ਲੂੰਬੜੀ ਅਤੇ ਅੰਗੂਰ
(ਸਤ ਸਰੀ ਅਕਾਲ)ਲੂੰਬੜੀ ਅਤੇ ਅੰਗੂਰ ਈਸਪ ਦੀ ਇੱਕ ਕਹਾਣੀ ਹੈ। ਇਹ ਸੰਗਿਆਨਾਤਮਕ ਕੁਮੇਲ ਦੀ ਧਾਰਨਾ ਨੂੰ ਦਰਸਾਉਂਦੀ ਹੈ। ਇਸ ਵਿੱਚ, ਇੱਕ ਲੂੰਬੜੀ ਅਪਹੁੰਚ ਅੰਗੂਰਾਂ ਲਈ ਹੰਭਲਾ ਮਾਰਦੀ ਹੈ ਅਤੇ ਨਾਕਾਮ ਰਹਿਣ ਤੇ ਜੋ ਨਤੀਜਾ ਕਢਦੀ ਹੈ ਉਹ ਅਜਿਹੇ ਵਿਅਕਤੀ ਲਈ ਢੁਕਵਾਂ ਹੈ ਜੋ ਇੱਕੋ ਵਕਤ ਬੇਮੇਲ ਵਿਚਾਰਾਂ ਦਾ ਧਾਰਨੀ ਹੁੰਦਾ ਹੈ। ਇਸ ਮਾਮਲੇ ਵਿੱਚ, ਕਹਾਣੀ ਦੇ ਅੰਤ ਵਿੱਚ ਲੂੰਬੜੀ ਦਾ ਅੰਗੂਰਾਂ ਲਈ ਵਿਅਕਤ ਤ੍ਰਿਸਕਾਰ ਘੱਟੋ ਘੱਟ ਬੇਮੇਲਤਾ ਘੱਟ ਕਰਨ ਦਾ ਕਾਰਜ ਕਰਦਾ ਹੈ ਭਲੇ ਹੀ ਵਿਵਹਾਰ ਵਾਸਤਵ ਵਿੱਚ ਤਰਕਹੀਣ ਰਹਿੰਦਾ ਹੈ।[1]
ਕਥਾ ਦਾ ਸਾਰ
ਸੋਧੋਅੰਗੂਰ ਖਾਣ ਦੀ ਬਹੁਤ ਸ਼ੌਕੀਨ ਇੱਕ ਲੂੰਬੜੀ ਇੱਕ ਵਾਰ ਅੰਗੂਰਾਂ ਦੇ ਬਾਗ ਕੋਲੋਂ ਗੁਜਰ ਰਹੀ ਸੀ। ਉਸਦੇ ਸਾਹਮਣੇ ਪੱਕੇ ਅੰਗੂਰਾਂ ਦੇ ਗੁੱਛੇ ਲਟਕ ਰਹੇ ਸਨ ਪਰ ਉਹ ਲੂੰਬੜੀ ਦੀ ਪਹੁੰਚ ਤੋਂ ਬਾਹਰ ਸਨ। ਅੰਗੂਰਾਂ ਨੂੰ ਵੇਖਕੇ ਉਹ ਲੂੰਬੜੀ ਉਛਲ-ਉਛਲ ਕੇ ਅੰਗੂਰਾਂ ਦੇ ਗੁੱਛਿਆਂ ਤੱਕ ਪੁੱਜਣ ਦੀ ਕੋਸ਼ਿਸ਼ ਕਰਨ ਲੱਗੀ। ਪਰ ਉਹ ਹਰ ਵਾਰ ਨਾਕਾਮ ਰਹਿ ਜਾਂਦੀ। ਅੰਤ ਵਿੱਚ ਬੇਚਾਰੀ ਲੂੰਬੜੀ ਥੱਕ ਗਈ ਅਤੇ ਆਪਣੇ ਘਰ ਵੱਲ ਚੱਲ ਪਈ। ਜਾਂਦੇ-ਜਾਂਦੇ ਉਹ ਸੋਚਣ ਲੱਗੀ:‘ਇਹ ਅੰਗੂਰ ਅਜੇ ਪੱਕੇ ਵੀ ਨਹੀਂ, ਖੱਟੇ ਹੋਣਗੇ। ਇਨ੍ਹਾਂ ਲਈ ਆਪਣਾ ਸਮਾਂ ਨਸ਼ਟ ਕਰਨਾ ਠੀਕ ਨਹੀਂ !’ ਆਪਣੀ ਪਹੁੰਚ ਤੋਂ ਪਰੇ ਦੀਆਂ ਚੀਜ਼ਾਂ ਬਾਰੇ ਤ੍ਰਿਸਕਾਰ ਭਰੀਆਂ ਗੱਲਾਂ ਕਰਨ ਵਾਲੇ ਲੋਕ ਆਪਣੇ ਤੇ ਇਹ ਕਹਾਣੀ ਢੁਕਾ ਕੇ ਦੇਖ ਸਕਦੇ ਹਨ।[2]
ਹਵਾਲੇ
ਸੋਧੋ- ↑ Elster, Jon (1983). Sour Grapes: Studies in the Subversion of Rationality. Cambridge University Press.
- ↑ http://mythfolklore.net/aesopica/phaedrus/43.htm
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |