ਰਵੀਸ਼ੰਕਰ ਜਾਇਆਦ੍ਰਿਥਾ ਸ਼ਾਸਤਰੀ (ਜਨਮ 27 ਮਈ 1962) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ[1]ਅਤੇ ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਨਿਰਦੇਸ਼ਕ ਹੈ।[2]ਉਸਨੇ 1981 ਤੋਂ 1992 ਵਿਚਕਾਰ ਕਈ ਟੈਸਟ ਕ੍ਰਿਕਟ ਮੈਚ ਅਤੇ ਇੱਕ ਦਿਨਾ ਕ੍ਰਿਕਟ ਮੈਚ ਖੇਡੇ ਹਨ। ਰਵੀ ਸ਼ਾਸਤਰੀ ਨੇ ਆਪਣੇ ਕ੍ਰਿਕਟ ਜੀਵਨ ਦੀ ਸ਼ੁਰੂਆਤ ਖੱਬੇ ਹੱਥ ਦੇ ਸਪਿਨਰ ਵਜੋਂ ਕੀਤੀ ਸੀ ਅਤੇ ਬਾਅਦ ਵਿੱਚ ਉਹ ਆਲ-ਰਾਊਂਡਰ ਵਜੋਂ ਉਭਰਿਆ ਸੀ।

ਰਵੀ ਸ਼ਾਸਤਰੀ
ਨਿੱਜੀ ਜਾਣਕਾਰੀ
ਪੂਰਾ ਨਾਮ
ਰਵੀਸ਼ੰਕਰ ਜਾਇਆਦ੍ਰਿਥਾ ਸ਼ਾਸਤਰੀ
ਜਨਮ (1962-05-27) 27 ਮਈ 1962 (ਉਮਰ 62)
ਬੰਬਈ, ਮਹਾਂਰਾਸ਼ਟਰ, ਭਾਰਤ
ਛੋਟਾ ਨਾਮਰਵੀ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ
ਗੇਂਦਬਾਜ਼ੀ ਅੰਦਾਜ਼ਖੱਬੂ (ਅਰਥਡੌਕਸ)
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 151)21 ਫਰਵਰੀ 1981 ਬਨਾਮ ਨਿਊਜ਼ੀਲੈਂਡ
ਆਖ਼ਰੀ ਟੈਸਟ26 ਦਸੰਬਰ 1992 ਬਨਾਮ ਦੱਖਣੀ ਅਫ਼ਰੀਕਾ
ਪਹਿਲਾ ਓਡੀਆਈ ਮੈਚ (ਟੋਪੀ 36)25 ਨਵੰਬਰ 1981 ਬਨਾਮ ਇੰਗਲੈਂਡ
ਆਖ਼ਰੀ ਓਡੀਆਈ17 ਦਸੰਬਰ 1992 ਬਨਾਮ ਦੱਖਣੀ ਅਫ਼ਰੀਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1979–1993ਬੰਬਈ ਕ੍ਰਿਕਟ ਟੀਮ
1987–1991ਗਲਾਮੋਰਗਾਂ ਕ੍ਰਿਕਟ ਟੀਮ
1987ਮੈਰੀਲੀਬੋਨ ਕ੍ਰਿਕਟ ਟੀਮ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਮੈਚ ਪਹਿਲਾ ਦਰਜਾ ਕ੍ਰਿਕਟ ਲਿਸਟ ਏ
ਮੈਚ 80 150 245 278
ਦੌੜਾਂ ਬਣਾਈਆਂ 3830 3108 13202 6383
ਬੱਲੇਬਾਜ਼ੀ ਔਸਤ 35.79 29.04 44.00 31.13
100/50 11/12 4/18 34/66 6/38
ਸ੍ਰੇਸ਼ਠ ਸਕੋਰ 206 109 217 138*
ਗੇਂਦਾਂ ਪਾਈਆਂ 15751 6613 42425 11966
ਵਿਕਟਾਂ 151 129 509 254
ਗੇਂਦਬਾਜ਼ੀ ਔਸਤ 40.96 36.04 44.00 32.18
ਇੱਕ ਪਾਰੀ ਵਿੱਚ 5 ਵਿਕਟਾਂ 2 1 18 5
ਇੱਕ ਮੈਚ ਵਿੱਚ 10 ਵਿਕਟਾਂ 0 n/a 3 n/a
ਸ੍ਰੇਸ਼ਠ ਗੇਂਦਬਾਜ਼ੀ 5/75 5/15 9/101 5/13
ਕੈਚਾਂ/ਸਟੰਪ 36/– 40/– 141/– 84/–
ਸਰੋਤ: CricketArchive, 6 ਸਤੰਬਰ 2008

