ਰਾਵੀ
(ਰਾਵੀ ਦਰਿਆ ਤੋਂ ਰੀਡਿਰੈਕਟ)
ਰਾਵੀ ਹਿਮਾਲਿਆ ਦੇ ਨੇੜੇ ਰੋਹਤਾਂਗ ਦਰ੍ਹੇ ਵਿੱਚੋਂ ਨਿਕਲਦੀ ਹੈ। ਇਹ ਪੰਜਾਬ ਦੇ ਪੱਧਰੇ ਮੈਦਾਨਾਂ ਵਿੱਚ ਮਾਧੋਪੁਰ ਦੇ ਨੇੜਿਓ ਸ਼ਾਮਲ ਹੁੰਦੀ ਹੈ। ਇਹ ਪੰਜਾਬ ਦੇ ਉਹਨਾਂ ਪੰਜ ਦਰਿਆਵਾਂ ਵਿੱਚੋਂ ਇੱਕ ਹੈ, ਜੋ ਕਿ "ਪੰਜ" / "پنج", "ਆਬ"/"آب" (ਪੰਜ ਨਦੀਆਂ)। ਰਾਵੀ ਨੂੰ ਭਾਰਤੀ ਵੈਦਿਕ ਸੱਭਿਅਤਾ ਦੌਰਾਨ ਪਰੁਸ਼ਨੀ ਜਾਂ ਇਰਵਤੀ ਦੇ ਨਾਂ ਨਾਲ ਜਾਣਿਆ ਜਾਦਾ ਸੀ। ਇਹ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਭਾਰਤ-ਪਾਕਿ ਸਰਹੱਦ ਨਾਲ ਨਾਲ ਵਗਦਾ ਹੈ ਅਤੇ ਚਨਾਬ ਵਿੱਚ ਮਿਲ ਜਾਦਾ ਹੈ। ਇਸ ਦੀ ਕੁੱਲ ਲੰਬਾਈ 720 ਕਿਲੋਮੀਟਰ ਹੈ। ਭਾਰਤ ਅਤੇ ਪਾਕਿਸਤਾਨ ਦੇ ਇਕਰਾਰਨਾਮੇ ਮੁਤਾਬਕ ਰਾਵੀ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ।
ਰਾਵੀ ਦਰਿਆ | |
---|---|
ਰਾਵੀ ਦਰਿਆ.ਅ | |
ਉਤਪਤੀ | Kangra district of Himachal Pradesh, ਭਾਰਤ |
ਮੁਹਾਨਾ | ਚਨਾਬ ਦਰਿਆ |
Basin countries | ਭਾਰਤ, ਪਾਕਿਸਤਾਨ |
ਲੰਬਾਈ | 720 km (450 mi) |
Avg. discharge | 267.5 m3/s (9,450 cu ft/s) |
Basin area | ਭਾਰਤ ਅਤੇ ਪਾਕਿਸਤਾਨ |
River system | Indus River System |
Right tributaries | Siul |