ਰਵਿੰਦਰ ਭੱਠਲ

ਪੰਜਾਬੀ ਕਵੀ

ਰਵਿੰਦਰ ਭੱਠਲ (ਜਨਮ 1943 - )ਪੰਜਾਬੀ ਭਾਸ਼ਾ ਦਾ ਇੱਕ ਸ਼ਾਇਰ ਹੈ ਜੋ ਸਤਰਵਿਆਂ ਤੋਂ ਹੁਣ ਤੱਕ ਸਰਗਰਮ ਹੈ। ਉਸਦਾ ਜਨਮ ਬਰਨਾਲੇ ਦੇ ਨਜਦੀਕ ਇੱਕ ਪਿੰਡ ਵਿਚ ਹੋਇਆ ਅਤੇ ਅਜਕਲ ਉਹ ਲੁਧਿਆਣਾ ਸ਼ਹਿਰ ਵਿਚ ਰਹੀ ਰਿਹਾ ਹੈ। ਕੁਝ ਸਮਾਂ ਪਹਿਲਾਂ ਉਸ ਦੀਆਂ ਚੋਣਵੀਆਂ ਕਵਿਤਾਵਾਂ ਦੀ ਪੁਸਤਕ ਚਿਤਵਣੀ ਪ੍ਰਕਾਸ਼ਤ ਹੋਈ ਹੈ।[1]ਪ੍ਰੋ .ਰਵਿੰਦਰ ਭੱਠਲ ਅਪ੍ਰੈਲ 2018 ਨੂੰ ਹੋਈ ਚੋਣ ਵਿੱਚ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਚੁਣੇ ਗਏ ਹਨ।[2]

ਰਵਿੰਦਰ ਭੱਠਲ
ਰਵਿੰਦਰ ਭੱਠਲ ਨਾਭਾ ਕਵਿਤਾ ਉਤਸਵ 2016 ਮੌਕੇ
ਰਵਿੰਦਰ ਭੱਠਲ ਨਾਭਾ ਕਵਿਤਾ ਉਤਸਵ 2016 ਮੌਕੇ
ਜਨਮਬਰਨਾਲਾ , ਭਾਰਤੀ ਪੰਜਾਬ
ਕਿੱਤਾਸਾਹਿਤਕਾਰ , ਅਧਿਆਪਕ
ਭਾਸ਼ਾਪੰਜਾਬੀ,
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸ਼ੈਲੀਨਜ਼ਮ
ਵਿਸ਼ਾਸਮਾਜਕ,ਨਾਰੀ ਵੇਦਨਾ
ਪ੍ਰਮੁੱਖ ਕੰਮਕਾਲੇ ਕੋਹਾਂ ਤੋਂ ਪਰੇ

ਰਚਨਾਵਾਂ ਸੋਧੋ

ਕਾਵਿ ਸੰਗ੍ਰਹਿ ਸੋਧੋ

  • ਕਾਲੇ ਕੋਹਾਂ ਤੋਂ ਪਰੇ
    • ਓਦਰੀ ਧੁੱਪ
  • ਪਾਗਲ ਪੌਣਾਂ
  • ਅੰਬਰੀ ਅੱਖ
  • ਮਨ ਮਮਟੀ ਦੇ ਮੋਰ
  • ਇੱਕ ਸੰਸਾਰ ਇਹ ਵੀ
  • ਸਤਰਾਂ
  • ਚਿਤਵਣੀ

ਹੋਰ ਸੋਧੋ

  • ਮਾਰਕਸਵਾਦੀ ਸਾਹਿਤ ਚਿੰਤਨ: ਸਮਕਾਲੀ ਸਰੋਕਾਰ (ਸੰਪਾਦਨ)
  • ਚੀਨੀ ਯਾਤਰੀ ਫ਼ਾਹਿਯਾਨ ਦਾ ਯਾਤਰਾ ਵਰਣਨ (ਅਨੁਵਾਦ)

ਕਾਵਿ ਵੰਨਗੀ ਸੋਧੋ


ਨਜ਼ਮ

ਗਿੱਲੀ ਮਿੱਟੀ

ਲੋਕਾਂ ਦਾ ਕਾਹਦਾ ਭਰੋਸਾ
ਉਹ ਤਾਂ ਜਿੱਧਰ ਚਾਹੋ
ਜਿਵੇਂ ਚਾਹੋ
ਜਦੋਂ ਚਾਹੋ
ਉਵੇਂ ਢਲ ਜਾਂਦੇ ਹਨ

ਲੋਕ ਤਾਂ
ਗਿੱਲੀ ਮਿੱਟੀ ਹੁੰਦੇ ਹਨ
ਬਸ ਤੁਹਾਡੇ ਹੱਥਾਂ ‘ਚ
ਜੁਗਤ ਹੋਵੇ,ਕਲਾ ਹੋਵੇ
ਬੋਲਾਂ ‘ਚ ਜਾਦੂ ਹੋਵੇ
ਛਲ ਫਰੇਬ ਜਿਹਾ
ਫਿਰ ਗਿੱਲੀ ਮਿੱਟੀ
ਜਿਵੇਂ ਚਾਹੋ
ਉਵੇਂ ਆਕਾਰ ਧਾਰ ਲੈਂਦੀ ਹੈ।

ਜੇਕਰ ਸੁੱਕਣ 'ਤੇ ਆਵੇ
ਥੋੜ੍ਹਾ ਜਿਹਾ
ਪਾਣੀ ਦਾ ਤਰੌਂਕਾ ਦਿਓ
ਉਹ ਢਲ ਜਾਏਗੀ
ਨਰਮ ਪੈ ਜਾਏਗੀ
ਤੁਹਾਡਾ ਮਨ ਚਾਹਿਆ
ਰੂਪ ਧਾਰ ਲਵੇਗੀ
ਲੋਕਾਂ ਦਾ ਕੀ ਹੈ
ਉਹ ਤਾਂ ਗਿੱਲੀ ਮਿੱਟੀ ਹਨ
ਹੱਥ ਦੇ ਸਹਾਰੇ
ਤੇ ਅੱਖ ਦੇ ਇਸ਼ਾਰੇ ਨਾਲ ਹੀ
ਬਦਲ ਜਾਂਦੇ ਹਨ
ਲੋਕ ਤਾਂ ਗਿੱਲੀ ਮਿੱਟੀ ਹਨ।

ਹਵਾਲੇ ਸੋਧੋ