ਰੀਮਾ ਨਾਨਾਵਤੀ, ਇੱਕ ਭਾਰਤੀ ਸਮਾਜ ਸੇਵਿਕਾ ਹੈ, ਜਿਸਨੂੰ ਬਤੌਰ "ਭਾਰਤ ਦੀ ਸਵੈ-ਰੁਜ਼ਗਾਰ ਮਹਿਲਾ ਐਸੋਸੀਏਸ਼ਨ" ਦੀ ਮੁੱਖੀ ਵਜੋਂ ਮਾਨਵਵਾਦੀ ਸੇਵਾਵਾਂ ਕਰਨ ਕਰਕੇ ਜਾਣਿਆ ਜਾਂਦਾ ਹੈ।[1] ਉਸਨੂੰ 2013 ਵਿੱਚ, ਭਾਰਤ ਸਰਕਾਰ ਵਲੋਂ, ਪਦਮ ਸ਼੍ਰੀ ਅਵਾਰਡ ਨਾਲ, ਉਸਦੇ ਸਮਾਜਕ ਕਾਰਜਾਂ ਵਿੱਚ ਪਾਉਣ ਵਾਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।[2]

ਰੀਮਾ ਨਾਨਾਵਤੀ
ਜਨਮ (1964-05-22) ਮਈ 22, 1964 (ਉਮਰ 59)
ਕਬਰਅਹਿਮਦਾਬਾਦ
ਪੇਸ਼ਾਸਮਾਜ ਸੇਵੀ
ਜੀਵਨ ਸਾਥੀਮਹਿਰ ਭੱਟ
ਬੱਚੇਦੋ
ਪੁਰਸਕਾਰਪਦਮ ਸ਼੍ਰੀ

ਜੀਵਨੀ ਸੋਧੋ

ਰੀਮਾ ਨਾਨਾਵਤੀ , ਅਹਿਮਦਾਬਾਦ ਵਿੱਖੇ, ਭਾਰਤ ਦੇ ਰਾਜ ਗੁਜਰਾਤ ਵਿੱਚ, 22 ਮਈ 1964, ਨੂੰ ਵਿਚ ਪੈਦਾ ਹੋਈ ਸੀ ਅਤੇ ਗੁਜਰਾਤ ਯੂਨੀਵਰਸਿਟੀ ਤੋਂ ਸਾਇੰਸ ਵਿੱਚ ਗ੍ਰੈਜੁਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਉਸਨੇ ਕੈਰੀਅਰ ਦੇ ਲਈ ਸਿਵਲ ਸਰਵਿਸ ਦੀ ਚੋਣ ਕੀਤੀ, ਉਸਨੇ ਸਿਵਲ ਸੇਵਾ ਪ੍ਰੀਖਿਆ (ਆਈਏਐਸ) ਨੂੰ ਪਾਸ ਕੀਤਾ।[3] ਪਰ, ਉਸਨੇ ਸਿਰਫ਼ ਇੱਕ ਸਾਲ ਆਪਣੀ ਨੌਕਰੀ ਕੀਤੀ ਬਾਅਦ ਵਿੱਚ ਉਸਨੇ ਪੂਰਨ ਰੂਪ ਵਿੱਚ ਸਮਾਜ ਸੇਵਾ ਕਰਨ ਲਈ ਨੌਕਰੀ ਛੱਡ ਦਿੱਤੀ।[4]

