ਸਿਮੋਨ ਦ ਬੋਵੁਆਰ

(ਸਿਮੋਨ ਦੀ ਬੋਵੂਆ ਤੋਂ ਮੋੜਿਆ ਗਿਆ)

ਸਿਮੋਨ ਦਾ ਬੋਵੁਆਰ (ਫ਼ਰਾਂਸੀਸੀ: [simɔn də bovwaʁ]; 9 ਜਨਵਰੀ 1908 – 14 ਅਪਰੈਲ 1986) ਇੱਕ ਫਰਾਂਸੀਸੀ ਲੇਖਕ, ਬੁੱਧੀਜੀਵੀ, ਹੋਂਦਵਾਦੀ ਦਾਰਸ਼ਨਕ, ਰਾਜਨੀਤਕ ਕਾਰਕੁਨ, ਨਾਰੀਵਾਦੀ, ਅਤੇ ਸਮਾਜਕ ਚਿੰਤਕ ਸੀ। ਭਾਵੇਂ ਉਹ ਆਪਣੇ ਆਪ ਨੂੰ ਇੱਕ ਦਾਰਸ਼ਨਕ ਨਹੀਂ ਸੀ ਮੰਨਦੀ, ਉਸਦਾ ਨਾਰੀਵਾਦੀ ਹੋਂਦਵਾਦ ਅਤੇ ਨਾਰੀਵਾਦੀ ਸਿੱਧਾਂਤ ਉੱਤੇ ਮਹੱਤਵਪੂਰਣ ਪ੍ਰਭਾਵ ਪਿਆ।[1] ਉਸਦਾ ਕਹਿਣਾ ਸੀ ਦੀ ਇਸਤਰੀ ਪੈਦਾ ਨਹੀਂ ਹੁੰਦੀ, ਉਸਨੂੰ ਬਣਾਇਆ ਜਾਂਦਾ ਹੈ। ਸਿਮੋਨ ਦਾ ਮੰਨਣਾ ਸੀ ਕਿ ਔਰਤ ਵਾਲੇ ਗੁਣ ਦਰਅਸਲ ਸਮਾਜ ਅਤੇ ਪਰਿਵਾਰ ਦੁਆਰਾ ਕੁੜੀ ਵਿੱਚ ਭਰੇ ਜਾਂਦੇ ਹਨ, ਕਿਉਂਕਿ ਉਹ ਵੀ ਉਂਝ ਹੀ ਜਨਮ ਲੈਂਦੀ ਹੈ ਜਿਵੇਂ ਕਿ ਪੁਰਖ ਅਤੇ ਉਸ ਵਿੱਚ ਵੀ ਉਹ ਸਾਰੀਆਂ ਯੋਗਤਾਵਾਂ, ਇੱਛਾਵਾਂ ਅਤੇ ਗੁਣ ਹੁੰਦੇ ਹਨ ਜੋ ਕਿ ਮੁੰਡੇ ਵਿੱਚ। ਸਿਮੋਨ ਦਾ ਬਚਪਨ ਸੁਖਸਾਂਦ ਨਾਲ ਗੁਜ਼ਰਿਆ, ਲੇਕਿਨ ਬਾਅਦ ਦੇ ਸਾਲਾਂ ਵਿੱਚ ਅਭਾਵਗਰਸਤ ਜੀਵਨ ਵੀ ਉਸ ਨੇ ਜੀਵਿਆ। 15 ਸਾਲ ਦੀ ਉਮਰ ਵਿੱਚ ਸਿਮੋਨ ਨੇ ਫ਼ੈਸਲਾ ਲੈ ਲਿਆ ਸੀ ਕਿ ਉਹ ਇੱਕ ਲੇਖਿਕਾ ਬਣੇਗੀ।

ਸਿਮੋਨ ਦਾ ਬੋਵੁਆਰ
1967 ਵਿੱਚ ਸਿਮੋਨ ਦਾ ਬੋਵੁਆਰ
ਜਨਮ
ਸਿਮੋਨ ਲੂਸੀ ਅਰਨੇਸਟਾਈਨ ਮੈਰੀ ਬਰਟਰੈਂਡ ਡੀ ਬੋਵੁਆਰ

