ਯੇਗਾਬੌਮ ਇਹ ਇੱਕ ਬੌਮ ਸ਼ੌਟ ਸ਼ਰਾਬ ਹੈ ਜੋ ਕਿ ਅਸਲ ਰੂਪ ਵਿੱਚ ਯੇਗਾਮਾਇਸਟਰ ਵਿੱਚ ਬੀਅਰ ਮਿਲਾ ਕੇ ਬਣਾਈ ਜਾਂਦੀ ਹੈ। ਅੱਜ-ਕੱਲ੍ਹ ਇਸਨੂੰ ਰੈੱਡ ਬੁੱਲ ਨਾਲ ਬਣਾਇਆ ਜਾਂਦਾ ਹੈ। ਉਹ ਦੇਸ਼ ਜਿਹਨਾਂ ਵਿੱਚ ਜਰਮਨ ਬੋਲੀ ਜਾਂਦੀ ਹੈ, ਓਥੇ ਇਸਨੂੰ ਟਰਬੋਯੇਗੇ ਕਿਹਾ ਜਾਂਦਾ ਹੈ। ਤਜਾਰਤੀ ਸਮੇ, ਰੈੱਡ ਬੁੱਲ ਦੇ ਇੱਕ ਪਾਇਨਟ ਗਲਾਸ ਨਾਲ ਇੱਕ ਸ਼ੌਟ ਯੇਗਾਮਾਇਸਟਰ ਦਿੱਤਾ ਜਾਂਦਾ ਹੈ।

ਯੇਗਾਬੌਮ
Cocktail
ਬੀਅਰ ਜਾਂ ਰੈੱਡ ਬੁੱਲ ਵਿੱਚ ਯੇਗਾਮਾਇਸਟਰ ਦਾ ਇੱਕ ਸ਼ੌਟ ਮਿਲਾਉਣ ਨਾਲ ਯੇਗਾਬੌਮ ਬਣ ਜਾਂਦਾ ਹੈ।
TypeMixed drink
Standard drinkwareਪੱਬਸ਼ੌਟ
ਮੂਲ ਰੂਪ ਵਿੱਚ ਯੇਗਾਮਾਇਸਟਰ ਅਤੇ ਬੀਅਰ

ਯੇਗਾਟਰੇਨ ਸੋਧੋ

ਜਦ ਬਹੁਤੇ ਯੇਗਾਬੌਮ ਇਕੱਠੇ ਮੰਗਵਾਏ ਜਾਣ ਤਾਂ ਯੇਗਾਟਰੇਨ ਦਾ ਤਰੀਕਾ ਅਪਣਾਇਆ ਜਾਂਦਾ ਹੈ। ਇਸ ਵਿੱਚ ਰੈੱਡ ਬੁੱਲ ਦੇ ਗਲਾਸਾਂ ਨੂੰ ਲਾਈਨ ਸਾਰ ਲਗਾ ਦਿੱਤਾ ਜਾਂਦਾ ਹੈ ਤੇ ਆਖਿਰ ਵਿੱਚ ਇੱਕ ਖਾਲੀ ਗਲਾਸ ਰੱਖ਼ ਦਿੱਤਾ ਜਾਂਦਾ ਹੈ, ਯੇਗਾਮਾਇਸਟਰ ਦੇ ਗਲਾਸਾਂ ਨੂੰ ਉਹਨਾਂ ਉੱਤੇ ਟਿਕਾਇਆ ਜਾਂਦਾ ਹੈ। ਪਿਹਲਾ ਸ਼ੌਟ ਗਲਾਸ ਜੋ ਕੇ ਖਾਲੀ ਗਲਾਸ ਵਾਲੇ ਪਾਸੇ ਹੁੰਦਾ ਹੈ ਉਸਨੂੰ ਹਲਕੇ ਜੇਹੇ ਜ਼ੋਰ ਨਾਲ ਪਿਹਲੇ ਰੈੱਡ ਬੁੱਲ ਦੇ ਗਲਾਸ ਵਿੱਚ ਪਾਇਆ ਜਾਂਦਾ ਹੈ, ਜ਼ੋਰ ਇਸ ਤਰਾ ਲਗਾਇਆ ਜਾਂਦਾ ਹੈ ਤਾਂ ਕੇ ਜੋ ਅਗਲੇ ਯੇਗਾਮਾਇਸਟਰ ਦੇ ਸ਼ੌਟ ਹਨ ਓਹ ਅਗਲੇ ਰੈੱਡ ਬੁੱਲ ਦੇ ਗਲਾਸਾਂ ਵਿੱਚ ਗਿਰਨ। ਇਸ ਨੂੰ ਡੋਮੀਨੋ ਇਫੈਕਟ ਕਿਹਾ ਜਾਂਦਾ ਹੈ।

ਅਸਰ ਸੋਧੋ

ਇਸ ਦਾ ਅਸਰ ਉਹਨਾਂ ਪੇ-ਪਦਾਰਥਾਂ ਵਾਂਗ ਹੀ ਹੁੰਦਾ ਹੈ ਜਿਹਨਾਂ ਵਿੱਚ ਕੈਫ਼ੀਨ ਅਤੇ ਸ਼ਰਾਬ ਦੋਵੇਂ ਹੁੰਦੇ ਹੈ। ਇਸ ਦਾ ਅਸਰ ਸਿਰਫ਼ ਸ਼ਰਾਬ ਵਾਲੇ ਪਦਾਰਥਾਂ ਨਾਲੋਂ ਵੱਖ ਹੁੰਦਾ ਹੈ। ਕੈਫ਼ੀਨ ਦੇ ਹੋਣ ਕਾਰਨ ਸ਼ਰਾਬ ਦਾ ਅਸਰ ਕੁੱਛ ਘੱਟ ਜਾਂਦਾ ਹੈ। ਪਰ ਜ਼ਿਆਦਾ ਮਾਤਰਾ ਵਿੱਚ ਯੇਗਾਬੌਮ ਪੀਣ ਨਾਲ ਸ਼ਰੀਰ ਵਿੱਚ ਕੈਫ਼ੀਨ ਦੀ ਮਾਤਰਾ ਵੱਧ ਜਾਂਦੀ ਹੈ ਜੋ ਸਿਹਤ ਲਈ ਹਾਨੀਕਾਰਕ ਹੈ।