ਰਾਜਕੁਮਾਰੀ ਯਸ਼ੋਧਰਾ

ਰਾਜਕੁਮਾਰੀ ਯਸ਼ੋਧਰਾ (੫੬੩ ਈਸਾ ਪੂਰਵ - ੪੮੩ ਈਸਾ ਪੂਰਵ) ਰਾਜਾ ਸੁੱਪਬੁੱਧ ਅਤੇ ਉਹਨਾਂ ਦੀ ਪਤਨੀ ਪਮਿਤਾ ਦੀ ਪੁਤਰੀ ਸੀ। ਯਸ਼ੋਧਰਾ ਦੀ ਮਾਤਾ-ਪਮਿਤਾ ਰਾਜਾ ਸ਼ੁੱਧੋਦਨ ਦੀ ਭੈਣ ਸੀ। ੧੬ ਸਾਲ ਦੀ ਉਮਰ ਵਿੱਚ ਯਸ਼ੋਧਰਾ ਦਾ ਵਿਆਹ ਰਾਜਾ ਸ਼ੁੱਧੋਦਨ ਦਾ ਪੁੱਤਰ ਸਿੱਧਾਰਥ ਗੌਤਮ ਦੇ ਨਾਲ ਹੋਇਆ। ਬਾਅਦ ਵਿੱਚ ਸਿੱਧਾਰਥ ਗੌਤਮ ਸੰਨਿਆਸੀ ਹੋਇਆ ਅਤੇ ਗੌਤਮ ਬੁੱਧ ਨਾਮ ਨਾਲ ਪ੍ਰਸਿੱਧ ਹੋਇਆ। ਯਸ਼ੋਧਰਾ ਨੇ ੨੯ ਸਾਲ ਦੀ ਉਮਰ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸਦਾ ਨਾਮ ਰਾਹੁਲ ਸੀ। ਆਪਣੇ ਪਤੀ ਗੌਤਮ ਬੁੱਧ ਦੇ ਸੰਨਿਆਸੀ ਹੋ ਜਾਣ ਤੋਂ ਬਾਅਦ ਯਸ਼ੋਧਰਾ ਨੇ ਆਪਣੇ ਬੇਟੇ ਦਾ ਪਾਲਣ ਪੋਸਣਾ ਕਰਦੇ ਹੋਏ ਇੱਕ ਸੰਤ ਦਾ ਜੀਵਨ ਅਪਣਾ ਲਿਆ। ਉਹਨਾਂ ਨੇ ਮੁੱਲਵਾਨ ਬਸਤਰਾ ਭੂਸ਼ਨ ਦਾ ਤਿਆਗ ਕਰ ਦਿੱਤਾ। ਪੀਲਾ ਬਸਤਰ ਪਾਇਆ ਅਤੇ ਦਿਨ ਵਿੱਚ ਇੱਕ ਵਾਰ ਭੋਜਨ ਕੀਤਾ। ਜਦੋਂ ਉਹਨਾਂ ਦੇ ਪੁੱਤਰ ਰਾਹੁਲ ਨੇ ਵੀ ਸੰਨਿਆਸ ਅਪਨਾਇਆ ਉਦੋਂ ਉਹ ਵੀ ਸੰੰਨਿਆਸਿਨੀ ਹੋ ਗਈ। ਉਹਨਾਂ ਦਾ ਦਿਹਾਵਸਾਨ ੭੮ ਸਾਲ ਦੀ ਉਮਰ ਵਿੱਚ ਗੌਤਮ ਬੁੱਧ ਦੇ ਨਿਰਵਾਣ ਤੋਂ ੨ ਸਾਲ ਪਹਿਲਾਂ ਹੋਇਆ।

ਗੌਤਮ ਬੁੱਧ, ਯਸ਼ੋਧਰਾ ਅਤੇ ਰਾਹੁਲ ਦੇ ਨਾਲ

ਯਸ਼ੋਧਰਾ ਦੇ ਜੀਵਨ ’ਤੇ ਆਧਾਰਿਤ ਬਹੁਤ ਸਾਰੀਆਂ ਰਚਨਾਵਾਂ ਹੋਈਆਂ ਹਨ, ਜਿਹਨਾਂ ਵਿੱਚ ਮੈਥਿਲੀਸ਼ਰਨ ਗੁਪਤ ਦੀ ਰਚਨਾ ਯਸ਼ੋਧਰਾ (ਕਾਵਿ) ਬਹੁਤ ਪ੍ਰਸਿੱਧ ਹੈ।

ਬਾਹਰੀ ਸੂਤਰ

ਸੋਧੋ