(1908-01-09)9 ਜਨਵਰੀ 1908
ਮੌਤ14 ਅਪ੍ਰੈਲ 1986(1986-04-14) (ਉਮਰ 78)
ਪੈਰਿਸ, ਫਰਾਂਸ
ਸਿੱਖਿਆਪੈਰਿਸ ਯੂਨੀਵਰਸਿਟੀ
(ਬੀਏ, 1928; ਐੱਮ.ਏ, 1929ਹਵਾਲੇ ਵਿੱਚ ਗ਼ਲਤੀ:Closing </ref> missing for <ref> tag
ਸਾਥੀਯਾਂ ਪਾਲ ਸਾਰਤਰ (1929–1980; ਸਾਰਤਰ ਦੀ ਮੌਤ ਤੱਕ)
ਨੈਲਸਨ ਐਲਗਰੇਨ (1947–1964)
ਕਲਾਉਡ ਲੈਨਜ਼ਮਾਨ (1952–1959)
ਮੁੱਖ ਰੁਚੀਆਂ
ਰਾਜਨੀਤਕ ਦਰਸ਼ਨ
ਮੁੱਖ ਵਿਚਾਰ
"ਅਸਪਸ਼ਟਤਾ ਦੀ ਨੈਤਿਕਤਾ"
ਦਸਤਖ਼ਤ

ਸਿਮੋਨ ਨੇ ਫ਼ਲਸਫ਼ੇ, ਰਾਜਨੀਤੀ ਅਤੇ ਸਮਾਜਿਕ ਮੁੱਦਿਆਂ 'ਤੇ ਨਾਵਲ, ਲੇਖ, ਜੀਵਨੀਆਂ, ਸਵੈ-ਜੀਵਨੀਆਂ ਅਤੇ ਮੋਨੋਗ੍ਰਾਫ਼ ਲਿਖੇ। ਉਹ ਆਪਣੇ 1949 ਦੇ ਖੋਜ-ਪ੍ਰਬੰਧ ਦ ਸੈਕੰਡ ਸੈਕਸ, ਜੀ ਕਿ ਔਰਤਾਂ 'ਤੇ ਹੁੰਦੇ ਜ਼ੁਲਮਾਂ ਦਾ ਵਿਸਥਾਰਤ ਵਿਸ਼ਲੇਸ਼ਣ ਅਤੇ ਸਮਕਾਲੀ ਨਾਰੀਵਾਦ ਦਾ ਬੁਨਿਆਦੀ ਖੰਡ ਹੈ, ਲਈ ਜਾਣੀ ਜਾਂਦੀ ਸੀ। ਉਸਦੇ ਨਾਵਲਾਂ ਵਿੱਚ ਸ਼ੀ ਕੇਮ ਟੂ ਸਟੇ ਅਤੇ ਦਿ ਮੈਂਡਰਿਨਸ ਸ਼ਾਮਲ ਹਨ। ਉਹ ਫ੍ਰੈਂਚ ਦਾਰਸ਼ਨਿਕ ਯਾਂ ਪਾਲ ਸਾਰਤਰ ਨਾਲ ਆਪਣੇ ਖੁੱਲ੍ਹੇ ਪ੍ਰੇਮ ਸਬੰਧ ਲਈ ਵੀ ਜਾਣੀ ਜਾਂਦੀ ਸੀ।

