ਸ੍ਵਰ ਇਕਸੁਰਤਾ

(ਸਵਰ ਇਕਸੁਰਤਾ ਤੋਂ ਰੀਡਿਰੈਕਟ)

ਭਾਸ਼ਾ ਸ਼ਾਸਤਰ ਵਿੱਚ ਸ੍ਵਰ ਇਕਸੁਰਤਾ ਕੁਝ ਭਾਸ਼ਾਵਾਂ ਵਿੱਚ ਵੇਖੇ ਜਾਣ ਵਾਲੇ ਅਜਿਹੇ ਨਿਯਮਾਂ ਨੂੰ ਕਹਿੰਦੇ ਹਨ ਜਿਹੜੇ ਇਹ ਫ਼ੈਸਲਾ ਕਰਦੇ ਹਨ ਕਿ ਕਿਹੜੇ ਸ੍ਵਰ ਇੱਕ ਦੂਜੇ ਦੇ ਕੋਲ ਪਾਏ ਜਾ ਸਕਦੇ ਹਨ ਅਤੇ ਕਿਹੜੇ ਨਹੀਂ। ਉਦਾਹਰਨ ਦੇ ਤੁਰਕੀ ਭਾਸ਼ਾ ਵਿੱਚ ਸ੍ਵਰਾਂ ਨੂੰ ਅੱਗੇ ਦੇ ਸ੍ਵਰ ਅਤੇ ਪਿੱਛੇ ਦੇ ਸ੍ਵਰਾਂ ਵਿੱਚ ਵੰਡਿਆ ਜਾ ਸਕਦਾ ਹੈ ਅਤੇ ਇੱਕ ਸ਼ਬਦ ਵਿੱਚ ਸਿਰਫ਼ ਅੱਗੇ ਦੇ ਜਾਂ ਪਿੱਛੇ ਦੇ ਸ੍ਵਰ ਹੋ ਸਕਦੇ ਹਨ।