ਸਿਕੰਦਰ ਇਬਰਾਹੀਮ ਦੀ ਵਾਰ

ਸਿਕੰਦਰ ਇਬਰਾਹੀਮ ਦੀ ਵਾਰ ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀ ਛੇ ਪ੍ਰਮੁੱਖ ਵਾਰਾਂ ਵਿੱਚੋਂ ਇੱਕ ਵਾਰ ਹੈ। ਇਸਦਾ ਸਮੁਚਾ ਪਾਠ ਨਹੀਂ ਮਿਲਦਾ। ਵਾਰ ਇੱਕ ਲੋਕ ਸਾਹਿਤ ਕਾਵਿ-ਰੂਪ ਹੋਣ ਦੇ ਕਾਰਨ ਇਹਨਾਂ ਦੇ ਲੇਖਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਵਾਰ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਜਿਸ ਵਿੱਚ ਗੁਜਰੀ ਦੀ ਵਾਰ ਮਹਲਾ ੩ ਨੂੰ ਇਸ ਵਾਰ ਦੀ ਧੁਨੀ ਉੱਤੇ ਗਾਉਣ ਦਾ ਉਪਦੇਸ਼ ਹੈ। ਇਸ ਵਾਰ ਵਿੱਚ ਸਿਕੰਦਰ ਅਤੇ ਇਬਰਾਹੀਮ ਦੀ ਲੜਾਈ ਦਾ ਵਰਣਨ ਹੈ।

ਕਥਾਨਕ ਸੋਧੋ

ਵਾਰ ਦੀ ਕਥਾ ਦੇ ਅਨੁਸਾਰ ਇਬਰਾਹੀਮ ਇੱਕ ਬ੍ਰਾਹਮਣ ਔਰਤ ਦੀ ਸੁੰਦਰਤਾ ਨੂੰ ਦੇਖ ਕੇ ਉਸਦੀ ਇਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ ਹੈ। ਇਹ ਜਾਣਨ ਤੋਂ ਬਾਅਦ ਸਿਕੰਦਰ ਉਸ ਵਿਰੁੱਧ ਜੰਗ ਕਰ ਦਿੰਦਾ ਹੈ ਤਾਂਕਿ ਉਹ ਇਬਰਾਹੀਮ ਨੂੰ ਸਬਕ ਸਿਖਾ ਸਕੇ ਅਤੇ ਉਸ ਔਰਤ ਨੂੰ ਛਡਾ ਲਵੇ।

ਕਾਵਿ-ਨਮੂਨਾ ਸੋਧੋ

ਸਿਕੰਦਰ ਰਹੇ ਬ੍ਰਹਮ ਨੂੰ, ਇੱਕ ਗਲ ਹੈ ਕਾਈ।
ਤੇਰੀ ਸਾਡੀ ਰਣ ਵਿਚ, ਅੱਜ ਛਿੜ ਪਈ ਲੜਾਈ।
ਤੂੰ ਨਾਹੀਂ ਕਿ ਮੈਂ ਨਾਹੀਂ, ਇਹ ਹੁੰਦੀ ਆਈ।
ਰਾਜਪੂਤੀ ਜਾਤੀ ਨੱਸਿਆਂ, ਰਣ ਲਾਜ ਮਰਾਹੀਂ।
ਲੜੀਏ ਆਹਮੋ ਸਾਹਮਣੇ, ਜੋ ਕਰੇ ਸੋ ਸਾਈਂ।

ਹਵਾਲਾ ਸੋਧੋ

  • ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਗੋਬਿੰਦ ਸਿੰਘ ਲਾਂਬਾ; ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ;2000; ਪੰਨਾ 56-57