ਮੁੱਢਲਾ ਜੀਵਨ

ਸੋਧੋ

9 ਜਨਵਰੀ 1908 ਨੂੰ ਸਿਮੋਨ ਦ ਬੋਵੁਆਰ ਦਾ ਜਨਮ ਪੈਰਿਸ ਦੇ ਇੱਕ ਮਧਵਰਗੀ ਕੈਥੋਲਿਕ ਪਰਿਵਾਰ ਵਿੱਚ ਹੋਇਆ। 1913 ਵਿੱਚ ਸੀਮੋਨ ਨੂੰ ਲੜਕੀਆਂ ਦੇ ਇੱਕ ਸਕੂਲ ਵਿੱਚ ਪੜ੍ਹਨ ਲਾਇਆ ਗਿਆ। ਦਸ ਸਾਲ ਦੀ ਉਮਰ ਤੱਕ ਪਹੁੰਚਦਿਆਂ ਸੀਮੋਨ ਨੇ ਆਪਣੀ ਰਚਨਾਤਮਕ ਪ੍ਰਤਿਭਾ ਪਛਾਣ ਲਈ ਅਤੇ ਗਿਆਨ ਨਾਲ ਉਸਨੂੰ ਅਥਾਹ ਪ੍ਰੇਮ ਹੋ ਗਿਆ। ਦਰਸ਼ਨਸ਼ਾਸਤਰ, ਰਾਜਨੀਤੀ ਅਤੇ ਸਮਾਜਕ ਮੁੱਦੇ ਉਸ ਦੇ ਪਸੰਦੀਦਾ ਵਿਸ਼ੇ ਸਨ। ਦਰਸ਼ਨ ਦੀ ਪੜ੍ਹਾਈ ਕਰਨ ਲਈ ਉਸ ਨੇ ਪੈਰਿਸ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਜਿੱਥੇ ਉਸਦੀ ਭੇਂਟ ਬੁੱਧੀਜੀਵੀ ਜਾਂ ਪਾਲ ਸਾਰਤਰ ਨਾਲ ਹੋਈ। ਬਾਅਦ ਵਿੱਚ ਇਹ ਬੌਧਿਕ ਸੰਬੰਧ ਜੀਵਨਭਰ ਕਾਇਮ ਰਿਹਾ। ਦ ਸੈਕੰਡ ਸੈਕਸ ਦੇ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਵੀ ਲੋਕਾਂ ਵਿੱਚ ਬਹੁਤ ਚਰਚਿਤ ਹੋਏ। 1970 ਵਿੱਚ ਫ਼ਰਾਂਸ ਦੇ ਇਸਤਰੀ ਮੁਕਤੀ ਅੰਦੋਲਨ ਵਿੱਚ ਸਿਮੋਨ ਨੇ ਭਾਗੀਦਾਰੀ ਕੀਤੀ। ਇਸਤਰੀ-ਅਧਿਕਾਰਾਂ ਸਹਿਤ ਤਮਾਮ ਸਮਾਜਕ ਰਾਜਨੀਤਕ ਮੁੱਦਿਆਂ ਉੱਤੇ ਸਿਮੋਨ ਦੀ ਭਾਗੀਦਾਰੀ ਸਮੇਂ - ਸਮੇਂ ਤੇ ਹੁੰਦੀ ਰਹੀ। 1973 ਦਾ ਸਮਾਂ ਉਸਦੇ ਲਈ ਪਰੇਸ਼ਾਨੀਆਂ ਭਰਿਆ ਸੀ। ਸਾਰਤਰ ਦ੍ਰਿਸ਼ਟੀਹੀਨ ਹੋ ਗਏ ਸਨ। 1980 ਵਿੱਚ ਸਾਰਤਰ ਦਾ ਦੇਹਾਂਤ ਹੋ ਗਿਆ। 1985-86 ਵਿੱਚ ਸਿਮੋਨ ਦੀ ਸਿਹਤ ਵੀ ਬਹੁਤ ਡਿੱਗ ਗਈ ਸੀ। ਨਿਮੋਨੀਆ ਜਾਂ ਫਿਰ ਪਲਮੋਨਰੀ ਏਡੋਮਾ ਵਿੱਚ ਖਰਾਬੀ ਨਾਲ ਉਸ ਦਾ ਦੇਹਾਂਤ ਹੋ ਗਿਆ। ਸਾਰਤਰ ਦੀ ਕਬਰ ਦੇ ਬਗਲ ਵਿੱਚ ਹੀ ਉਸ ਨੂੰ ਵੀ ਦਫਨਾਇਆ ਗਿਆ।

