ਰਾਗ ਰਾਮਕਲੀ
ਰਾਗ ਰਾਮਕਲੀ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ 'ਚ ਇੱਕ ਰਾਗ ਹੈ। ਇਹ ਬਹੁਤ ਹੀ ਪੁਰਾਣਾ ਰਾਗ ਹੈ।
ਰਾਗ ਰਾਮਕਲੀ ਦੀ ਸੰਖੇਪ 'ਚ ਜਾਣਕਾਰੀ -
ਸੋਧੋਇਸ ਰਾਗ ਵਿੱਚ ਰਿਸ਼ਭ (ਰੇ) ਅਤੇ ਧੈਵਤ (ਧ) ਕੋਮਲ ਲਗਦੇ ਹਨ। ਇਸ ਰਾਗ ਵਿੱਚ ਦੋਵੇਂ ਮਧਯਮ ਅਤੇ ਦੋਵੇਂ ਨਿਸ਼ਾਦ ਲਗਦੇ ਹਨ।ਇਸ ਰਾਗ ਦਾ ਥਾਟ ਭੈਰਵ ਹੈ।
ਸੋਧੋਰਾਗ ਰਾਮਕਲੀ ਦੀ ਵਿਸਤਾਰ ਵਿੱਚ ਜਾਣਕਾਰੀ ਹੇਠਾਂ ਦਿੱਤੇ ਅਨੁਸਾਰ ਹੈ-
ਸੋਧੋਰਾਗ ਰਾਮਕਲੀ
ਸੋਧੋਸੁਰ | ਰਿਸ਼ਭ (ਰੇ) ਅਤੇ ਧੈਵਤ (ਧ) ਕੋਮਲ। ਦੋਵੇਂ ਮਧਯਮ ਮ (ਸ਼ੁੱਧ) ਮ(ਤੀਵ੍ਰ) ਅਤੇ ਦੋਵੇਂ ਨਿਸ਼ਾਦ ਨੀ(ਸ਼ੁੱਧ) ਨੀ (ਕੋਮਲ)। ਬਾਕੀ ਸਾਰੇ ਸੁਰ ਸ਼ੁੱਧ |
ਜਾਤੀ | ਸ਼ਾਡਵ-ਸੰਪੂਰਣ |
ਥਾਟ | ਭੈਰਵ |
ਵਾਦੀ | ਪੰਚਮ (ਪ) |
ਸੰਵਾਦੀ | ਸ਼ਡਜ (ਸ) |
ਸਮਾਂ | ਦਿਨ ਦਾ ਪਹਿਲਾ ਪਹਿਰ |
ਠਹਿਰਾਵ ਦੇ ਸੁਰ | ਸ ; ਪ ;-ਸੰ ; ਪ ; ਰੇ |
ਮੁੱਖ ਅੰਗ | ਮ ਪ ਧ ਨੀ ਧ ਪ ; ਮ ਪ ਗ ਮ ਰੇ ਸ ; |
ਅਰੋਹ | ਸ ਗ ਮ ਪ ਧ ਨੀ ਸੰ |
ਅਵਰੋਹ | ਸੰ ਨੀ ਧ ਪ, ਮ(ਤੀਵ੍ਰ) ਪ , ਧ ਨੀ ਧ ਪ , ਗ ਮ ਰੇ ਸ |
ਪਕੜ | ਪ, ਮ(ਤੀਵ੍ਰ) ਪ ਧ ਨੀ ਧ ਪ, ਗ ਮ ਰੇ ਰੇ ਸ |
ਮਿਲਦਾ ਜੁਲਦਾ ਰਾਗ | ਭੈਰਵ |
