ਮੇਧਾ ਯੋਧ (31 ਜੁਲਾਈ, 1927 ਅਹਿਮਦਾਬਾਦ ਵਿੱਚ - ਜੁਲਾਈ 11, 2007 ਸੈਨ ਡੀਏਗੋ ਵਿੱਚ ) ਇੱਕ ਭਾਰਤੀ ਅਤੇ ਭਾਰਤੀ ਅਮਰੀਕੀ ਭਰਤਨਾਟਿਅਮ ਡਾਂਸਰ ਸੀ, ਜੋ ਯੂ.ਸੀ.ਐਲ.ਏ. ਵਿੱਚ ਕਲਾਸੀਕਲ ਭਾਰਤੀ ਨਾਚ ਦੀ ਅਧਿਆਪਕਾ ਸੀ। ਉਹ ਤਨਜੋਰ ਬਾਲਾਸਾਰਸਵਤੀ ਦੀ ਸ਼ਾਗਿਰਦ ਸੀ ਅਤੇ ਉਸਨੇ ਗਰਬਾ ਉੱਤੇ ਇੱਕ ਡਾਕੂਮੈਂਟਰੀ ਵੀ ਬਣਾਈ ਸੀ।

ਮੁੱਢਲਾ ਜੀਵਨ ਸੋਧੋ

ਮੇਧਾ ਯੋਧ ਦਾ ਜਨਮ 31 ਜੁਲਾਈ, 1927 ਨੂੰ ਅਹਿਮਦਾਬਾਦ ਸ਼ਹਿਰ ਵਿੱਚ ਹੋਇਆ ਸੀ, ਜੋ ਅਜੋਕੇ ਗੁਜਰਾਤ ਰਾਜ ਵਿੱਚ ਸਥਿਤ ਹੈ। [1] ਯੋਧ ਨੇ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੀ ਨ੍ਰਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਯੋਧ ਭਾਰਤ ਦੇ ਕਲਾਸੀਕਲ ਨਾਚ ਦੇ ਸਭ ਤੋਂ ਪ੍ਰਸਿੱਧ ਰੂਪ ਭਰਤਨਾਟਿਅਮ ਤੋਂ ਬਹੁਤ ਪ੍ਰਭਾਵਿਤ ਸੀ।

ਡਾਂਸ ਵਿਚ ਉਸਦੀ ਦਿਲਚਸਪੀ ਦੇ ਬਾਵਜੂਦ ਪੜ੍ਹਾਈ ਪੱਖੋਂ ਮੇਧਾ ਯੋਧ ਦਾ ਜ਼ਿਆਦਾ ਧਿਆਨ ਵਿਗਿਆਨ ਉੱਤੇ ਕੇਂਦਰਿਤ ਸੀ। ਯੋਧ ਨੇ ਮੁੰਬਈ ਯੂਨੀਵਰਸਿਟੀ ਤੋਂ ਵਿਗਿਆਨ ਦੀ ਬੈਚਲਰ ਡਿਗਰੀ ਹਾਸਿਲ ਕੀਤੀ। [1] ਉਸਨੇ ਆਪਣੀ ਸਿੱਖਿਆ ਜਾਰੀ ਰੱਖੀ ਅਤੇ ਕੈਲੀਫੋਰਨੀਆ ਵਿਚ ਸਟੈਨਫੋਰਡ ਯੂਨੀਵਰਸਿਟੀ ਤੋਂ ਮਾਸਟਰ ਦੀ ਪੜ੍ਹਾਈ ਕੀਤੀ। ਬਾਅਦ ਵਿੱਚ ਮੇਧਾ ਯੋਧ ਨੇ ਲਾਸ ਏਂਜਲਸ ਟਾਈਮਜ਼ ਨਾਲ ਇੱਕ 1984 ਦੀ ਇੰਟਰਵਿਊ ਵਿੱਚ ਡਾਂਸ ਅਧਿਆਪਕ ਦੀ ਆਪਣੀ ਅਸਾਧਾਰਣ ਵਿਦਿਅਕ ਪਿਛੋਕੜ ਬਾਰੇ ਦੱਸਿਆ, “ਮੇਰਾ ਪਰਿਵਾਰਕ ਪਿਛੋਕੜ ਬ੍ਰਾਹਮਣ ਹੈ। ਮੇਰੀ ਪਰਵਰਿਸ਼ ਬ੍ਰਿਟਿਸ਼ ਭਾਰਤ ਦੀ ਹੈ।"