 
ਸੀਮੋਨ, ਸਾਰਤਰ ਤੇ ਗਵੇਰਾ

ਨਿੱਜੀ ਜੀਵਨ

ਸੋਧੋ
 
1956 ਵਿੱਚ ਐਲਗ੍ਰੇਨ

ਸਿਮੋਨ ਦੇ ਖੁੱਲ੍ਹੇ ਪ੍ਰੇਮ ਸੰਬੰਧਾਂ ਨੇ ਉਸ ਦੀ ਅਕਾਦਮਿਕ ਸਾਖ ਨੂੰ ਕਾਫ਼ੀ ਫਿੱਕਾ ਪਾਇਆ ਸੀ। ਸਿਮੋਨ ਨਾਲ ਭਾਸ਼ਣ ਦੇਣ ਵਾਲੇ ਇਕ ਵਿਦਵਾਨ ਨੇ ਉਨ੍ਹਾਂ ਦੇ "ਮੰਨੇ-ਪ੍ਰਮੰਨੇ ਹਾਰਵਰਡ ਦਰਸ਼ਕਾਂ ਨੂੰ ਤਾੜਿਆ ਸੀ ਕਿਉਂਕਿ ਸਾਰਤਰ ਬਾਰੇ ਪੁੱਛਿਆ ਜਾਣ ਵਾਲਾ ਹਰ ਪ੍ਰਸ਼ਨ ਉਸ ਦੇ ਕੰਮ ਨਾਲ਼ ਸੰਬੰਧ ਰੱਖਦਾ ਸੀ, ਜਦੋਂ ਕਿ ਸਿਮੋਨ ਬਾਰੇ ਪੁੱਛੇ ਗਏ ਸਾਰੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ਼ ਸੰਬੰਧਤ ਸਨ।"[2] 1929 ਤੋਂ ਹੀ ਸਿਮੋਨ ਅਤੇ ਜਾਂ ਪਾਲ ਸਾਰਤਰ ਸੰਬੰਧ ਵਿੱਚ ਸਨ ਅਤੇ 1980 ਵਿਚ ਸਾਰਤਰ ਦੀ ਮੌਤ ਤੱਕ ਇਕਵੰਜਾ ਸਾਲ ਇਸੇ ਸੰਬੰਧ ਵਿੱਚ ਰਹੇ।[3] ਸਿਮੋਨ ਨੇ ਕਦੇ ਵਿਆਹ ਜਾਂ ਪਰਿਵਾਰ ਵਸਾਉਣ ਬਾਰੇ ਖ਼ਿਆਲ ਨਹੀਂ ਕੀਤਾ ਜਿਸ ਕਰਕੇ ਉਸਦੇ ਕਦੇ ਬੱਚੇ ਨਹੀਂ ਹੋਏ। ਇਸ ਨਾਲ ਉਸਨੂੰ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਰੱਖਣ ਅਤੇ ਰਾਜਨੀਤਿਕ ਮਾਮਲਿਆਂ ਵਿਚ ਰੁੱਝਣ, ਲਿਖਣ ਅਤੇ ਨਵੇਂ ਪ੍ਰੇਮੀ ਬਣਾਉਣ ਨੂੰ ਸਮਾਂ ਦਿੱਤਾ।[4]