ਰਾਗ ਰਾਮਕਲੀ ਦਾ ਸਰੂਪ ਰਾਗ ਭੈਰਵ ਨਾਲ ਬਹੁਤ ਮਿਲਦਾ ਹੈ। ਰਾਗ ਰਾਮਕਲੀ ਵਿੱਚ ਰਿਸ਼ਭ (ਰੇ) ਅਤੇ ਧੈਵਤ (ਧ) ਦੀ ਵਰਤੋਂ ਰਾਗ ਭੈਰਵ ਦੇ ਮੁਕਾਬਲਤਨ ਥੋੜੀ ਘੱਟ ਹੁੰਦੀ ਹੈ ਅਤੇ ਇਹ ਰਾਗ ਮੱਧ ਤੇ ਤਾਰ ਸਪਤਕ ਵਿੱਚ ਜ਼ਿਆਦਾ ਗਇਆ ਜਾਂਦਾ ਹੈ ਇਸ ਦੀ ਇਹੀ ਵਿਸ਼ੇਸ਼ਤਾ ਇਸਨੂੰ ਰਾਗ ਭੈਰਵ ਤੋਂ ਅਲੱਗ ਕਰਦੀ ਹੈ।
1) ਰਾਗ ਰਾਮਕਲੀ ਦੇ ਇੱਕ ਸਰੂਪ 'ਚ ਅਰੋਹ ਵਿੱਚ ਮਧਯਮ ਅਤੇ ਨਿਸ਼ਾਦ ਨੂੰ ਵਰਜਿਤ ਕੀਤਾ ਜਾਂਦਾ ਹੈ ਪਰ ਅਵਰੋਹ ਵਿੱਚ ਸੱਤ ਸੁਰ ਲਗਾਏ ਜਾਂਦੇ ਹਨ। ਸੰਗੀਤ ਦੀ ਪ੍ਰਾਚੀਨ ਕਿਤਾਬ
'ਰਾਗ ਚੰਦ੍ਰਿਕਾ ਸਾਰ ' ਵਿੱਚ ਰਾਗ ਰਾਮਕਲੀ ਦਾ ਇਹੀ ਸਰੂਪ ਦਿੱਤਾ ਗਿਆ ਹੈ।
2) ਰਾਗ ਰਾਮਕਲੀ ਦਾ ਦੂਜੇ ਸਰੂਪ ਬਾਰੇ ਇਹ ਹੈ ਕਿ ਰਾਮਕਲੀ ਨੂੰ ਸੰਪੂਰਣ-ਸੰਪੂਰਣ ਜਾਤੀ ਦਾ ਮੰਨਿਆਂ ਗਿਆ ਹੈ। ਰਾਗ ਭੈਰਵ ਅਤੇ ਰਾਗ ਰਾਮਕਲੀ ਵਿੱਚ ਇਹੀ ਅੰਤਰ ਮੰਨਿਆਂ
ਜਾਂਦਾ ਹੈ ਕਿ ਰਾਗ ਭੈਰਵ ਦਾ ਵਿਸਤਾਰ ਮੰਦਰ ਅਤੇ ਮੱਧ ਸਪਤਕ ਵਿੱਚ ਹੁੰਦਾ ਹੈ ਅਤੇ ਰਾਗ ਰਾਮਕਲੀ ਦਾ ਵਿਸਤਾਰ ਮੱਧ ਤੇ ਤਾਰ ਸਪਤਕ ਵਿੱਚ ਕੀਤਾ ਜਾਂਦਾ ਹੈ।
3) ਰਾਗ ਰਾਮਕਲੀ ਦੇ ਤੀਜੇ ਸਰੂਪ ਵਿੱਚ ਇਹ ਮੰਨਿਆਂ ਜਾਂਦਾ ਹੈ ਕਿ ਇਸ ਵਿੱਚ ਦੋਵੇਂ ਗਂਧਾਰ ਲਗਦੇ ਹਨ ਹਾਲਾਂਕਿ ਇਹ ਸਰੂਪ ਚਲਣ ਵਿੱਚ ਨਹੀਂ ਹੈ।
4) ਰਾਗ ਰਾਮਕਲੀ ਦਾ ਚੌਥਾ ਸਰੂਪ ਉੱਪਰ ਦੱਸੇ ਗਏ ਪਰਿਚੇ ਦੇ ਅਨੁਸਾਰ ਹੈ ਜਿਹੜਾ ਵਰਤਮਾਨ 'ਚ ਚਲਣ ਵਿੱਚ ਹੈ।
ਰਾਗ ਰਾਮਕਲੀ ਦੀ ਵਿਸ਼ੇਸ਼ਤਾ -
ਸੋਧੋ1) ਇਸ ਰਾਗ ਵਿੱਚ ਦੋਵੇਂ ਮਧਯਮ (ਮ ਸ਼ੁੱਧ, ਮ ਤੀਵ੍ਰ) ਅਤੇ ਦੋਵੇਂ ਨਿਸ਼ਾਦ (ਨੀ ਸ਼ੁੱਧ ,ਨੀ ਕੋਮਲ) ਵਰਤੇ ਜਾਂਦੇ ਹਨ।
