ਸਚਿਨ ਬਾਂਸਲ (ਜਨਮ 5 ਅਗਸਤ 1981) ਇੱਕ ਭਾਰਤੀ ਸੋਫਟਵੇਅਰ ਇੰਜੀਨਿਅਰ ਅਤੇ ਇੰਟਰਨੇਟ ਦਾ ਵਪਾਰੀ ਹੈ।[2][3][4] ਉਹ ਫਲਿੱਪਕਾਰਟ  ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ।[5][6] ਸਚਿਨ ਚੰਡੀਗੜ੍ਹ ਦਾ ਰਹਿਣ ਵਾਲਾਂ ਹੈ। ਉਸਨੇ ਆਪਣੀ ਇੰਜੀਨਿਰਿੰਗ ਇੰਡੀਅਨ ਇੰਸਟੀਟਯੂਟ ਆਫ ਟੇਕਨੋਲੱਜੀ ਦਿੱਲੀ ਤੋਂ ਕੀਤੀ।[7][8]

ਸਚਿਨ ਬਾਂਸਲ
ਜਨਮ (1981-08-05) 5 ਅਗਸਤ 1981 (ਉਮਰ 42)
ਰਾਸ਼ਟਰੀਅਤਾIndian
ਸਿੱਖਿਆIndian Institute of Technology, Delhi
ਪੇਸ਼ਾCo-founder& Executive Chairman of Flipkart
ਜੀਵਨ ਸਾਥੀPriya Bansal

ਸੁਰੂਆਤੀ ਜ਼ਿੰਦਗੀ ਸੋਧੋ

 ਇੱਕ ਮੱਧਵਰਗੀ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਬਾਂਸਲ ਨੇ ਚੰਡੀਗੜ੍ਹ ਦੇ ਸੇਂਟ ਏਨ’ਜ਼ ਕਾਨਵੈਂਟ ਸਕੂਲ ਤੋਂ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਆਈਆਈਟੀ ਦਿੱਲੀ ਤੋਂ ਬੀਟੈੱਕ ਦੀ ਡਿਗਰੀ ਹਾਸਲ ਕਰ ਕੇ ਟੈਕਸਪੈੱਨ ਕੰਪਨੀ ਵਿੱਚ ਨੌਕਰੀ ਕੀਤੀ। ਕੁਝ ਮਹੀਨਿਆਂ ਬਾਅਦ 2006 ਵਿੱਚ ਉਸ ਨੇ ਇਹ ਕੰਪਨੀ ਛੱਡ ਕੇ ਸੰਸਾਰ ਦੀ ਪ੍ਰਸਿੱਧ ਕੰਪਨੀ ਐਮੇਜ਼ੌਨ ਵਿੱਚ ਨੌਕਰੀ ਪ੍ਰਾਪਤ ਕਰ ਲਈ। ਇੱਥੇ ਹੀ ਉਸ ਦੀ ਮੁਲਾਕਾਤ ਆਪਣੇ ਸਕੂਲੀ ਦੋਸਤ ਬਿੰਨੀ ਬਾਂਸਲ ਨਾਲ ਹੋਈ। ਬਿੰਨੀ ਬਾਂਸਲ ਵੀ ਚੰਡੀਗੜ੍ਹ ਦਾ ਹੀ ਰਹਿਣ ਵਾਲਾ ਸੀ। ਦੋਵਾਂ ਨੇ 2007 ਵਿੱਚ ਐਮੇਜ਼ੌਨ ਦੀ ਲੱਖਾਂ ਰੁਪਏ ਮਹੀਨਾ ਤਨਖ਼ਾਹ ਵਾਲੀ ਨੌਕਰੀ ਛੱਡ ਕੇ ਆਪਣੀ ਆਨਲਾਈਨ ਸੇਲ ਕੰਪਨੀ ਫਲਿੱਪਕਾਰਟ ਸ਼ੁਰੂ ਕਰ ਦਿੱਤੀ। ਸ਼ੁਰੂ-ਸ਼ੁਰੂ ਵਿੱਚ ਉਸ ਦੇ ਮਾਪਿਆਂ ਨੇ ਇਸ ਗੱਲ ਦਾ ਬਹੁਤ ਵਿਰੋਧ ਕੀਤਾ। ਉਸ ਨੂੰ ਆਪਣੇ ਮਾਪਿਆਂ ਨਾਲ ਵਾਅਦਾ ਕਰਨਾ ਪਿਆ ਕਿ ਉਹ ਸਫਲ ਨਾ ਹੋਇਆ ਤਾਂ ਪੁਰਾਣੀ ਨੌਕਰੀ ’ਤੇ ਵਾਪਸ ਚਲਾ ਜਾਵੇਗਾ। ਫਲਿੱਪਕਾਰਟ ਸ਼ੁਰੂ ਕਰਨ ਤੋਂ ਪਹਿਲਾਂ ਸਚਿਨ ਇੱਕ ਗੇਮਰ ਬਣਨਾ ਚਾਹੁੰਦਾ ਸੀ। [9] ਉਸਦੇ ਪਿਤਾ ਇੱਕ ਵਪਾਰੀ ਸਨ ਅਤੇ ਮਾਂ ਘਰ ਦੀ ਦੇਖ ਰੇਖ ਕਰਦੀ ਸੀ। ਸਚਿਨ ਦਾ ਵਿਆਹ ਪ੍ਰਿਆ ਨਾਲ ਹੋਇਆ ਜੋ ਕੇ ਪੇਸ਼ੇ ਤੋਂ ਦੰਦਾਂ ਦੀ ਡਾੱਕਟਰ ਸੀ। [10]