ਸ਼ਾਇਦ ਉਸਦਾ ਸਭ ਤੋਂ ਮਸ਼ਹੂਰ ਪ੍ਰੇਮੀ ਅਮਰੀਕੀ ਲੇਖਕ ਨੈਲਸਨ ਐਲਗਰੇਨ ਸੀ ਜਿਸ ਨਲ ਉਸਦੀ ਮੁਲਾਕਾਤ ਉਹ ਸ਼ਿਕਾਗੋ ਵਿਖੇ 1947 ਵਿੱਚ ਹੋਈ ਸੀ ਅਤੇ ਜਿਸਨੂੰ ਉਸਨੇ ਅਟਲਾਂਟਿਕ ਵਿੱਚ "ਮੇਰੇ ਪਿਆਰੇ ਪਤੀ" ਵਜੋਂ ਲਿਖਿਆ ਸੀ।[5] ਐਲਗਰੇਨ ਨੇ 1950 ਵਿਚ ਦਿ ਮੈਨ ਵਿਦ ਦ ਗੋਲਡਨ ਆਰਮ ਦਾ ਨੈਸ਼ਨਲ ਬੁੱਕ ਅਵਾਰਡ ਜਿੱਤਿਆ ਸੀ ਅਤੇ ਅਤੇ 1954 ਵਿਚ, ਸਿਮੋਨ ਨੇ ਦਿ ਮੈਂਡਰਿਨਜ਼ ਫਰਾਂਸ ਦਾ ਲਈ ਸਭ ਤੋਂ ਵੱਕਾਰੀ ਸਾਹਿਤਕ ਇਨਾਮ ਜਿੱਤਿਆ ਜਿਸ ਵਿਚ ਐਲਗ੍ਰੇਨ ਦਾ ਕਿਰਦਾਰ ਲੁਈਸ ਬਰੋਗਨ ਹੈ। ਐਲਗਰੇਨ ਨੇ ਉਨ੍ਹਾਂ ਦੇ ਸੰਬੰਧਾਂ ਦੇ ਜਨਤਕ ਹੋਣ 'ਤੇ ਬਹੁਤ ਇਤਰਾਜ਼ ਕੀਤਾ। ਉਨ੍ਹਾਂ ਦੇ ਵੱਖ ਹੋਣ ਦੇ ਕਈ ਸਾਲਾਂ ਬਾਅਦ, ਉਸ ਨੂੰ ਉਸਦਾ ਤੋਹਫ਼ਾ ਚਾਂਦੀ ਦੀ ਮੁੰਦਰੀ ਪਾ ਕੇ ਦਫ਼ਨਾਇਆ ਗਿਆ।[6] ਹਾਲਾਂਕਿ, ਉਹ ਕਲਾਉਡ ਲੈਂਜ਼ਮੈਨ ਨਾਲ 1952 ਤੋਂ 1959 ਤੱਕ ਰਹੀ।[7]

ਮੁੱਖ ਰਚਨਾਵਾਂ

ਸੋਧੋ
  • ਦ ਸੈਕੰਡ ਸੈਕਸ
  • ਦ ਮੇਂਡਾਰਿੰਸ
  • ਆਲ ਮੈਂਨ ਆਰ ਮੋਰਟਲ
  • ਆਲ ਸੈੱਡ ਐਂਡ ਡਨ
  • ਦ ਬਲਡ ਆਫ ਅਦਰਸ
  • ਦ ਕਮਿੰਗ ਆਫ ਏਜ
  • ਦ ਏਥਿਕਸ ਆਫ ਏਮਬਿਗੁਇਟੀ
  • ਸੀ ਕੇਮ ਟੂ ਸਟੇ
  • ਏ ਵੇਰੀ ਈਜੀ ਡੈੱਥ
  • ਵੈਂਨ ਥਿੰਗਸ ਆਫ ਦ ਸਪੀਰਟ ਕਮ ਫਰਸਟ
  • ਵਿਟਨੇਸ ਟੂ ਮਾਈ ਲਾਈਫ
  • ਵਿਮੈਂਨ ਡਿਸਟਰਾਇਡ

ਹਵਾਲੇ

ਸੋਧੋ
  1. Bergoffen, Debra, "Simone de Beauvoir", The Stanford Encyclopedia of Philosophy (Fall 2010 Edition), Edward N. Zalta (ed.)
  2. Thurman, Judith. Introduction to The Second Sex, 2009.
  3. Seymour-Jones 2008, p. Back cover
  4. Schneir, Miriam (1994). Feminism in Our Time. Vintage Books. p. 5. ISBN 0-679-74508-4.
  5. "Simone de Beauvoir's Love Letters to Nelson Algren". Chicago Tribune. Archived from the original on 2018-08-14. Retrieved 2021-02-03.
  6. Le Bon-de Beauvoir, Sylvie (1997). "Preface: A Transatlantic Love Affair". The New York Times. Retrieved 28 December 2017.
  7. Menand, Louis (26 September 2005). "Stand By Your Man". The New Yorker: Condé Nast. Retrieved 28 December 2017.