ਮਾਲੀ ਸੰਕਟ
(ਵਿੱਤੀ ਸੰਕਟ ਤੋਂ ਮੋੜਿਆ ਗਿਆ)
ਵਿੱਤੀ ਸੰਕਟ ਅਜਿਹੀਆਂ ਅਨੇਕ ਸਥਿਤੀਆਂ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ ਜਿਹਨਾਂ ਦੌਰਾਨ ਕੁਝ ਵਿੱਤੀ ਅਸਾਸੇ ਅਚਾਨਕ ਆਪਣੇ ਅੰਕਿਤ ਮੁੱਲ ਦਾ ਵੱਡਾ ਭਾਗ ਗੁਆ ਬੈਠਦੇ ਹਨ। 19ਵੀਂ ਅਤੇ ਸ਼ੁਰੂ 20ਵੀਂ ਸਦੀਆਂ ਦੌਰਾਨ, ਬਹੁਤ ਸਾਰੇ ਵਿੱਤੀ ਸੰਕਟ ਬੈਂਕਿੰਗ ਪੈਨਿਕਾਂ ਨਾਲ ਜੁੜੇ ਸਨ ਅਤੇ ਇਨ੍ਹਾਂ ਦੇ ਨਾਲ ਚਲਦੇ ਸਨ। ਵਿੱਤੀ ਸੰਕਟ ਕਹਾਉਂਦੀਆਂ ਹੋਰ ਸਥਿਤੀਆਂ ਵਿੱਚ ਸਟਾਕ ਬਾਜ਼ਾਰ ਕਰੈਸ਼ ਅਤੇ ਹੋਰ ਆਰਥਿਕ ਬੁਦਬੁਦੇ ਫੁੱਟਣਾ, ਕਰੰਸੀ ਸੰਕਟ, ਅਤੇ ਸੋਵਰਨ ਡੀਫਾਲਟ ਸ਼ਾਮਲ ਹੁੰਦੇ ਹਨ।[1][2] ਵਿੱਤੀ ਸੰਕਟ ਦਾ ਸਿੱਧਾ ਨਤੀਜਾ ਕਾਗਜ਼ੀ ਦੌਲਤ ਦਾ ਨੁਕਸਾਨ ਹੁੰਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਇਸ ਨਾਲ ਅਸਲੀ ਅਰਥ ਵਿਵਸਥਾ ਵਿੱਚ ਤਬਦੀਲੀ ਹੋਵੇ।
ਕਈ ਅਰਥਸ਼ਾਸਤਰੀਆਂ ਨੇ ਆਪਣੇ ਮੱਤ ਪੇਸ਼ ਕੀਤੇ ਹਨ ਕਿ ਵਿੱਤੀ ਸੰਕਟਾਂ ਦਾ ਵਿਕਾਸ ਕਿਵੇਂ ਹੁੰਦਾ ਹੈ ਅਤੇ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ। ਇਸ ਬਾਰੇ ਕੋਈ ਵੀ ਆਮ ਸਹਿਮਤੀ ਨਹੀਂ ਹੈ। ਪਰ, ਵਿੱਤੀ ਸੰਕਟ ਵਾਰ ਵਾਰ ਵਾਪਰ ਰਹੇ ਹਨ।
ਹਵਾਲੇ
ਸੋਧੋ- ↑ Charles P. Kindleberger and Robert Aliber (2005), Manias, Panics, and Crashes: A History of Financial Crises, 5th ed. Wiley, ISBN 0-471-46714-6.
- ↑ Luc Laeven and Fabian Valencia (2008), 'Systemic banking crises: a new database'. International Monetary Fund Working Paper 08/224.