ਬੂਸੋਨ ਜਾਂ ਯੋਸਾ ਬੂਸੋਨ (1716 – 17 ਜਨਵਰੀ 1784[1]), ਐਡੋ ਕਾਲ (1603 ਤੋਂ 1868) ਦਾ ਮਸ਼ਹੂਰ ਜਪਾਨੀ ਚਿਤਰਕਾਰ ਅਤੇ ਕਵੀ ਸੀ। ਉਹ ਜਪਾਨ ਦੇ ਚਾਰ ਹਾਇਕੂ ਉਸਤਾਦਾਂ- ਬਾਸ਼ੋ, ਬੂਸੋਨ, ਈਸਾ ਅਤੇ ਸ਼ਿਕੀ - ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2] ਬੂਸੋਨ ਦਾ ਜਨਮ ਸੇਤਸੂ ਸੂਬੇ (ਹੁਣ ਓਸਾਕਾ ਸ਼ਹਿਰ ਦਾ ਇੱਕ ਵਾਰਡ) ਦੇ ਕੇਮਾ ਪਿੰਡ ਵਿੱਚ ਹੋਇਆ ਸੀ। ਉਸ ਦਾ ਮੂਲ ਪਰਵਾਰਕ ਨਾਮ ਤਾਨੀਗੂਚੀ ਸੀ।

ਯੋਸਾ ਬੂਸੋਨ ਦੀ ਕਬਰ

ਨਮੂਨੇ ਵਜੋਂ ਹਾਇਕੂ

ਸੋਧੋ

ਪਤਝੜ ਦੀ ਸ਼ਾਮ
ਛਿਣ ਭਰ ਦੇ ਜੀਵਨ ਵਿੱਚ
ਘੰਟਾ ਭਰ ਆਰਾਮ

隅々に残る寒さや梅の花
ਸੁਮੀਜ਼ੁਮੀ ਨੀ ਨੋਕੁਰੂ ਸਾਮੁਸਾ ਯਾ ਉਮੇ ਨੋ ਹਾਨਾ
ਖੱਲੀਂ ਖੂੰਜੀਂ
ਦੁਬਕਿਆ ਪਾਲਾ:
ਖਿੜਿਆ ਆਲੂਬੁਖਾਰਾ

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. http://www.britannica.com/EBchecked/topic/86315/Buson
  2. R. H. Blyth, A History of Haiku Vol I (Tokyo 1980) p. 289