ਸ਼ਾਹ ਸ਼ਮਸ਼ ਇੱਕ ਪੀਰ ਹੈ ਜੋ ਸੱਯਦਾਂ ਦੇ ਵੱਡ ਵਡੇਰਿਆਂ ਵਿੱਚੋਂ ਸੀ। ਇਸ ਦੇ ਨਾਮ ਉੱਤੇ ਕਈ ਥਾਵਾਂ ਉੱਤੇ ਮੇਲੇ ਲੱਗਦੇ ਹਨ।[1]

ਮਕਬਰੇ ਸੋਧੋ

ਸ਼ਾਹ ਸ਼ਮਸ਼ ਦਾ ਮਕਬਰਾ ਸ਼ਾਹਪੁਰ ਸ਼ਹਿਰ ਦੀ ਪੂਰਬੀ ਦਿਸ਼ਾ ਵੱਲ ਸਥਿਤ ਹੈ। ਹਰ ਸਾਲ ਇੱਥੇ 23,24, 25 ਚੇਤ ਨੂੰ ਭਾਰੀ ਮੇਲਾ ਲੱਗਦਾ ਹੈ।[2] ਇਸ ਦੇ ਨਾਲ ਹੀ ਸ਼ਾਹਪੁਰ ਦੀ ਤਹਿਸੀਲ ਭੇਰਾ ਵਿੱਚ ਵੀ ਇੱਕ ਮੇਲਾ ਇਸ ਪੀਰ ਦੀ ਯਾਦ ਵਿੱਚ ਲੱਗਦਾ ਹੈ। ਇੱਥੇ ਚਰਮ ਰੋਗੀ ਆਪਣੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਪਹੁੰਚਦੇ ਹਨ।

ਹਵਾਲੇ ਸੋਧੋ

  1. ਪੰਜਾਬੀ ਲੋਕਧਾਰਾ ਵਿਸ਼ਵ ਕੋਸ਼, ਵਣਜਾਰਾ ਸਿੰਘ ਬੇਦੀ,ਜਿਲਦ-3,ਪੰਨਾ ਨੰਬਰ-317
  2. ਪੰਜਾਬੀ ਲੋਕਧਾਰਾ ਵਿਸ਼ਵ ਕੋਸ਼, ਵਣਜਾਰਾ ਸਿੰਘ ਬੇਦੀ,ਜਿਲਦ-3,ਪੰਨਾ ਨੰਬਰ-317