ਨਾਨਾਵਤੀ, ਨੇ ਭਾਰਤੀ ਪ੍ਰਬੰਧਕੀ ਸੇਵਾ ਤੋਂ ਅਸਤੀਫਾ ਦੇ ਦਿੱਤਾ, 1986 ਵਿੱਚ, ਸਵੈ-ਰੁਜ਼ਗਾਰ ਮਹਿਲਾ ਦੇ ਐਸੋਸੀਏਸ਼ਨ (SEWA), ਇਲਾ ਭੱਟ, ਇੱਕ ਗਾਂਧੀਵਾਦੀ ਅਤੇ ਸੋਸ਼ਲ ਵਰਕਰ, ਦੁਆਰਾ ਸਥਾਪਿਤ ਇੱਕ ਐਨਜੀਓ, ਵਿੱਚ ਸ਼ਾਮਿਲ ਹੋਈ। ਉਸਨੂੰ 1999 ਵਿੱਚ ਸੰਗਠਨ ਦੀ ਜਰਨਲ ਸਕਤਰਾ ਚੁਣਿਆ ਗਿਆ ਅਤੇੇ ਜਨਤਕ ਸੇਵਾ ਗਤੀਵਿਧੀਆਂ ਦੀ ਲੜੀ ਸ਼ੁਰੂ ਕੀਤੀ,ਪਿੰਡਾਂ 'ਤੇ ਧਿਆਨ ਕੇਂਦਰਤ ਕੀਤਾ ਅਤੇ ਗੁਜਰਾਤ ਦੇ ਹੋਰ ਜ਼ਿਲ੍ਹਿਆਂ ਨੂੰ ਸੇਵਾ ਦੀ ਪਹੁੰਚ ਵਿੱਚ ਵਾਧਾ ਕੀਤਾ। ਇਹ ਉਸ ਦੀ ਅਗਵਾਈ ਵਿੱਚ ਸੀ, SEWA ਨੇ SEWA ਭੈਣਾਂ ਦੁਆਰਾ ਤਿਆਰ ਕੀਤੇ ਸਮਾਨ ਨੂੰ 40,000 ਘਰਾਂ ਤੱਕ ਪਹੁੰਚਾਉਣ ਲਈ ਸਵੈ-ਸਹਾਇਤਾ ਸਮੂਹ ਅਤੇ ਇੱਕ ਪ੍ਰਚੂਨ ਵੰਡ ਨੈੱਟਵਰਕ, ਰੂਡੀ ਦੀ ਸ਼ੁਰੂਆਤ ਕੀਤੀ।

2001 ਵਿੱਚ, ਰੀਮਾ ਨਾਨਾਵਤੀ ਨੇ ਗੁਜਰਾਤ ਸਰਕਾਰ ਅਤੇ ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰਲ ਡਿਵੈਲਪਮੈਂਟ (IFAD) ਦੇ ਸਹਿਯੋਗ ਨਾਲ ਜੀਵਿਕਾ ਪ੍ਰੋਜੈਕਟ ਸ਼ੁਰੂ ਕੀਤਾ, ਜੋ ਕਿ 2001 ਦੇ ਗੁਜਰਾਤ ਭੂਚਾਲ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਹਤ ਪਹੁੰਚਾਉਣ ਲਈ ਇੱਕ ਪਹਿਲ ਹੈ।[3] ਇੱਕ ਸਾਲ ਬਾਅਦ, ਉਸ ਨੇ 2002 ਦੇ ਗੁਜਰਾਤ ਦੰਗਾ ਪੀੜਤਾਂ ਦੀ ਸਹਾਇਤਾ ਲਈ ਇੱਕ ਰਾਹਤ ਪ੍ਰੋਗਰਾਮ ਸ਼ਾਂਤਾ ਸ਼ੁਰੂ ਕੀਤਾ। ਉਸ ਨੇ SEWA ਨੂੰ ਗੁਜਰਾਤ ਤੋਂ ਬਾਹਰ ਲੈ ਲਿਆ ਹੈ ਅਤੇ ਸੰਗਠਨ ਦੀਆਂ ਗਤੀਵਿਧੀਆਂ, ਹੁਣ, ਜੰਮੂ ਅਤੇ ਕਸ਼ਮੀਰ ਤੋਂ ਅਸਾਮ ਤੱਕ ਦੇਸ਼ ਭਰ ਵਿੱਚ ਫੈਲੀਆਂ ਹੋਈਆਂ ਹਨ। ਉਹ ਯੁੱਧ ਪ੍ਰਭਾਵਿਤ ਅਫ਼ਗਾਨਿਸਤਾਨ, ਭੂਟਾਨ ਅਤੇ ਸ਼੍ਰੀਲੰਕਾ ਵਿੱਚ ਵੀ ਸ਼ਾਮਲ ਹਨ। ਉਸ ਦੀ ਮੌਜੂਦਾ ਜ਼ਿੰਮੇਵਾਰੀ SEWA ਟਰੇਡ ਫੈਸੀਲੀਟੇਸ਼ਨ ਸੈਂਟਰ (FTC) ਦਾ ਪਾਲਣ-ਪੋਸ਼ਣ ਕਰਨਾ ਹੈ, ਇੱਕ ਵਿੰਗ ਜੋ ਪਿੰਡਾਂ ਵਿੱਚ ਕਾਰੀਗਰਾਂ ਦੇ ਵਿਕਾਸ ਵਿੱਚ ਹਿੱਸਾ ਲੈਂਦਾ ਹੈ।[4][5][6]

