ਸਾਹਿਤ ਵਿੱਚ ਲਿਖਣ ਸ਼ੈਲੀ ਭਾਸ਼ਾ ਰਾਹੀਂ ਵਿਚਾਰ ਪ੍ਰਗਟਾਵੇ ਦਾ ਤਰੀਕਾ ਹੈ, ਜੋ ਇੱਕ ਵਿਅਕਤੀ, ਦੌਰ, ਸੰਪਰਦਾ,ਜਾਂ ਕੌਮ ਦੀ ਵਿਸ਼ੇਸ਼ਤਾਈ ਹੁੰਦਾ ਹੈ।  ਸ਼ਬਦ-ਜੋੜ, ਵਿਆਕਰਣ ਅਤੇ ਵਿਰਾਮਚਿੰਨਾਂ ਦੇ ਜਰੂਰੀ ਤੱਤਾਂ ਤੋਂ ਹੱਟਕੇ ਲਿਖਣ ਸ਼ੈਲੀ ਸ਼ਬਦਾਂ, ਵਾਕ ਬਣਤਰ, ਅਤੇ ਪੈਰਾ ਬਣਤਰ ਦੀ ਚੋਣ ਹੁੰਦੀ ਹੈ ਜਿਨ੍ਹਾਂ ਨੂੰ ਅਰਥ ਸੰਚਾਰ ਅਸਰਦਾਰ ਬਣਾਉਣ ਲਈ ਵਰਤਿਆ ਗਿਆ ਹੋਵੇ। ਪਹਿਲਿਆਂ ਨੂੰ  ਨਿਯਮ, ਤੱਤ, ਜ਼ਰੂਰੀ-ਆਧਾਰ, ਮਕੈਨਿਕਸ, ਜਾਂ ਕਿਤਾਬਚਾ ਕਿਹਾ ਜਾਂਦਾ ਹੈ; ਬਾਅਦ ਵਾਲਿਆਂ ਨੂੰ ਸ਼ੈਲੀ, ਜਾਂ ਪ੍ਰਗਟਾਓ ਕਲਾ ਕਿਹਾ ਜਾਂਦਾ ਹੈ। ਨਿਯਮ ਇਸ ਬਾਰੇ ਹਨ ਕਿ ਇੱਕ ਲੇਖਕ ਕੀ ਕਰਦਾ ਹੈ; ਸ਼ੈਲੀ ਇਸ ਬਾਰੇ ਹੈ ਕਿ  ਲੇਖਕ ਇਹ ਕੰਮ ਕਿਵੇਂ ਕਰਦਾ ਹੈ.