਰਕ ਤੌਰ 'ਤੇ ਸਭ ਤੋਂ ਮਹੱਤਵਪੂਰਨ ਮਿਸ਼ਰਤ ਧਾਤੂ ਆਇਰਨ ਹੈ। ਆਇਰਨ ਵਿੱਚ ਘੱਟ ਮਾਤਰਾ ਵਿੱਚ ਕਾਰਬਨ ਮਿਲਾਕੇ ਸਟੀਲ ਬਣਾਈ ਜਾਂਦੀ ਹੈ।[1]

ਸਟੀਲ ਤਾਰ
ਮਿਸ਼ਰਤ ਧਾਤੂ ਮੌਲਿਕ ਅੰਸ਼ ਉਪਯੋਗ
ਸਟੀਲ ਲੋਹਾ (99.998% ਤੋਂ 97.9%)ਅਤੇ ਕਾਰਬਨ (0.002% ਤੋਂ 2.1%) ਸਮੁੰਦਰੀ ਜਹਾਜ, ਟੈਂਕ, ਰੇਲ ਪਟੜੀਆਂ, ਪੁੱਲਾਂ ਮਸ਼ੀਨਾਂ ਤੇ ਗਡੀਾਂ ਬਣਾਉਣ ਲਈ
ਬ੍ਰੌਂਜ਼ ਤਾਂਬਾ(67%), ਟਿੱਨ(33%) ਪੁਤਲੇ, ਸਿੱਕੇ, ਤਗ਼ਮੇ, ਗਹਿਣੇ ਬਣਾਉਂਣ ਲਈ
ਬ੍ਰਾਸ ਤਾਂਬਾ(65%), ਜਿਸਤ(35%) ਖਾਣਾ ਪਕਾਉਣ ਵਾਲੇ ਬਰਤਨ, ਨਟ-ਬੋਲਟ, ਅਲੰਕਾਰਿਤ ਵਸਤਾਂ, ਸੰਗੀਤ ਸਾਜ ਬਣਾਉਂਣ ਲਈ
ਅਲਿਨਕੌ ਲੋਹਾ, ਐਲਮੀਨੀਅਮ(8–12%), ਨਿਕਲ(5–24%), ਕੋਬਾਲਟ(1–6%), ਟਿੱਨ(1%) ਚੁੱਬਕ ਬਣਾਉਂਣ ਲਈ
ਡੁਰੇਲੀਅਮ ਐਲਮੀਨੀਅਮ (95%), ਤਾਂਬਾ(4%), ਮੈਂਗਨੀਜ਼ ਅਤੇ ਮੈਗਨੀਸ਼ੀਅਮ ਹਵਾਈ ਜਹਾਜ਼ ਦੇ ਪੁਰਜ਼ੇ, ਪ੍ਰੈਸ਼ਰ ਕੁਕਰ ਬਣਾਉਂਣ ਲਈ
ਸਟੇਨਲੈੱਸ ਸਟੀਲ ਲੋਹਾ(80.6%), ਕਰੋਮੀਅਮ(18 %), ਨਿਕਲ(1%) ਕਾਰਬਨ(0.4 %) ਖਾਣਾ ਪਕਾਉਣ ਵਾਲੇ ਬਰਤਨ, ਕਾਂਟੇ-ਛੁਰੀ, ਸਰਜਰੀ ਵਾਲੇ ਔਜ਼ਾਰ ਬਣਾਉਂਣ ਲਈ
ਜਰਮਨ ਸਿਲਵਰ ਤਾਂਬਾ(60%), ਜਿਸਤ(25 %), ਨਿਕਲ(15%) ਖਾਣਾ ਪਕਾਉਣ ਵਾਲੇ ਬਰਤਨ, ਕਾਂਟੇ-ਛੁਰੀ, ਸਰਜਰੀ ਵਾਲੇ ਔਜ਼ਾਰ ਬਣਾਉਂਣ ਲਈ

ਹਵਾਲੇਸੋਧੋ

  1. [Callister, W. D. "Materials Science and Engineering: An Introduction" 2007, 7th edition, John Wiley and Sons, Inc. New York, Section 4.3 and Chapter 9].