ਸ਼ਰੋਮਣੀ ਕਵੀਸ਼ਰ ਅਮਰਜੀਤ ਸਿੰਘ ਸਭਰਾ

ਸ਼ਰੋਮਣੀ ਅਮਰਜੀਤ ਸਿੰਘ ਸਭਰਾ (2 ਜੂਨ 1978) ਦਾ ਜਨਮ ਪਿੰਡ ਸਭਰਾ ਤਹਿਸੀਲ ਪੱਟੀ ਜਿਲ੍ਹਾ ਤਰਨ ਤਾਰਨ (ਪੰਜਾਬ) ਵਿਖੇ ਪਿਤਾ ਸ਼੍ਰੋਮਣੀ ਕਵੀਸ਼ਰ ਗਿਆਨੀ ਜਰਨੈਲ ਸਿੰਘ ਸਭਰਾ ਦੇ ਘਰ ਮਾਤਾ ਸਰਦਾਰਨੀ ਗੁਰਦੇਵ ਕੌਰ ਦੀ ਕੁੱਖੋਂ ਹੋਇਆ । ਇਨ੍ਹਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਸਭਰਾ ਤੋਂ ਕੀਤੀ ।ਇਨ੍ਹਾਂ ਨੂੰ ਕਵੀਸ਼ਰੀ ਕਲਾ ਵਿਰਸੇ ਵਿੱਚ ਮਿਲੀ ।ਇਨ੍ਹਾਂ ਨੂੰ ਤਿੰਨ ਵਾਰ ਗੋਲਡਮੈਡਲ ਨਾਲ ਸਨਮਾਨਿਤ ਕੀਤਾ ਗਿਆ । ਇਨ੍ਹਾਂ ਦੀਆ ਕਿਤਾਬਾਂ 'ਅਮਰ ਉੁਡਾਰੀਆਂ', 'ਅਮਰ ਜਰਨੈਲ', 'ਧਰਮੀ ਜਰਨੈਲ', 'ਭਿੰਡਰਾਵਾਲਿਆਂ ਦੀ ਚੜ੍ਹਤ', 'ਅਮਰ ਇੱਛਾਵਾਂ', ਪਟਨੇ ਤੋ ਨੰਦੇੜ ਤੱਕ ਭਾਗ-੧, ਭਾਗ-੨ , ਵਲਵਲਿਆ ਦੇ ਦੇਸ਼ ਕਾਵਿ ਸੰਗ੍ਰਿਹ, ਫੇਰੂ ਸ਼ਹਿਰ ਦੀ ਜੰਗ, ਅਤੇ 80 ਤੋ ਵੱਧ ਆਡਿਓ ਵੀਡਿਓ ਕੈਸਟਾਂ ਵੀ ਮਾਰਕੀਟ ਵਿੱਚ ਮੌਜੂਦ ਹਨ ।ਵਰਤਮਾਨ ਸਮੇ ਦੇ ਕਵੀਸ਼ਰ ਭਾਈਚਾਰੇ ਚ ਬਹੁਤ ਸਤਿਕਾਰਿਆ ਜਾਣ ਵਾਲਾ ਨਾਂ ਹੈ ਸ਼ਰੋਮਣੀ ਕਵੀਸ਼ਰ ਅਮਰਜੀਤ ਸਿੰਘ ਸਭਰਾ