ਕਣ ਭੌਤਿਕ ਵਿਗਿਆਨ ਵਿੱਚ ਤਕੜਾ ਮੇਲ-ਜੋਲ ਅਜਿਹੀ ਬਣਤਰ ਹੈ ਜਿਸ ਸਦਕਾ ਕੁਦਰਤ ਵਿਚਲੇ ਚਾਰ ਮੂਲ ਮੇਲ-ਜੋਲਾਂ ਵਿੱਚੋਂ ਇੱਕ ਤਕੜਾ ਨਿਊਕਲੀ ਬਲ (ਜਿਹਨੂੰ ਤਕੜਾ ਬਲ, ਨਿਊਕਲੀ ਤਕੜਾ ਜ਼ੋਰ ਜਾਂ ਰੰਗਦਾਰ ਬਲ ਵੀ ਆਖਿਆ ਜਾਂਦਾ ਹੈ) ਹੋਂਦ ਵਿੱਚ ਆਉਂਦਾ ਹੈ; ਬਾਕੀ ਤਿੰਨ ਬਿਜਲਚੁੰਬਕਤਾ, ਮਾੜਾ ਮੇਲ-ਜੋਲ ਅਤੇ ਗੁਰੂਤਾ ਖਿੱਚ ਹਨ। ਇਹ ਜ਼ੋਰ ਸਿਰਫ਼ ਫ਼ੈਮਤੋਮੀਟਰ ਦੀ ਵਿੱਥ ਉੱਤੇ ਹੀ ਕਾਰਗਰ ਹੁੰਦਾ ਹੈ ਅਤੇ ਏਸੇ ਵਿੱਥ ਉੱਤੇ ਬਿਜਲਚੁੰਬਕਤਾ ਨਾਲ਼ੋਂ 137 ਗੁਣਾ, ਮਾੜੇ ਮੇਲ-ਜੋਲ ਨਾਲ਼ੋਂ ਲੱਖ ਗੁਣਾ ਅਤੇ ਗੁਰੂਤਾ ਮੇਲ-ਜੋਲ ਨਾਲ਼ੋਂ ਹੋਰ ਵੀ ਕਈ ਗੁਣਾ ਤਕੜਾ ਹੁੰਦਾ ਹੈ। ਏਸੇ ਸਦਕਾ ਆਮ ਮਾਦੇ ਦਾ ਸਥਾਈਪੁਣਾ ਕਾਇਮ ਰਹਿੰਦਾ ਹੈ ਕਿਉਂਕਿ ਇਹ ਕੁਆਰਕ ਵਰਗੇ ਮੁੱਢਲੇ ਕਣਾਂ ਨੂੰ ਪ੍ਰੋਟਾਨ ਅਤੇ ਨਿਊਟਰਾਨ ਵਰਗੇ ਹੈਡਰਾਨ ਕਣਾਂ ਵਿੱਚ ਬੰਨ੍ਹ ਕੇ ਰੱਖਦਾ ਹੈ।

ਅਗਾਂਹ ਪੜ੍ਹੋ ਸੋਧੋ

ਬਾਹਰਲੇ ਜੋੜ ਸੋਧੋ