ਮੇਧਾ ਯੋਧ ਨੇ ਛੋਟੀ ਉਮਰ ਵਿਚ ਭਾਰਤ ਤੋਂ ਬਾਹਰ ਕਾਫ਼ੀ ਯਾਤਰਾਵਾਂ ਕੀਤੀਆਂ ਸਨ। ਉਸ ਦੀਆਂ ਯਾਤਰਾਵਾਂ ਨੇ ਉਸ ਨੂੰ ਨ੍ਰਿਤ ਦੀਆਂ ਆਧੁਨਿਕ ਅਤੇ ਵਿਸ਼ਵ ਸ਼ੈਲੀ ਦੀਆਂ ਵੱਖ ਵੱਖ ਕਿਸਮਾਂ ਦੇ ਸੰਪਰਕ ਵਿੱਚ ਲਿਆਂਦਾ ਸੀ। ਅਖੀਰ ਵਿੱਚ ਯੋਧ ਕਨੈਟੀਕਟ ਦਾ ਦੌਰਾ ਕਰਦਿਆਂ ਆਪਣੇ ਸਮੇਂ ਦੀ ਸਭ ਤੋਂ ਮਹੱਤਵਪੂਰਣ ਭਾਰਤੀ ਡਾਂਸਰਾਂ ਵਿੱਚੋਂ ਇੱਕ, ਤਨਜੋਰ ਬਾਲਾਸਾਰਸਵਤੀ ਦੀ ਸ਼ਾਗਿਰਦ ਬਣ ਗਈ ਸੀ।[1] ਉਹ ਬਾਲਾਸਰਸਵਤੀ ਦੀ ਇਕ ਜੀਵਿਤ ਸ਼ਾਗਿਰਦ ਸੀ।

ਉਸਨੇ ਆਪਣੀ ਯਾਤਰਾ ਦੌਰਾਨ ਇੱਕ ਸਵੀਡਿਸ਼ ਮੈਡੀਕਲ ਵਿਦਿਆਰਥੀ, ਕਾਰਲ ਵਾਨ ਏਸੇਨ ਨਾਲ ਵੀ ਮੁਲਾਕਾਤ ਕੀਤੀ ਅਤੇ ਉਸ ਨਾਲ ਵਿਆਹ ਕੀਤਾ।[1] ਬਾਅਦ ਵਿਚ ਜੋੜੇ ਦਾ ਤਲਾਕ ਹੋ ਗਿਆ ਸੀ।

ਕੈਰੀਅਰ ਸੋਧੋ

ਯੋਧ 1976 ਵਿੱਚ ਯੂ.ਸੀ.ਐਲ.ਏ. ਵਿੱਚ ਇੱਕ ਫੈਕਲਟੀ ਮੈਂਬਰ ਬਣੀ ਅਤੇ ਬਾਲਸਰਸਵਤੀ ਦੀਆਂ ਕਦਰਾਂ ਕੀਮਤਾਂ ਅਤੇ ਡਾਂਸ ਕਰਨ ਦੀਆਂ ਸ਼ੈਲੀਆਂ ਨੂੰ ਸਿਖਾਉਣ ‘ਤੇ ਕੇਂਦਰਿਤ ਹੋਈ। [1] 1994 ਵਿਚ ਸਕੂਲ ਤੋਂ ਰਿਟਾਇਰ ਹੋਣ ਤੱਕ ਉਹ ਯੂ.ਸੀ.ਐਲ.ਏ. ਵਿਚ ਹੀ ਰਹੀ। ਉਸਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਕਈ ਯੂ.ਸੀ.ਐਲ.ਏ. ਸੰਗਠਨਾਂ ਲਈ ਸਲਾਹਕਾਰ ਵਜੋਂ ਸੇਵਾ ਨਿਭਾਈ, ਜਿਸ ਵਿੱਚ ਡਾਂਸ ਕੈਲੀਡੋਸਕੋਪ ਲੜੀ ਵੀ ਸ਼ਾਮਲ ਸੀ।

