ਵੰਗਾਰੀ ਮਥਾਈ

(ਵੰਗਾਰੀ ਮਾਥਾਈ ਤੋਂ ਮੋੜਿਆ ਗਿਆ)

ਵੰਗਾਰੀ ਮਥਾਈ (1 ਅਪਰੈਲ 1940 - 25 ਸਤੰਬਰ 2011) ਕੇਨੀਆਈ ਵਾਤਾਵਰਣਵਿਦ ਅਤੇ ਰਾਜਨੀਤਕ ਕਾਰਕੁਨ ਸੀ। ਇਹ ਗਰੀਨ ਬੇਲਟ ਅੰਦੋਲਨ ਦੀ ਬਾਨੀ ਅਤੇ ਇਸਤਰੀ ਅਧਿਕਾਰਾਂ ਲਈ ਲੜਨ ਵਾਲੀ ਪ੍ਰਸਿੱਧ ਕੇਨੀਆਈ ਸਿਆਸਤਦਾਨ ਅਤੇ ਸਮਾਜਸੇਵੀ ਸੀ। ਉਸ ਨੂੰ ਸਾਲ 2004 ਵਿੱਚ ਨੋਬਲ ਅਮਨ ਇਨਾਮ ਪ੍ਰਦਾਨ ਕੀਤਾ ਗਿਆ ਸੀ। ਉਹ ਨੋਬਲ ਇਨਾਮ ਪਾਉਣ ਵਾਲੀ ਪਹਿਲੀ ਅਫਰੀਕੀ ਔਰਤ ਸੀ।[2]

ਵੰਗਾਰੀ ਮੁਤਾ ਮਥਾਈ
ਵੰਗਾਰੀ ਮਥਾਈ ਕੀਨੀਆ ਮਨੁੱਖੀ ਅਧਿਕਾਰ ਕੌਮੀ ਕਮਿਸ਼ਨ ਵਲੋਂ ਦਿੱਤੀ ਟਰੌਫੀ ਫੜੀਂ
ਜਨਮ
ਵੰਗਾਰੀ ਮੁਤਾ ਮਥਾਈ

(1940-04-01)1 ਅਪ੍ਰੈਲ 1940
Ihithe village, Tetu division, Nyeri District, Kenya (then known as Nyeri, Kenya Colony)
ਮੌਤ25 ਸਤੰਬਰ 2011(2011-09-25) (ਉਮਰ 71)
ਨਾਗਰਿਕਤਾਕੇਨੀਆਈ
ਸਿੱਖਿਆB.Sc: biology
M.Sc: biological sciences
Ph.D: veterinary anatomy
ਅਲਮਾ ਮਾਤਰBenedictine College
University of Pittsburgh
University College of Nairobi
ਪੇਸ਼ਾਵਾਤਾਵਰਣਵਿਦ, ਰਾਜਨੀਤਕ ਕਾਰਕੁਨ, ਲੇਖਕ
ਲਈ ਪ੍ਰਸਿੱਧGreen Belt Movement
ਪੁਰਸਕਾਰਨੋਬਲ ਅਮਨ ਇਨਾਮ

ਜ਼ਿੰਦਗੀ

ਸੋਧੋ

ਮਥਾਈ ਨੇ ਅਮਰੀਕਾ ਅਤੇ ਕੀਨੀਆ ਵਿੱਚ ਉੱਚੀ ਸਿੱਖਿਆ ਪ੍ਰਾਪਤ ਕੀਤੀ। 1970ਵਿਆਂ ਵਿੱਚ ਉਸ ਨੇ ਗਰੀਨ ਬੇਲਟ ਅੰਦੋਲਨ ਨਾਮਕ ਗੈਰ ਸਰਕਾਰੀ ਸੰਗਠਨ ਦੀ ਨੀਂਹ ਰੱਖ ਕੇ ਰੁੱਖ ਲਾਉਣ, ਵਾਤਾਵਰਣ ਦੀ ਹਿਫਾਜ਼ਤ ਅਤੇ ਔਰਤਾਂ ਦੇ ਅਧਿਕਾਰਾਂ ਦੇ ਵੱਲ ਧਿਆਨ ਦਿੱਤਾ। 2004 ਵਿੱਚ ਹਮੇਸ਼ਾ ਵਿਕਾਸ, ਲੋਕਤੰਤਰ ਅਤੇ ਸ਼ਾਂਤੀ ਲਈ ਦੇ ਲਈ ਆਪਣੇ ਯੋਗਦਾਨ ਦੀ ਵਜ੍ਹਾ ਨਾਲ ਨੋਬੇਲ ਸ਼ਾਂਤੀ ਇਨਾਮ ਪ੍ਰਾਪਤ ਕਰਨ ਵਾਲੀ ਪਹਿਲੀ ਅਫਰੀਕੀ ਔਰਤ ਅਤੇ ਪਹਿਲੀ ਵਾਤਾਵਰਣਵਿਦ ਬਣੀ। ਸਾਲ 2005 ਵਿੱਚ ਉਸ ਨੂੰ ਜਵਾਹਰ ਲਾਲ ਨਹਿਰੂ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਉਹ 2002 ਵਿੱਚ ਸੰਸਦ ਮੈਂਬਰ ਬਣੀ ਅਤੇ ਕੀਨੀਆ ਦੀ ਸਰਕਾਰ ਵਿੱਚ ਮੰਤਰੀ ਵੀ ਰਹੀ। 25 ਸਤੰਬਰ 2011 ਨੂੰ ਨੈਰੋਬੀ ਵਿੱਚ ਉਸ ਦੀ ਮੌਤ ਹੋ ਗਈ।

ਹਵਾਲੇ

ਸੋਧੋ
  1. Wangari Maathai – God is on this Mountain Archived 2014-05-15 at the Wayback Machine., Philip Carr-Gomm blogsite, 19 October 2011
  2. Rice, Xan (2011-09-26). "Wangari Maathai, Nobel Peace Prize Winner Dies". The Guardian (in ਅੰਗਰੇਜ਼ੀ (ਬਰਤਾਨਵੀ)). ISSN 0261-3077. Retrieved 2019-04-13.