ਮੁਨਾਫ਼ਿਕ
ਇਸਲਾਮ ਵਿੱਚ, ਮੁਨਾਫ਼ਿਕ (ਨ., ਅਰਬੀ ਵਿੱਚ: منافق, ਬਹੁਵਚਨ ਮੁਨਾਫ਼ਿਕੁਨ) ਉਸ ਦੰਭੀ ਨੂੰ ਕਹਿੰਦੇ ਹਨ ਜਿਹੜਾ ਉੱਪਰੋਂ ਉੱਪਰੋਂ ਇਸਲਾਮ ਦਾ ਪੈਰੋਕਾਰ ਹੁੰਦਾ ਹੈ ਪਰ ਅੰਦਰੋਂ ਕਾਫ਼ਿਰ ਹੁੰਦਾ ਹੈ। ਦੰਭ ਨੂੰ ਅਰਬੀ ਵਿੱਚ ਨਿਫ਼ਾਕ (Arabic: نفاق) ਕਿਹਾ ਜਾਂਦਾ ਹੈ।
ਕੁਰਾਨ ਦੀਆਂ ਸੈਂਕੜੇ ਆਇਤਾਂ ਵਿੱਚ ਮੁਨਾਫ਼ਿਕੁਨ ਬਾਰੇ ਚਰਚਾ ਕੀਤੀ ਗਈ ਹੈ,[1] ਕਿ ਇਹ ਲੋਕ ਮੁਸਲਮਾਨਾਂ ਲਈ ਇਸਲਾਮ ਵਿਰੋਧੀ ਵੱਡੇ ਤੋਂ ਵੱਡੇ ਦੁਸ਼ਮਨਾਂ ਨਾਲੋਂ ਵੀ ਵਧੇਰੇ ਖਤਰਨਾਕ ਹਨ।