ਵਿਜਿਯਾਲਕਸ਼ਮੀ(2 ਦਸੰਬਰ 1960-23 ਸਤੰਬਰ 1996) ਜਿਸਦਾ ਸਟੇਜ ਨਾਂ ਸਿਲਕ ਸਮਿਥਾ ਸੀ,ਇੱਕ ਭਾਰਤੀ ਫ਼ਿਲਮੀ ਕਲਾਕਾਰ ਸੀ। ਉਸਨੇ ਪ੍ਰਮੁੱਖ ਰੂਪ ਵਿੱਚ ਦੱਖਣੀ ਫ਼ਿਲਮਾਂ ਲਈ ਕੰਮ ਕੀਤਾ। ਜਦੋਂ ਉਸਨੇ ਫਿਲਮ ਇੰਡਸਟ੍ਰੀ ਵਿੱਚ ਪ੍ਰਵੇਸ਼ ਕੀਤਾ ਤਾਂ ਉਸਨੂੰ 1979 'ਚ ਤਾਮਿਲ ਵੰਦੀਚੱਕਰ ਫਿਲਮ ਲਈ ਸਿਲਕ ਦਾ ਰੋਲ ਮਿਲਿਆ। 1980 ਦੇ ਸ਼ੁਰੂ ਵਿੱਚ ਉਸਨੇ ਇੱਕ ਕਾਮੁਕ ਕਲਾਕਾਰ ਦੇ ਰੂਪ ਵਿੱਚ ਵਧੇਰੇ ਪ੍ਰਸਿਧੀ ਪ੍ਰਾਪਤ ਕੀਤੀ। ਆਪਣੇ ਸਤਰ੍ਹਾਂ ਸਾਲ ਦੇ ਕੈਰੀਅਰ ਵਿੱਚ, ਉਸਨੇ ਤੇਲਗੂ,ਤਾਮਿਲ,ਮਲਯਾਲਮ,ਕੰਨੜ ਅਤੇ ਹਿੰਦੀ ਭਾਸ਼ਾਵਾਂ ਦੀਆਂ 450 ਫ਼ਿਲਮਾਂ ਵਿੱਚ ਕੰਮ ਕੀਤਾ। 23 ਸਤੰਬਰ 1996 ਨੂੰ ਸਿਲਕ ਨੇ ਆਤਮ-ਹੱਤਿਆ ਕੀਤੀ ਅਤੇ ਉਸਦੀ ਲਾਸ਼ ਚੇਨੱਈ ਵਿੱਚ ਉਸਦੇ ਫਲੈਟ ਵਿੱਚੋਂ ਬਰਾਮਦ ਹੋਈ।

ਸਿਲਕ ਸਮਿਥਾ
ਜਨਮ
ਵਿਜਿਯਾਲਕਸ਼ਮੀ

(1960-12-02)2 ਦਸੰਬਰ 1960
ਸੋਮਵਾਰਪਪਡੂ, ਏਲੁਰੂ, ਆਂਧਰਾ ਪ੍ਰਦੇਸ਼, ਭਾਰਤ
ਮੌਤ23 ਸਤੰਬਰ 1996(1996-09-23) (ਉਮਰ 35)
ਮੌਤ ਦਾ ਕਾਰਨਖੁਦਖੁਸ਼ੀ
ਰਾਸ਼ਟਰੀਅਤਾਭਾਰਤੀ ਫਿਲਮ
ਪੇਸ਼ਾਫਿਲਮ ਅਭਿਨੇਤਰੀ
ਸਰਗਰਮੀ ਦੇ ਸਾਲ1979–1996
ਮਾਤਾ-ਪਿਤਾਰਾਮਾਲਲੂ, ਸਾਰਾਸਮਾ

