ਸਾਹਿਬਜ਼ਾਦਾ ਅਜੀਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ (11 ਫਰਵਰੀ 1687 – 23 ਦਸੰਬਰ 1704), ਜਿਨ੍ਹਾ ਨੂੰ ਅਜੀਤ ਸਿੰਘ ਅਤੇ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਪੁੱਤਰ ਅਤੇ ਮਾਤਾ ਸੁੰਦਰੀ ਦੇ ਪੁੱਤਰ ਸਨ।[3] ਉਨ੍ਹਾਂ ਦੇ ਛੋਟੇ ਭਰਾ ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਸਨ, ਪਰ ਉਨ੍ਹਾਂ ਦਾ ਜਨਮ ਮਾਤਾ ਜੀਤੋ ਦੀ ਕੁੱਖੋਂ ਹੋਇਆ ਸੀ।[4] ਉਹ ਚਮਕੌਰ ਦੀ ਦੂਜੀ ਜੰਗ ਵਿੱਚ ਆਪਣੇ ਭਰਾ ਜੁਝਾਰ ਸਿੰਘ ਸਮੇਤ ਸ਼ਹਾਦਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੇ ਹੋਰ ਦੋ ਭਰਾ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ, ਕ੍ਰਮਵਾਰ ਨੌਂ ਅਤੇ ਸੱਤ ਸਾਲ ਦੇ ਸਨ, ਨੂੰ ਸਰਹਿੰਦ - ਫ਼ਤਿਹਗੜ੍ਹ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹੁਕਮ 'ਤੇ ਫ਼ਤਹਿਗੜ੍ਹ ਸਾਹਿਬ ਵਿਖੇ ਜਿੰਦਾ ਚਿਣਵਾ ਦਿੱਤਾ ਸੀ।[5] ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ।

ਸਾਹਿਬਜ਼ਾਦਾ ਬਾਬਾ

ਅਜੀਤ ਸਿੰਘ

ਜੀ
ਤਖ਼ਤ ਹਜ਼ੂਰ ਸਾਹਿਬ ਦੇ ਅੰਦਰ ਸਥਿਤ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਨੂੰ ਦਰਸਾਉਂਦੀ ਇੱਕ ਕੰਧ-ਚਿੱਤਰ ਵਿੱਚੋਂ ਸਾਹਿਬਜ਼ਾਦਾ ਅਜੀਤ ਸਿੰਘ ਦਾ ਵੇਰਵਾ
ਸਿਰਲੇਖਸਾਹਿਬਜ਼ਾਦਾ
ਨਿੱਜੀ
ਜਨਮ11 ਫ਼ਰਵਰੀ 1687
ਪਾਉਂਟਾ ਸਾਹਿਬ, ਹਿਮਾਚਲ ਪ੍ਰਦੇਸ਼
ਮਰਗ23 ਦਸੰਬਰ 1704 (ਉਮਰ 17)
ਮਰਗ ਦਾ ਕਾਰਨਜੰਗ ਵਿੱਚ ਸ਼ਹੀਦ
ਧਰਮਸਿੱਖ ਧਰਮ
ਮਾਤਾ-ਪਿਤਾ
ਲਈ ਪ੍ਰਸਿੱਧਚਮਕੌਰ ਦੀ ਲੜਾਈ
Relativesਸਾਹਿਬਜ਼ਾਦਾ ਜੁਝਾਰ ਸਿੰਘ (ਸੌਤੇ ਭਰਾ)

ਸਾਹਿਬਜ਼ਾਦਾ ਜ਼ੋਰਾਵਰ ਸਿੰਘ (ਸੌਤੇ ਭਰਾ)

ਸਾਹਿਬਜ਼ਾਦਾ ਫਤਿਹ ਸਿੰਘ (ਸੌਤੇ-ਭਰਾ)
ਗੁਰੂ ਗੋਬਿੰਦ ਸਿੰਘ ਚਾਰ ਸਾਹਿਬਜ਼ਾਦਿਆਂ ਨਾਲ (ਇੱਕ ਚਿੱਤਰ)

