ਆਰ.ਪੀ. ਗੋਇਨਕਾ ਜੋ ਕਾਰੋਬਾਰੀ ਸਮੂਹ ਆਰ.ਪੀ.ਜੀ. ਐਂਟਰਪ੍ਰਾਈਜ਼ਜ਼ ਦੇ ਰਚਨਹਾਰ ਸਨ ‘‘ਕੰਪਨੀਆਂ ਦੇ ਖਰੀਦਦਾਰ’’ ਵਜੋਂ ਮਸ਼ਹੂਰ ਹਨ। ਉਹ ਕੋਲਕਾਤਾ ਦੇ ਸਭ ਤੋਂ ਪੁਰਾਣੇ ਕਾਰੋਬਾਰੀ ਘਰਾਣਿਆਂ ’ਚੋਂ ਇੱਕ ਸਨ ਅਤੇ ਕੇਸ਼ਵ ਪ੍ਰਸਾਦ ਗੋਇਨਕਾ ਦੇ ਸਭ ਤੋਂ ਵੱਡੇ ਪੁੱਤਰ ਸਨ। ਪਿੱਛੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਸੁਸ਼ੀਲਾ ਅਤੇ ਪੁੱਤਰ ਹਰਸ਼ ਵਰਧਨ ਅਤੇ ਸੰਜੀਵ ਹਨ। ਆਰ.ਪੀ. ਗੋਇਨਕਾ ਨੇ 1979 ਵਿੱਚ ਆਰ.ਪੀ.ਜੀ. ਐਂਟਰਪ੍ਰਾਈਜ਼ਜ਼ ਦੀ ਸਥਾਪਨਾ ਕੀਤੀ।[1]

ਆਰ.ਪੀ. ਗੋਇਨਕਾ

ਸਿੱਖਿਆ ਸੋਧੋ

ਸ੍ਰੀ ਆਰ.ਪੀ. ਗੋਇਨਕਾ ਨੇ ਕੋਲਕਾਤਾ ਦੇ ਪ੍ਰਸਿੱਧ ਪ੍ਰੈਜ਼ੀਡੈਂਸੀ ਕਾਲਜ ਤੋਂ ਇਤਿਹਾਸ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਮਗਰੋਂ ਉਹਨਾਂ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੋਂ ਐਡਵਾਂਸਡ ਮੈਨੇਜਮੈਂਟ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।

ਸਨਅਤਕਾਰ ਅਤੇ ਉਹਨਾਂ ਦੀਆਂ ਕੰਪਨੀਆਂ ਸੋਧੋ

ਉਹ ਸਨਅਤ ਦੇ ਸੱਚੇ ਬੰਗਾਲੀ ਚੈਂਪੀਅਨ ਸਨ। ਸ੍ਰੀ ਆਰ.ਪੀ. ਗੋਇਨਕਾ ਨੇ 1979 ਵਿੱਚ ਆਰ ਪੀ ਜੀ ਐਂਟਰਪ੍ਰਾਈਜ਼ਜ਼ ਸਥਾਪਤ ਕੀਤਾ ਸੀ, ਜਿਸ ਵਿੱਚ ਫਿਲਿਪਸ ਕਾਰਬਨ, ਬਲੈਕ, ਏਸ਼ੀਅਨ ਕੇਬਲਜ਼, ਅਗਰਪਾਰ ਜਿਊਟ ਮਿੱਲਜ਼ ਅਤੇ ਮਰਫੀ ਇੰਡੀਆ ਸ਼ਾਮਲ ਸਨ। ਇਸ ਤੋਂ ਇਲਾਵਾ ਉਹਨਾਂ ਦੀਆਂ ਹੋਰਨਾਂ ਕੰਪਨੀਆਂ ਵਿੱਚ ਬਿਜਲੀ ਕੰਪਨੀ ਸੀਈਐਸਸੀ, ਸੰਗੀਤ ਕੰਪਨੀ ਸਾਰੇਗਾਮਾ ਅਤੇ ਸੀਏਟ ਟਾਇਰਜ਼ ਸ਼ਾਮਲ ਹਨ।

