ਮੋਗਾ ਵਿਧਾਨ ਸਭਾ ਹਲਕਾ

ਪਿਛੋਕੜ ਅਤੇ ਸੰਖੇਪ ਜਾਣਕਾਰੀ ਸੋਧੋ

ਮੋਗਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਚੋਣਾਂ 2017 ਸਮੇਂ ਹਲਕੇ ਵਿੱਚ ਕੁੱਲ 1,91,177 ਵੋਟਰ ਹਨ, ਜਿਨ੍ਹਾਂ ਵਿੱਚ 1,01,298 ਪੁਰਸ਼ ਤੇ 89,874 ਮਹਿਲਾ ਵੋਟਰ ਸ਼ਾਮਲ ਹਨ। ਪੰਜਾਬ ਵਿਧਾਨ ਸਭਾ ਚੋਣਾਂ 2012 ਵਿੱਚ ਕਾਂਗਰਸ ਟਿਕਟ ’ਤੇ ਜੋਗਿੰਦਰ ਪਾਲ ਜੈਨ ਨੇ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਡੀਜੀਪੀ ਪੀ.ਐਸ. ਗਿੱਲ ਨੂੰ ਹਰਾ ਦਿੱਤਾ ਸੀ। ਤਕਰੀਬਨ 9 ਮਹੀਨੇ ਬਾਅਦ ਵਿਧਾਇਕ ਜੈਨ ਨੇ ਅਸਤੀਫ਼ਾ ਦੇ ਦਿੱਤਾ ਸੀ। ਦੁਆਰ ਚੋਣਾਂ 'ਚ ਜੁਗਿੰਦਰ ਪਾਲ ਜੈਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਤੇ ਦੁਆਰਾ ਚੋਣ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਕੇ ਜਿਤੀ। ਭਾਰਤ ਦੀਆਂ ਆਮ ਚੋਣਾਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਪ੍ਰੋ. ਸਾਧੂ ਸਿੰਘ ਨੂੰ 48,174 ਵੋਟਾਂ ਦੀ ਲੀਡ ਮਿਲੀ ਸੀ।[1]

ਜੇਤੂ ਉਮੀਦਵਾਰ ਸੋਧੋ

ਸਾਲ ਹਲਕਾ ਨੰ ਜੇਤੂ ਉਮੀਦਵਾਰ ਪਾਰਟੀ ਵੋਟਾਂ ਹਾਰਿਆ ਉਮੀਦਵਾਰ ਪਾਰਟੀ ਵੋਟਾਂ
1957 63 ਜਗਰਾਜ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 21417 ਰਤਨ ਸਿੰਘ ਅਜਾਦ 8099
1962 86 ਗੁਰਚਰਨ ਸਿੰਘ ਅਕਾਲੀ ਦਲ 22155 ਜਗਰਾਜ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 20754
1967 14 ਨਛੱਤਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 16847 ਰਤਨ ਲਾਲ ਸੰਯੁਕਤ ਸੋਸਲਿਸਟ ਪਾਰਟੀ 11433
1969 14 ਸਾਥੀ ਰੂਪ ਲਾਲ ਸੰਯੁਕਤ ਸੋਸਲਿਸਟ ਪਾਰਟੀ 19978 ਹਰਬੰਸ ਸਿੰਘ ਸ਼੍ਰੋਮਣੀ ਅਕਾਲੀ ਦਲ 17998
1972 14 ਗੁਰਦੇਵ ਕੌਰ ਇੰਡੀਅਨ ਨੈਸ਼ਨਲ ਕਾਂਗਰਸ 22793 ਨਛੱਤਰ ਸਿੰਘ ਸ਼੍ਰੋਮਣੀ ਅਕਾਲੀ ਦਲ 18647
1977 99 ਸਾਥੀ ਰੂਪ ਲਾਲ ਜਨਤਾ ਪਾਰਟੀ 28652 ਇਕਬਾਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 22656
1980 99 ਨਛੱਤਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 22460 ਸਾਥੀ ਰੂਪ ਲਾਲ ਜਨਤਾ ਪਾਰਟੀ ਸੈਕੁਲਰ 16686
1985 99 ਗੁੁਰਚਰਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 23651 ਸਾਥੀ ਰੂਪ ਲਾਲ ਜਨਤਾ ਪਾਰਟੀ 19848
1992 99 ਮਾਲਤੀ ਥਾਪਰ ਇੰਡੀਅਨ ਨੈਸ਼ਨਲ ਕਾਂਗਰਸ 7865 ਸਾਥੀ ਰੂਪ ਲਾਲ ਰਾਸ਼ਟਰੀ ਜਨਤਾ ਦਲ 7858
1997 99 ਤੋਤਾ ਸਿੰਘ ਸ਼੍ਰੋਮਣੀ ਅਕਾਲੀ ਦਲ 41616 ਸਾਥੀ ਵਿਜੈ ਕੁਮਾਰ ਰਾਸ਼ਟਰੀ ਜਨਤਾ ਦਲ 20217
2002 99 ਤੋਤਾ ਸਿੰਘ ਸ਼੍ਰੋਮਣੀ ਅਕਾਲੀ ਦਲ 42579 ਸਾਥੀ ਵਿਜੈ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ 42274
2007 98 ਜੋਗਿੰਦਰ ਪਾਲ ਜੈਨ ਇੰਡੀਅਨ ਨੈਸ਼ਨਲ ਕਾਂਗਰਸ 55300 ਤੋਤਾ ਸਿੰਘ ਸ਼੍ਰੋਮਣੀ ਅਕਾਲੀ ਦਲ 54008
2012 73 ਜੋਗਿੰਦਰ ਪਾਲ ਜੈਨ ਇੰਡੀਅਨ ਨੈਸ਼ਨਲ ਕਾਂਗਰਸ 62200 ਪਰਮਦੀਪ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ 57575
2013 ਦੁਅਾਰਾ ਚੋਣਾਂ ਜੋਗਿੰਦਰ ਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ 69269 ਸਾਥੀ ਵਿਜੈ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ 50420
2017 73

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2016-12-25. Retrieved 2017-01-22. {{cite web}}: Unknown parameter |dead-url= ignored (|url-status= suggested) (help)