ਸਮਾਜਿਕ-ਆਰਥਿਕ ਗਠਨ - ਮਾਰਕਸਵਾਦ ਵਿੱਚ - ਸਮਾਜਿਕ ਵਿਕਾਸ ਦਾ ਪੜਾਅ ਹੁੰਦਾ ਹੈ, ਜਿਸਦੀ ਵਿਸ਼ੇਸ਼ਤਾ ਸਮਾਜ ਦੀਆਂ ਪੈਦਾਵਾਰ ਤਾਕਤਾਂ ਦੇ ਵਿਕਾਸ ਦੀ ਇੱਕ ਵਿਸ਼ੇਸ਼ ਅਵਸਥਾ ਅਤੇ ਉਸ ਦੇ ਅਨੁਸਾਰੀ ਆਰਥਿਕ ਉਤਪਾਦਨ ਦੇ ਸੰਬੰਧਾਂ ਦੀ ਉਹ ਇਤਿਹਾਸਕ ਕਿਸਮ ਹੁੰਦੀ ਹੈ, ਜੋ ਇਸ ਤੇ ਨਿਰਭਰ ਕਰਦੀ ਹੈ ਅਤੇ ਇਸਦੇ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। [1] ਉਤਪਾਦਕ ਸ਼ਕਤੀਆਂ ਦੇ ਵਿਕਾਸ ਵਿਚ ਕੋਈ ਗਠਨ ਦੀਆਂ ਅਵਸਥਾਵਾਂ ਨਹੀਂ ਹੁੰਦੀਆਂ ਜੋ ਉਨ੍ਹਾਂ ਦੁਆਰਾ ਸ਼ਰਤਬੰਦ ਉਤਪਾਦਨ ਸੰਬੰਧਾਂ ਦੀਆਂ ਕਿਸਮਾਂ ਨਾਲ ਮੇਲ ਨਾ ਖਾਂਦੀਆਂ ਹੋਣ।  [1] .

ਮਾਰਕਸ ਅਨੁਸਾਰ ਸਮਾਜਿਕ-ਆਰਥਿਕ ਗਠਨਸੋਧੋ

ਕਾਰਲ ਮਾਰਕਸ ਨੇ ਇਹ ਨਹੀਂ ਮੰਨਿਆ ਕਿ ਸਮਾਜਿਕ-ਆਰਥਿਕ ਸਰੂਪਾਂ ਦਾ ਮੁੱਦਾ ਆਖਰਕਾਰ ਹੱਲ ਹੋ ਗਿਆ ਅਤੇ ਵੱਖ-ਵੱਖ ਕੰਮਾਂ ਵਿਚ ਵੱਖ-ਵੱਖ ਰੂਪਾਂ ਨੂੰ ਵੱਖਰਾ ਕੀਤਾ ਕੀਤਾ ਜਾ ਚੁੱਕਾ ਹੈ। ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ " ਦੀ ਪ੍ਰਸਤਾਵਨਾ  ਵਿੱਚ, (1859), ਮਾਰਕਸ ਨੇ "ਆਰਥਿਕ ਸਮਾਜਿਕ ਗਠਨ ਦੇ ਪ੍ਰਗਤੀਸ਼ੀਲ ਪੜਾਵਾਂ" ਦਾ ਜ਼ਿਕਰ ਕੀਤਾ ਸੀ, ਜੋ ਉਤਪਾਦਨ ਦੇ ਸਮਾਜਿਕ ਢੰਗਾਂ ਦੁਆਰਾ ਨਿਰਧਾਰਤ ਕੀਤੇ ਗਏ ਸਨ, ਜਿਨ੍ਹਾਂ ਦੇ ਨਾਮ ਹੇਠਾਂ ਦਿੱਤੇ ਗਏ ਹਨ:

 • ਏਸ਼ੀਅਨ
 • ਪ੍ਰਾਚੀਨ
 • ਜਗੀਰੂ;
 • ਪੂੰਜੀਵਾਦੀ।

ਪੰਜ ਸਮਾਜਾਂ ਦੀ ਵੰਡਸੋਧੋ

ਹਾਲਾਂਕਿ ਮਾਰਕਸ ਨੇ ਸਮਾਜਿਕ-ਆਰਥਿਕ ਸਰੂਪਾਂ ਦਾ ਸੰਪੂਰਨ ਸਿਧਾਂਤ ਨਹੀਂ ਬਣਾਇਆ, ਪਰ ਉਸ ਦੇ ਬਿਆਨਾਂ ਦਾ ਸਧਾਰਣੀਕਰਣ ਸੋਵੀਅਤ ਇਤਿਹਾਸਕਾਰਾਂ (ਵੀ . ਵੀ. ਸਟ੍ਰੂਵ ਅਤੇ ਹੋਰ) ਲਈ ਇਹ ਸਿੱਟਾ ਕੱਢਣ ਦਾ ਅਧਾਰ ਬਣ ਗਿਆ ਕਿ ਉਸਨੇ ਪ੍ਰਚਲਤ ਆਰਥਿਕ ਸੰਬੰਧਾਂ ਅਤੇ ਮਾਲਕੀਅਤ ਦੇ ਰੂਪਾਂ ਅਨੁਸਾਰ ਪੰਜ ਉਤਪਾਦਨ ਢੰਗਾਂ ਨੂੰ ਵੱਖ ਵੱਖ ਕੀਤਾ:

 • ਕ੍ਬੀਲੇਦਾਰੀ;
 • ਗੁਲਾਮਦਾਰੀ;
 • ਜਗੀਰੂ।;
 • ਪੂੰਜੀਵਾਦੀ;
 • ਕਮਿਊਨਿਸਟ.