ਅਰੰਭ ਦਾ ਜੀਵਨ

ਸੋਧੋ

ਅਜੀਤ ਸਿੰਘ ਦਾ ਜਨਮ 11 ਫਰਵਰੀ 1687 ਨੂੰ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਹੋਇਆ ਸੀ। ਉਸਦਾ ਪਾਲਣ ਪੋਸ਼ਣ ਅਨੰਦਪੁਰ ਵਿੱਚ ਹੋਇਆ ਸੀ, ਜਿੱਥੇ ਉਸਦੀ ਸਿੱਖਿਆ ਵਿੱਚ ਧਾਰਮਿਕ ਗ੍ਰੰਥ, ਇਤਿਹਾਸ ਅਤੇ ਦਰਸ਼ਨ ਸ਼ਾਮਲ ਸਨ। ਉਸਨੇ ਜੀਵਨ ਸਿੰਘ (ਭਾਈ ਜੈਤਾ) ਤੋਂ ਸਵਾਰੀ ਅਤੇ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਦੀ ਮਾਰਸ਼ਲ ਆਰਟਸ ਦੀ ਸਿਖਲਾਈ ਪ੍ਰਾਪਤ ਕੀਤੀ।

ਸਾਕਾ ਚਮਕੌਰ ਸਾਹਿਬ

ਸੋਧੋ

19-20 ਦਸੰਬਰ 1704 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿੱਲ੍ਹਾ ਛੱਡਿਆ। ਸਰਸਾ ਦੇ ਕੰਢੇ ਭਾਰੀ ਲੜਾਈ ਹੋਈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ ਜਦੋਂ ਬਾਕੀ ਸਿੰਘ ਸਰਸਾ ਪਾਰ ਕਰ ਗਏ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਸਰਸਾ ਪਾਰ ਕੀਤੀ। ਰੋਪੜ ਦੇ ਸਥਾਨ ਵੀ ਪਠਾਣਾਂ ਨਾਲ ਲੜਾਈ ਹੋਈ। ਇਸ ਉਪਰੰਤ ਬਾਕੀ 40 ਸਿੰਘਾ ਸਮਤੇ ਸਰਸਾ ਪਾਰ ਕਰਨ ਉਪਰੰਤ ਚਮਕੌਰ ਸਾਹਿਬ ਪਹੁੰਚੇ। ਇਥੇ ਚੌਧਰੀ ਬੁਧੀ ਚੰਦ ਦੀ ਇੱਕ ਗੜ੍ਹੀ ਸੀ ਜਿਸ ਵਿੱਚ ਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫੌਜ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਅੰਤ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ[6]

ਜੰਗਾਂ

ਸੋਧੋ

ਹੋਰ ਵੇਖੋ

ਸੋਧੋ

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ
  1. The encyclopaedia of Sikhism. Vol. 1. Harbans Singh. Patiala: Punjabi University. 1992–1998. pp. 33–34. ISBN 0-8364-2883-8. OCLC 29703420. AJIT SINGH, SAHIBZADA (1687-1705), the eldest son of Guru Gobind Singh, was born to Mata Sundari at Paonta on 26 January 1687.{{cite book}}: CS1 maint: others (link)
  2. Raju, Karam Singh (1999). Guru Gobind Singh: Prophet of Peace. Sanbun Publishers. p. 57. ISBN 9789380213644.
  3. The encyclopaedia of Sikhism. Vol. 1. Harbans Singh. Patiala: Punjabi University. 1992–1998. pp. 33–34. ISBN 0-8364-2883-8. OCLC 29703420. AJIT SINGH, SAHIBZADA (1687-1705), the eldest son of Guru Gobind Singh, was born to Mata Sundari at Paonta on 26 January 1687.{{cite book}}: CS1 maint: others (link)
  4. Raju, Karam Singh (1999). Guru Gobind Singh: Prophet of Peace. Sanbun Publishers. p. 57. ISBN 9789380213644.
  5. Ashok, Shamsher Singh. "AJIT SIHGH, SAHIBZADA (1687-1704)". Encyclopaedia of Sikhism. Punjabi University Punjabi.
  6. "ਸਾਕਾ ਚਮਕੌਰ ਸਾਹਿਬ". sikhart.com. 01 ਨਵੰਬਰ 2012. Retrieved November 01, 2012. {{cite web}}: Check date values in: |accessdate= and |date= (help)