ਸ਼ੁਰੂਆਤੀ ਜਿੰਦਗੀ

ਸੋਧੋ

ਰਵੀ ਸ਼ਾਸਤਰੀ ਦਾ ਜਨਮ ਬੰਬਈ ਵਿੱਚ ਹੋਇਆ ਸੀ ਅਤੇ ਉਹ ਡਾਨ ਬਾਸਕੋ ਹਾਈ ਸਕੂਲ, ਮਤੁੰਗਾ ਵਿੱਚ ਪਡ਼੍ਹਨ ਲੱਗ ਪਿਆ। ਉਸਨੇ ਸਕੂਲ ਸਮੇਂ ਦੌਰਾਨ ਹੀ ਕ੍ਰਿਕਟ ਨੂੰ ਗੰਭੀਰਤਾ ਨਾਲ ਲਿਆ। ਸਕੂਲ ਦੀ ਟੀਮ ਵੱਲੋਂ ਖੇਡਦੇ ਹੋਏ 1976 ਵਿੱਚ ਉਸਦੇ ਸਕੂਲ ਦੀ ਟੀਮ ਸੈਂਟ ਮੈਰੀ ਸਕੂਲ ਨੂੰ ਹਾਰ ਗਈ, ਜੇਤੂ ਸਕੂਲ ਨੇ ਵੀ ਦੋ ਰਣਜੀ ਖਿਡਾਰੀ ਪੈਦਾ ਕੀਤੇ ਹਨ। ਅਗਲੇ ਸਾਲ 1977 ਵਿੱਚ ਇਸੇ ਟੂਰਨਾਮੈਂਟ ਵਿੱਚ ਸ਼ਾਸਤਰੀ ਦੀ ਕਪਤਾਨੀ ਹੇਠ ਉਸਦੇ ਸਕੂਲ ਨੇ ਇਹ ਟਰਾਫ਼ੀ ਜਿੱਤ ਲਈ ਸੀ।[3]ਸਕੂਲ ਸਮੇਂ ਦੌਰਾਨ ਉਸਦਾ ਕੋਚ ਬੀ.ਡੀ. ਦੇਸਾਈ ਸੀ। ਸਕੂਲ ਤੋਂ ਬਾਅਦ ਸ਼ਾਸਤਰੀ ਨੇ ਕਾਮਰਸ ਕਾਲਜ ਵਿੱਚ ਦਾਖ਼ਲਾ ਲਿਆ ਅਤੇ ਉਥੇ ਵੀ ਖੇਡਣਾ ਜਾਰੀ ਰੱਖਿਆ। ਜੂਨੀਅਰ ਕਾਲਜ ਦੇ ਆਖ਼ੀਰਲੇ ਸਾਲ ਉਸਦੀ ਚੋਣ ਮੁੰਬਈ ਵੱਲੋਂ ਰਣਜੀ ਟਰਾਫ਼ੀ ਖੇਡਣ ਲਈ ਕੀਤੀ ਗਈ।[4]17 ਸਾਲ, 292 ਦਿਨਾਂ ਦੀ ਉਮਰ ਵਿੱਚ ਬੰਬਈ ਵੱਲੋਂ ਖੇਡਣ ਵਾਲਾ ਉਹ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ।

ਹਵਾਲੇ

ਸੋਧੋ
  1. "ESPN Cricinfo Player Archive". http://www.espncricinfo.com/. {{cite web}}: External link in |website= (help)
  2. "Shastri named director of cricket for England ODIs". http://www.espncricinfo.com/. {{cite web}}: External link in |website= (help)
  3. "Report of Sanket Chavan improving Shastri's Giles shield record". Mid-day.com. Retrieved 2014-08-09.
  4. Javed Akhtar, The Young Veteran, Interview with Ravi Shastri, World of Cricket, April 1986