ਮੇਧਾ ਯੋਧ ਨੇ 1987 ਵਿਚ ਅਕਾਦਮਿਕ ਤੌਰ 'ਤੇ ਪ੍ਰਵਾਨਿਤ ਦਸਤਾਵੇਜ਼ੀ ਫ਼ਿਲਮ ਬਣਾਈ ਸੀ। [1] ਫ਼ਿਲਮ ਦਾ ਵਿਸ਼ਾ ਗਰਬਾ-ਰਸ: ਗੁਜਰਾਤੀ ਸਭਿਆਚਾਰ ਦੀ ਇਕ ਝਲਕ 'ਤੇ ਕੇਂਦ੍ਰਿਤ ਰਵਾਇਤੀ ਗੁਜਰਾਤੀ ਨ੍ਰਿਤ ਗਰਬਾ ਅਧਾਰਿਤ ਸੀ।

ਯੋਧ ਆਪਣੀ ਰਿਟਾਇਰਮੈਂਟ ਤੋਂ ਬਾਅਦ ਪੂਰੇ ਕੈਲੀਫੋਰਨੀਆ ਵਿਚ ਡਾਂਸ ਕਰਦੀ ਰਹੀ। ਸੈਂਟਾ ਮੋਨਿਕਾ ਵਿਚ ਹਾਈਵੇਜ਼ ਪਰਫਾਰਮੈਂਸ ਸਪੇਸ ਵਿਖੇ “ਸਪਰਿਟ ਡਾਂਸ” ਦੀ ਲੜੀ ਵਿਚ ਉਸ ਦੀ ਕਾਰਗੁਜ਼ਾਰੀ ਬਾਰੇ 2000 ਐਲ ਏ ਟਾਈਮਜ਼ ਨੇ ਸਮੀਖਿਆ ਕੀਤੀ ਸੀ [1]

ਮੇਧਾ ਯੋਧ 2002 ਤੱਕ ਨਿਜੀ ਤੌਰ 'ਤੇ ਪੜ੍ਹਾਉਂਦੀ ਰਹੀ, ਜਦੋਂ ਉਹ ਓਕਲੈਂਡ ਤੋਂ ਸੈਨ ਡਿਏਗੋ, ਕੈਲੀਫੋਰਨੀਆ ਚਲੀ ਗਈ ਸੀ।[1]

ਮੇਧਾ ਯੋਧ ਦੀ ਸਿਹਤ ਖ਼ਰਾਬ ਹੋਣ ਕਾਰਨ 11 ਜੁਲਾਈ, 2007 ਨੂੰ ਉਸ ਦੀ ਬੇਟੀ ਕਮਲ ਮੁਏਲਨਬਰਗ ਦੇ ਘਰ ਸੈਨ ਡਿਏਗੋ ਵਿਖੇ ਮੌਤ ਹੋ ਗਈ। [1] ਉਹ 79 ਸਾਲਾਂ ਦੀ ਸੀ। ਉਸ ਦੀਆਂ ਦੋ ਬੇਟੀਆਂ, ਕਮਲ ਅਤੇ ਨੀਲਾ ਵਾਨ ਏਸੇਨ ਅਤੇ ਦੋ ਪੋਤੀਆਂ ਸਨ। ਉਸ ਦਾ ਬੇਟਾ, ਏਰਿਕ ਵਾਨ ਏਸੇਨ, ਜਾਜ਼ ਬਾਸਿਸਟ ਦੀ 1997 ਵਿੱਚ ਮੌਤ ਹੋ ਗਈ ਸੀ।

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ

  1. 1.0 1.1 1.2 1.3 1.4 1.5 1.6 1.7 1.8 Segal, Lewis (2007-07-18). "Medha Yodh, 79; classical Indian dancer and arts advocate taught at UCLA". Los Angeles Times. Retrieved 2007-08-04.