ਸਫਲ ਸਨਅਤਕਾਰ ਸੋਧੋ

ਆਰ.ਪੀ. ਗੋਇਨਕਾ ਉਹਨਾਂ ਕੁਝ ਕੁਝ ਕੁ ਸਨਅਤਕਾਰਾਂ ’ਚੋਂ ਸਨ ਜੋ ਪੱਛਮੀ ਬੰਗਾਲ ’ਚੋਂ ਬਾਹਰ ਨਹੀਂ ਗਏ, ਹਾਲਾਂਕਿ 1970ਵਿਆਂ ਅਤੇ 80ਵਿਆਂ ਵਿੱਚ ਉਥੋਂ ਦੇ ਕਾਰੋਬਾਰੀ ਮਾਹੌਲ ਵਿੱਚ ਕਾਫੀ ਗਿਰਾਵਟ ਆ ਗਈ ਸੀ। ਇਨ੍ਹਾਂ ਦਹਾਕਿਆਂ ਦੌਰਾਨ ਸੂਬੇ ’ਚੋਂ ਨਿਕਲਣ ਵਾਲੇ ਕਈ ਕਾਰੋਬਾਰੀਆਂ ਦੀਆਂ ਕੰਪਨੀਆਂ ਗੋਇਨਕਾ ਸਮੂਹ ਨੇ ਹੀ ਖਰੀਦੀਆਂ ਅਤੇ ਇਸ ਤਰ੍ਹਾਂ ਉਹਨਾਂ ਦਾ ਕਾਰੋਬਾਰ ਟਾਇਰ, ਕਾਰਬਨ ਬਲੈਕ, ਵੰਡ, ਦਵਾਈ ਕੰਪਨੀਆਂ, ਸੂਚਨਾ ਤਕਨਾਲੋਜੀ, ਬਿਜਲੀ ਪੈਦਾਵਾਰ ਅਤੇ ਸੰਗੀਤ ਤਕ ਫੈਲ ਗਿਆ। 1990 ਵਿੱਚ ਉਹਨਾਂ ਦੇ ਪੁੱਤਰਾਂ ਹਰਸ਼ ਵਰਧਨ ਅਤੇ ਸੰਜੀਵ ਨੇ ਆਰਪੀਜੀ ਐਂਟਰਪ੍ਰਾਈਜ਼ਿਜ਼ ਦੇ ਕ੍ਰਮਵਾਰ ਚੇਅਰਮੈਨ ਤੇ ਡਿਪਟੀ ਚੇਅਰਮੈਨ ਵਜੋਂ ਚਾਰਜ ਲਿਆ ਸੀ। 2011 ਵਿੱਚ ਸੰਜੀਵ ਗੋਇਨਕਾ ਨੇ ਆਪਣਾ ਵੱਖਰਾ ਬ੍ਰਾਂਡ ਸਥਾਪਤ ਕਰਨ ਲਈ ਆਰ.ਪੀ. ਸੰਜੀਵ ਗੋਇਨਕਾ ਗਰੁੱਪ ਕਾਇਮ ਕੀਤਾ

ਹੋਰ ਅਹੁਦੇ ਸੋਧੋ

  1. ਆਪ ਰਾਜ ਸਭਾ ਦੇ ਐਮ ਪੀ ਵੀ ਰਹੇ ਅਤੇ ਭਾਰਤੀ ਪਾਰਲੀਮੈਂਟ ਦੇ ਮੈਂਬਰ ਵੀ ਰਹੇ
  2. ਆਪ ਅੰਤਰਰਾਸ਼ਟਰੀ ਮੈਨੇਜਮੈਂਟ ਸੰਸਥਾ ਦੇ ਬੋਰਡ ਦੇ ਚੇਅਰਮੈਨ ਦੇ ਤੌਰ 'ਤੇ ਕੰਮ ਕੀਤਾ| ਆਪ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਯਾਦਗਾਰੀ ਫੰਡ ਅਤੇ ਰਾਜੀਵ ਗਾਂਧੀ ਫਾਉਡੇਸ਼ਨ ਦੇ ਟਰੱਸਟੀ ਰਹੇ|
  3. ਆਪ ਐਫਆਈਸੀਸੀਆਈ ਦੇ ਪ੍ਰਧਾਨ ਰਹੇ
  4. ਆਪ ਆਈ ਆਈ ਟੀ ਖਰਗਪੂਰ ਦੇ ਪ੍ਰਧਾਨ ਰਹੇ|
  5. ਆਪ ਨੂੰ ਜਪਾਨ ਦੇ ਰਾਜੇ ਨੇ ਦੋ ਵਾਰੀ ਆਰਡਰ ਆਫ ਸੈਕਰਿਟ ਨਾਲ ਸਨਮਾਨਿਤ ਕੀਤਾ

ਹੋਰ ਦੇਖੋ ਸੋਧੋ

ਹਵਾਲੇ ਸੋਧੋ

  1. History Archived 9 March 2013 at the Wayback Machine. RPG Group.