2) ਇਸ ਰਾਗ ਵਿੱਚ ਤੀਵ੍ਰ ਮਧਯਮ ਦਾ ਪ੍ਰਯੋਗ ਅਰੋਹ ਵਿੱਚ ਪੰਚਮ ਨਾਲ ਹੁੰਦਾ ਹੈ ਜਿਵੇਂ ਸ ਗ ਮ ਪ ,ਧ ਧ ਪ,ਮ(ਤੀਵ੍ਰ) ਪ ਧ ਨੀ ਧ ਪ, ਲੇਕਿਨ ਗ ਮ(ਤੀਵ੍ਰ) ਪ ਦੀ ਤਰਾਂ ਇਸਤੇਮਾਲ
ਨਹੀਂ ਹੁੰਦਾ।
3) ਰਾਗ ਰਾਮਕਲੀ ਬਹੁਤ ਚੰਚਲ ਸੁਭਾਅ ਵਾਲਾ ਰਾਗ ਹੈ।
4) ਕੁਝ ਵਿਦਵਾਨ ਇਸ ਰਾਗ ਦੀ ਜਾਤੀ ਸੰਪੂਰਣ ਮੰਨਦੇ ਹਨ ਪਰ ਰਿਸਭ ਦਾ ਇਸਤੇਮਾਲ ਬਹੁਤ ਘੱਟ ਮਾਤਰਾ 'ਚ ਹੁੰਦਾ ਹੈ।
ਰਾਗ ਰਾਮਕਲੀ ਵਿੱਚ ਲੱਗਣ ਵਾਲਿਆਂ ਕੁੱਝ ਵਿਸ਼ੇਸ ਸੁਰ ਸਂਗਤੀਆਂ ਹੇਠਾਂ ਦਿੱਤੀਆਂ ਹਨ-
ਪ ਮ(ਤੀਵ੍ਰ) ਪ ਧ ਨੀ ਧ ਪ
ਗ ਮ ਨੀ ਧ ਪ
ਸੰ ਨੀ ਧ ਨੀ ਧ ਪ
ਮ(ਤੀਵ੍ਰ) ਪ,ਗ ਮ ਰੇ ਰੇ ਸ
ਗ ਮ ਪ , ਧ -- ਧ ਪ, ਮ(ਤੀਵ੍ਰ) ਪ
रामकली में तीवर मध्यम और कोमल निषाद का प्रयोग अवरोह में एक विशिष्ट संयोजन में किया जाता है जैसे: एमपी डंड पी; जी म्र एस । आमतौर पर आरोह में ऋषभ को छोड़ दिया जाता है जैसे: ,एनएसजी म पी । यह संयोजन राग रामकली के लिए एक अलग माहौल बनाता है:
एस आर जी एम ; एम जी एमआर एस ; ,एनएसजी एम पी ; एमपीजी एमआर एस ; जी एमडी एन एस' ; पी डी एन एस' ; एस आर' एस' ; आर' आर' एस' एन एस' ; एन डी पी ; एमपी डीएनडी पी ; एमपी डी एमपी ; जी एम आरएस ;