ਸਕੂਲੀ ਜ਼ਿਲ੍ਹਾ 36 ਸਰ੍ਹੀ
School District 36 Surrey
ਇਲਾਕਾ ਮੈਟਰੋ/ਤੱਟ
ਬੋਰਡ ਦੇ ਦਫ਼ਤਰ ਦਾ ਟਿਕਾਣਾ ਸਰ੍ਹੀ
ਸੇਵਾ ਲੈਂਦੇ ਭਾਈਚਾਰੇ ਸਰ੍ਹੀ, ਵਾਈਟ ਰਾਕ, ਬਾਰਨਸਟਨ ਆਈਲੈਂਡ
ਸਕੂਲਾਂ ਦੀ ਗਿਣਤੀ 123 (K-12)
ਬਜਟ:

CAD$ (millions)

600
ਵਿਦਿਆਰਥੀਆਂ ਦੀ ਗਿਣਤੀ:

full-time equivalent

71,974
ਪ੍ਰਬੰਧਕ: ਜਾਰਡਨ ਟਿੰਨੀ
ਸਕੂਲੀ ਜ਼ਿਲ੍ਹਾ 26 ਦੀ ਵੈੱਬਸਾਈਟ

ਸਕੂਲੀ ਜ਼ਿਲ੍ਹਾ 36 ਸਰ੍ਹੀ ਇੱਕ ਸਕੂਲੀ ਜ਼ਿਲ੍ਹਾ ਹੈ ਜੋ ਸਰ੍ਹੀ, ਵਾਈਟ ਰਾਕ ਅਤੇ ਬਾਰਨਸਟਨ ਆਈਲੈਂਡ, ਬ੍ਰਿਟਿਸ਼ ਕੋਲੰਬੀਆ ਵਿੱਚ ਸਕੂਲ ਚਲਾਉਂਦਾ ਹੈ। ਇਹ ਬ੍ਰਿਟਿਸ਼ ਕੋਲੰਬੀਆ ਵਿਚਲਾ ਸਭ ਤੋਂ ਵੱਡਾ ਸਕੂਲੀ ਜ਼ਿਲ੍ਹਾ ਹੈ ਜਿਸ ਵਿੱਚ 2012/2013 ਵਰ੍ਹੇ ਮੌਕੇ 71,974 ਵਿਦਿਆਰਥੀ ਸ਼ਾਮਲ ਸਨ।[1] ਇਸ ਜ਼ਿਲ੍ਹੇ ਵਿੱਚ 101 ਮੁੱਢਲੇ ਸਕੂਲ, 19 ਸੈਕੰਡਰੀ ਸਕੂਲ ਅਤੇ 5 ਸਿਖਲਾਈ ਕੇਂਦਰ ਸ਼ਾਮਲ ਹਨ। ਸਰ੍ਹੀ ਵਿੱਚ ਪਹਿਲਾ ਸਕੂਲ 1882 ਵਿੱਚ ਖੁੱਲ੍ਹਿਆ ਸੀ। ਇਹ ਜ਼ਿਲ੍ਹਾ ਸਰ੍ਹੀ ਦਾ ਸਭ ਤੋਂ ਵੱਡਾ ਨੌਕਰੀ ਦੇਣ ਵਾਲ਼ਾ ਅਦਾਰਾ ਹੈ ਜਿਸ ਵਿੱਚ 5,500 ਅਧਿਆਪਕਾਂ ਸਮੇਤ 9,653 ਮੁਲਾਜ਼ਮ ਕੰਮ ਕਰਦੇ ਹਨ।[2]

ਬਾਹਰੀ ਜੋੜਸੋਧੋ

ਹਵਾਲੇਸੋਧੋ