2013 ਵਿੱਚ, ਭਾਰਤ ਸਰਕਾਰ ਨੇ ਰੀਮਾ ਨਾਨਾਵਤੀ ਨੂੰ ਚੌਥੇ ਸਰਵਉੱਚ ਨਾਗਰਿਕ ਪੁਰਸਕਾਰ, ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।[2]

ਵਿਵਾਦ ਸੋਧੋ

ਵਿਕੀਲੀਕਸ ਕੈਬਲ 41091 ਨੇ ਖੁਲਾਸਾ ਕੀਤਾ ਹੈ ਕਿ ਉਸਨੇ ਮਾਈਕਲ ਐਸ ਓਵੇਨ (ਅਮਰੀਕੀ ਕੌਂਸਲ ਜਨਰਲ-ਸੀਜੀ) ਨੂੰ ਕਿਹਾ ਹੈ ਕਿ ਸੰਗਠਨ ਭਾਰਤ ਦੀ ਸਵੈ-ਰੁਜ਼ਗਾਰ ਮਹਿਲਾ ਐਸੋਸੀਏਸ਼ਨ ਨੂੰ "ਵਿਰੋਧ" ਦਬਾਅ ਲਈ ਰਾਜ ਸਰਕਾਰ ਦੇ "ਗੁੱਸੇ" ਦਾ ਸਾਹਮਣਾ ਕਰਨਾ ਪੈ ਰਿਹਾ ਹੈ।[7] ਪਰ, ਗੁਜਰਾਤ ਦੇੁ ਮੁੱਖੀ ਸੈਕਟਰੀ ਨੇ ਦਾਅਵਾ ਕੀਤਾ ਕਿ ਐਸੇਈਡਬਲਿਊਏ ਸੰਸਥਾ ਭ੍ਰਿਸ਼ਟ ਹੈ ਜੋ ਫੰਡਾਂ ਦਾ ਦੁਰਵਰਤੋਂ ਕਰਦੀ ਹੈ।[8] ਐਸੇਈਡਬਲਿਊਏ (SEWA) ਅਤੇ ਭਾਰਤ ਸਰਕਾਰ ਦੇ ਰਿਸ਼ਤੇ ਵਿੱਚ ਕੜਵਾਹਟ ਦੀ ਅਗਵਾਈ ਹੁੰਦੀ ਹੈ।

ਇਹ ਵੀ ਦੇਖੋ ਸੋਧੋ

ਹਵਾਲੇ ਸੋਧੋ

  1. "SEWA". SEWA. 2014. Archived from the original on ਫ਼ਰਵਰੀ 25, 2015. Retrieved October 17, 2014. {{cite web}}: Unknown parameter |dead-url= ignored (help)
  2. 2.0 2.1 "Padma 2013". The Hindu. 26 January 2013. Retrieved October 10, 2014.
  3. 3.0 3.1 "DNA India". DNA India. 21 April 2013. Retrieved October 17, 2014.
  4. 4.0 4.1 "DNA 1". DNA India. 26 January 2013. Retrieved October 17, 2014.
  5. "Como Foundation". Como Foundation. 2014. Retrieved 17 October 2014.
  6. "Indian Express". Indian Express. 10 January 2011. Archived from the original on 5 ਮਾਰਚ 2016. Retrieved 17 October 2014. {{cite web}}: Unknown parameter |dead-url= ignored (help)
  7. "'Gujarat tried to use SEWA for communal propaganda'". The Hindu. Retrieved 7 May 2016.
  8. "Something that could be SEWA's real problem with Modi govt". DeshGujarat. 3 April 2011.

ਇਹ ਵੀ ਪੜ੍ਹੋ ਸੋਧੋ

ਬਾਹਰੀ ਲਿੰਕ ਸੋਧੋ