ਕਰਿਯਰ ਸੋਧੋ

ਸਚਿਨ ਬਾਂਸਲ ਨੂੰ ਫੋਰਬਜ਼ ਇੰਡੀਆ ਵੱਲੋਂ ਇੱਕ ਸਰਵੇਖਣ ਅਨੁਸਾਰ ਭਾਰਤ ਦਾ 86ਵੇਂ ਨੰਬਰ ਦਾ ਅਮੀਰ ਵਿਅਕਤੀ ਐਲਾਨਿਆ ਗਿਆ ਹੈ। ਉਸ ਨੇ ਸਿਰਫ਼ ਅੱਠ ਸਾਲਾਂ ਵਿੱਚ ਇਹ ਚਮਤਕਾਰ ਕਰ ਵਿਖਾਇਆ ਹੈ। ਜਦੋਂ 2007 ਵਿੱਚ ਉਸ ਨੇ ਆਨਲਾਈਨ ਕਿਤਾਬਾਂ ਸਪਲਾਈ ਲਈ ਫਲਿੱਪਕਾਰਟ ਸ਼ੁਰੂ ਕੀਤੀ। ਅੱਠ ਸਾਲ ਵਿੱਚ ਹੀ ਫਲਿੱਪਕਾਰਟ ਕਰੀਬ 2900 ਕਰੋੜ ਰੁਪਏ ਦੇ ਟਰਨਓਵਰ ਵਾਲੀ ਕੰਪਨੀ ਬਣ ਗਈ ਹੈ।

