ਵਿਸਾਰੀਓਨ ਬੇਲਿੰਸਕੀ

ਵਿਸਾਰੀਓਨ ਗਰਿਗੋਰੀਏਵਿੱਚ ਬੇਲਿੰਸਕੀ (ਰੂਸੀ: Виссарио́н Григо́рьевич Бели́нский; IPA: [vʲɪsərʲɪˈon grʲɪˈgorʲjɪvʲɪtɕ bʲɪˈlʲinskʲɪj]; ਜੂਨ 11 [ਪੁ.ਤ. ਮਈ 30] 1811 – ਜੂਨ 7 [ਪੁ.ਤ. ਮਈ 26] 1848) ਰੂਸੀ ਸਾਹਿਤ ਆਲੋਚਕ ਸੀ। ਉਹ ਅਲੈਗਜ਼ੈਂਡਰ ਹਰਜਨ, ਮਿਖਾਇਲ ਬਾਕੂਨਿਨ (ਇੱਕ ਸਮੇਂ ਉਸਨੇ ਉਸ ਦੀ ਇੱਕ ਭੈਣ ਨਾਲ ਪ੍ਰੇਮ ਕੀਤਾ ਸੀ), ਅਤੇ ਹੋਰ ਆਲੋਚਨਾਤਮਕ ਬੁਧੀਜੀਵੀਆਂ ਦਾ ਸਹਿਕਰਮੀ ਸੀ। ਬੇਲਿੰਸਕੀ ਨੇ ਕਵੀ ਅਤੇ ਪ੍ਰਕਾਸ਼ਕ ਨਿਕੋਲਾਈ ਨੇਕਰਾਸੋਵ ਅਤੇ ਉਸ ਦੇ ਰਸਾਲੇ ਸੋਵਰੇਮੇਨਿਕ ਦੇ ਕੈਰੀਅਰ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ।

ਵਿਸਾਰੀਓਨ ਬੇਲਿੰਸਕੀ
Vissarion Belinsky by K Gorbunov 1843.jpg
ਜਨਮ
ਵਿਸਾਰੀਓਨ ਗਰਿਗੋਰੀਏਵਿੱਚ ਬੇਲਿੰਸਕੀ

11 ਜੂਨ 1811
ਮੌਤ7 ਜੂਨ 1848
ਰਾਸ਼ਟਰੀਅਤਾਰੂਸੀ
ਪੇਸ਼ਾਸੋਵਰੇਮੇਨਿਕ ਅਤੇ ਓਤੇਚੇਸਤਵੇਨੇ ਜ਼ਾਪਿਸਕੀ ਦਾ ਸੰਪਾਦਕ
ਲਹਿਰਆਲੋਚਨਾਤਮਕ ਯਥਾਰਥਵਾਦ
ਬੇਲਿੰਸਕੀ ਦਾ ਇੱਕ ਬਸਟ
ਵਿਸਾਰੀਓਨ ਬੇਲਿੰਸਕੀ ਯੂ ਐੱਸ ਐੱਸ ਆਰ ਡਾਕ ਟਿਕਟ 1957

ਜੀਵਨੀਸੋਧੋ

ਵਿਸਾਰੀਓਨ ਬੇਲਿੰਸਕੀ ਦਾ ਜਨਮ 11 ਜੂਨ 1811 ਸਵੀਆਬੋਰਗ, ਗਰੈਂਡ ਡੱਚੀ ਆਫ਼ ਫਿਨਲੈਂਡ, ਹੇਲਸਿੰਕੀ ਵਿੱਚ ਹੋਇਆ ਅਤੇ ਚੇਮਬਾਰ (ਹੁਣ ਬੇਲਿੰਸਕੀ, ਪੇਂਜ਼ਾ ਖੇਤਰ ਦੇ ਬੇਲਿੰਸਕੀ ਜ਼ਿਲ੍ਹੇ ਵਿਚ) ਸ਼ਹਿਰ ਵਿੱਚ ਅਤੇ ਪੇਂਜ਼ਾ ਵਿੱਚ ਰਿਹਾ। ਉਥੇ ਹੀ ਉਸ ਨੇ ਜਿਮਨੇਜ਼ੀਆ ਵਿੱਚ ਪੜ੍ਹਾਈ (1825-1829) ਕੀਤੀ। 1829-1832 ਵਿੱਚ ਉਹ ਮਾਸਕੋ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਮਾਸਕੋ ਵਿੱਚ ਉਸ ਨੇ ਆਪਣੇ ਪਹਿਲੇ ਮਸ਼ਹੂਰ ਲੇਖ ਪ੍ਰਕਾਸ਼ਿਤ ਕੀਤੇ।