ਇਹ ਸੰਕਲਪ ਐੱਫ. ਐਂਗਲਸ ਦੀ ਪ੍ਰਸਿੱਧ ਪੁਸਤਕ “ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦੀ ਉਤਪਤੀ ” ਵਿਚ ਸੂਤਰਬੱਧ ਕੀਤਾ ਗਿਆ ਸੀ [2] ਅਤੇ ਸਟਾਲਿਨ ਦੀ ਲਿਖੀ “ਦਵੰਦਵਾਦੀ ਅਤੇ ਇਤਿਹਾਸਕ ਪਦਾਰਥਵਾਦ” (1938) ਵਿੱਚ ਇਸ ਦੀ ਸਥਾਪਨਾ ਤੋਂ ਬਾਦ ਸੋਵੀਅਤ ਇਤਿਹਾਸਕਾਰਾਂ ਵਿਚ ਇਸ ਦਾ ਬੋਲਬਾਲਾ ਹੋ ਗਿਆ। [3] .

ਟੀਐਸਬੀ [4] ਅਨੁਸਾਰ [5] ਉਤਪਾਦਕ ਸ਼ਕਤੀਆਂ ਦੇ ਪੱਧਰ ਵਿੱਚ ਵਾਧਾ ਅਤੇ ਵਿਰੋਧੀ ਜਮਾਤਾਂ ਦੇ ਸੰਘਰਸ਼ ਦੇ ਨਤੀਜੇ ਵਜੋਂ, ਸਮਾਜ ਦਾ ਵਿਕਾਸ ਹੇਠ ਲਿਖੀਆਂ ਸਮਾਜਿਕ-ਆਰਥਿਕ ਸਥਿਤੀਆਂ ਵਿੱਚੋਂ ਲੰਘਦਾ ਹੈ.

ਪ੍ਰਾਚੀਨ ਕਬੀਲਾ ਪ੍ਰਣਾਲੀਸੋਧੋ

ਇਸ ਨੂੰ ਅਰੰਭਿਕ ਕਮਿਊਨਿਜ਼ਮ (ਜਰਮਨ: Urkommunismus) ਵੀ ਕਿਹਾ ਜਾਂਦਾ ਹੈ— ਆਰਥਿਕ ਵਿਕਾਸ ਦਾ ਪੱਧਰ ਬਹੁਤ ਨੀਵਾਂ ਹੁੰਦਾ ਹੈ, ਵਰਤੇ ਜਾਂਦੇ ਸੰਦ ਬਹੁਤ ਸਰਲ ਹੁੰਦੇ ਹਨ, ਇਸ ਲਈ ਵਾਧੂ ਉਤਪਾਦ ਪੈਦਾ ਕਰਨ ਦੀ ਸੰਭਾਵਨਾ ਵੀ ਨਹੀਂ ਹੁੰਦੀ। ਅੱਡ ਅੱਡ ਜਮਾਤਾਂ ਦਾ ਨਿਰਨਾ ਕਰਨਾ ਸੰਭਵ ਨਹੀਂ ਹੁੰਦਾ। ਉਤਪਾਦਨ ਦੇ ਅਰਥ ਸਾਂਝੇ ਉਤਪਾਦਨ ਤੌਰ ਤੇ ਹੁੰਦੇ ਹਨ। ਕਿਰਤ ਸਰਵ ਵਿਆਪੀ ਹੈ, ਜਾਇਦਾਦ ਸਿਰਫ ਸਮੂਹਕ ਹੈ।

ਗ਼ੁਲਾਮਦਾਰੀਸੋਧੋ

ਜਾਗੀਰਦਾਰੀਸੋਧੋ

ਪੂੰਜੀਵਾਦਸੋਧੋ

ਕਮਿਊਨਿਜ਼ਮਸੋਧੋ

ਸਮਾਜਵਾਦਸੋਧੋ

ਪੂਰਨ ਕਮਿਊਨਿਜ਼ਮਸੋਧੋ

ਇਹ ਵੀ ਦੇਖੋਸੋਧੋ

 • ਆਰਥਿਕ ਸੰਰਚਨਾ

ਹਵਾਲੇਸੋਧੋ

 1. 1.0 1.1 Илюшечкин 1996.
 2. Крадин 2008.
 3. Захаров А. Марксизм: утопия и наука
 4. Большая Советская Энциклопедия, 2-е изд., т. 30, с 420
 5. Большая Советская Энциклопедия, 2-е изд., т. 30, с 420