ਬਾਂਸਲ ਨੇ ਚੰਡੀਗੜ੍ਹ ਦੇ ਸੇਂਟ ਏਨ’ਜ਼ ਕਾਨਵੈਂਟ ਸਕੂਲ ਤੋਂ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਆਈਆਈਟੀ ਦਿੱਲੀ ਤੋਂ ਬੀਟੈੱਕ ਦੀ ਡਿਗਰੀ ਹਾਸਲ ਕਰ ਕੇ ਟੈਕਸਪੈੱਨ ਕੰਪਨੀ ਵਿੱਚ ਨੌਕਰੀ ਕੀਤੀ। ਕੁਝ ਮਹੀਨਿਆਂ ਬਾਅਦ 2006 ਵਿੱਚ ਉਸ ਨੇ ਇਹ ਕੰਪਨੀ ਛੱਡ ਕੇ ਸੰਸਾਰ ਦੀ ਪ੍ਰਸਿੱਧ ਕੰਪਨੀ ਐਮੇਜ਼ੌਨ ਵਿੱਚ ਨੌਕਰੀ ਪ੍ਰਾਪਤ ਕਰ ਲਈ। ਇੱਥੇ ਹੀ ਉਸ ਦੀ ਮੁਲਾਕਾਤ ਆਪਣੇ ਸਕੂਲੀ ਦੋਸਤ ਬਿੰਨੀ ਬਾਂਸਲ ਨਾਲ ਹੋਈ। ਦੋਵਾਂ ਨੇ 2007 ਵਿੱਚ ਐਮੇਜ਼ੌਨ ਦੀ ਲੱਖਾਂ ਰੁਪਏ ਮਹੀਨਾ ਤਨਖ਼ਾਹ ਵਾਲੀ ਨੌਕਰੀ ਛੱਡ ਕੇ ਆਪਣੀ ਆਨਲਾਈਨ ਸੇਲ ਕੰਪਨੀ ਫਲਿੱਪਕਾਰਟ ਸ਼ੁਰੂ ਕਰ ਦਿੱਤੀ। 
ਫਲਿੱਪਕਾਰਟ ਕਿਤਾਬਾਂ, ਘਰੇਲੂ ਵਰਤੋਂ ਦਾ ਸਾਮਾਨ, ਇਲੈਕਟ੍ਰੀਕਲਜ਼, ਇਲੈਕਟ੍ਰੋਨਿਕਸ, ਬੱਚਿਆਂ ਦਾ ਸਾਮਾਨ, ਮੇਕਅੱਪ ਦਾ ਸਾਮਾਨ, ਕੱਪੜੇ, ਜੁੱਤੀਆਂ ਆਦਿ ਸਮੇਤ ਡੇਢ ਕਰੋੜ ਤੋਂ ਵੱਧ ਉਤਪਾਦ ਸਪਲਾਈ ਕਰਦੀ ਹੈ। 2900 ਕਰੋੜ ਦੇ ਟਰਨਓਵਰ ਨਾਲ ਅੱਜ ਫਲਿੱਪਕਾਰਟ ਸਭ ਤੋਂ ਵੱਡੀ ਭਾਰਤੀ ਆਨਲਾਈਨ ਸੇਲ ਕੰਪਨੀ ਹੈ। ਇਸ ਦਾ ਹੈੱਡਕੁਆਟਰ ਬੰਗਲੌਰ ਹੈ ਤੇ ਇਸ ਵਿੱਚ 33,000 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ।

ਸਨਮਾਨ ਅਤੇ ਪਹਿਚਾਣ ਸੋਧੋ

  • In September 2015, Sachin Bansal along with the co-founder of Flipkart, Binny Bansal, was named the 86th richest person in India with a net worth of $1.3 billion by Forbes India Rich List.[11]
  • ਸਚਿਨ ਬਾਂਸਲ ਨੂੰ 2012-13 ਦਾ ਸਾਲ ਦਾ ਉੱਦਮੀ ਐਵਾਰਡ, 2011 ਦਾ ਇੰਡੀਅਨ ਮਾਰਟ ਲੀਡਰਜ਼ ਐਵਾਰਡ ਅਤੇ 2012 ਦਾ ਯੰਗ ਤੁਰਕ ਐਵਾਰਡ ਦਿੱਤਾ ਗਿਆ ਹੈ।
  • ਸਚਿਨ ਬਾਂਸਲ ਨੂੰ ਫੋਰਬਜ਼ ਇੰਡੀਆ ਵੱਲੋਂ ਇੱਕ ਸਰਵੇਖਣ ਅਨੁਸਾਰ ਭਾਰਤ ਦਾ 86ਵੇਂ ਨੰਬਰ ਦਾ ਅਮੀਰ ਵਿਅਕਤੀ ਐਲਾਨਿਆ ਗਿਆ ਹੈ।
  • Entrepreneur of the year – ET Awards (2012–2013)[12]

ਹੋਰ ਦੇਖੋ ਸੋਧੋ

  1. Binny Bansal
  2. Flipkart
  3. E-commerce in India

ਹਵਾਲੇ ਸੋਧੋ