ਜੀਵਨ ਸੋਧੋ

ਸਿਲਕ ਸਮਿਤਾ ਦੱਖਣ ਭਾਰਤੀ ਫ਼ਿਲਮਾਂ ਦੀ ਪ੍ਰਸਿੱਧ ਹੀਰੋਇਨ ਸੀ। ਉਸ ਦਾ ਜਨਮ 2 ਦਸੰਬਰ 1960 ਨੂੰ ਪਿੰਡ ਕੋਵੱਲੀ, ਏਲੂਰੂ (ਆਂਧਰਾ ਪ੍ਰਦੇਸ਼) ਵਿਖੇ ਹੋਇਆ। ਉਸ ਦੇ ਪਿਤਾ ਦਾ ਨਾਮ ਸਰਾਸਮਮਾ ਤੇ ਮਾਤਾ ਦਾ ਨਾਮ ਰਾਮਾਲਲੂ ਸੀ। ਆਪਣੇ ਦਸ ਸਾਲ ਦੇ ਕਰੀਅਰ ਵਿੱਚ ਉਸ ਨੇ ਐਨੀ ਪ੍ਰਸਿੱਧੀ ਹਾਸਲ ਕੀਤੀ ਕਿ ਫ਼ਿਲਮ ਵਿਤਰਕ ਸਿਰਫ਼ ਉਹੀ ਫ਼ਿਲਮ ਖਰੀਦਦੇ ਸਨ ਜਿਸ ਵਿੱਚ ਸਿਲਕ ਸਮਿਤਾ ਦਾ ਘੱਟੋ ਘੱਟ ਇੱਕ ਗੀਤ ਤਾਂ ਜ਼ਰੂਰ ਹੁੰਦਾ ਸੀ। ਸਲਿਕ ਨੇ ਦਸ ਸਾਲ ਵਿੱਚ ਪੰਜ ਸੌ ਫ਼ਿਲਮਾਂ ਕੀਤੀਆਂ। ਸਿਲਕ ਨੂੰ ਉਸ ਦੇ ਫ਼ਿਲਮਾਂ ਵਿਚਲੇ ਕਿਰਦਾਰਾਂ ਕਾਰਨ ਅਨੇਕਾਂ ਨਾਵਾਂ ਨਾਲ ਬੁਲਾਇਆ ਜਾਂਦਾ ਸੀ ਜਦੋਂਕਿ ਸਿਲਕ ਦਾ ਅਸਲੀ ਨਾਮ ਵਿਜਯਾਲਕਸ਼ਮੀ ਸੀ। ਸਿਲਕ ਤਾਂ ਉਸ ਦੀ ਇੱਕ ਪ੍ਰਸਿੱਧ ਫ਼ਿਲਮ ਵਿੱਚ ਇੱਕ ਕਿਰਦਾਰ ਦਾ ਨਾਮ ਸੀ, ਪਰ ਮੌਤ ਉਪਰੰਤ ਉਸ ਨੂੰ ਸਿਲਕ ਸਮਿਤਾ ਨਾਮ ਨਾਲ ਹੀ ਜਾਣਿਆ ਜਾਂਦਾ ਹੈ। ਉਸ ਦਾ ਪਰਿਵਾਰ ਅੱਜ ਵੀ ਇਸੇ ਪਿੰਡ ਵਿੱਚ ਹੀ ਰਹਿੰਦਾ ਹੈ। ਉਸ ਦੇ ਜਨਮ ਸਮੇਂ ਤੋਂ ਹੀ ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਹੀਂ ਸੀ ਤੇ ਗ਼ਰੀਬੀ ਕਾਰਨ ਉਹ ਚੌਥੀ ਕਲਾਸ ਤਕ ਹੀ ਪੜ੍ਹ ਸਕੀ ਸੀ। ਛੋਟੀ ਉਮਰ ਵਿੱਚ ਹੀ ਉਸ ਦਾ ਵਿਆਹ ਹੋ ਗਿਆ ਸੀ, ਪਰ ਵਿਆਹ ਤੋਂ ਬਾਅਦ ਉਹ ਸੁਖੀ ਨਾ ਰਹੀ ਅਤੇ ਇੱਕ ਦਿਨ ਘਰੋਂ ਭੱਜ ਕੇ ਮਦਰਾਸ ਚਲੀ ਗਈ।

ਫਿਲਮਾਂ ਸੋਧੋ

1970 ਦੇ ਦਹਾਕੇ ਵਿੱਚ ਉਸ ਦਾ ਫ਼ਿਲਮੀ ਕਰੀਅਰ ਸ਼ੁਰੂ ਹੋਇਆ। ਪਹਿਲਾਂ ਉਹ ਮੇਕਅੱਪ ਗਰਲ ਦੇ ਤੌਰ ’ਤੇ ਹੀ ਕੰਮ ਕਰਦੀ ਰਹੀ। ਫਿਰ ਹੌਲੀ ਹੌਲੀ ਉਸ ਨੂੰ ਛੋਟੀਆਂ ਭੂਮਿਕਾਵਾਂ ਮਿਲਣ ਲੱਗੀਆਂ ਤੇ ਅੰਤ ਉਹ 80 ਦੇ ਦਹਾਕੇ ਦੀ ਪ੍ਰਸਿੱਧ ਹੀਰੋਈਨ ਬਣ ਗਈ। ਉਸ ਨੇ ਤੇਲਗੂ, ਤਾਮਿਲ, ਮਲਿਆਲਮ, ਕੰਨੜ ਅਤੇ ਹਿੰਦੀ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ। ਆਪਣੇ ਫ਼ਿਲਮੀ ਜੀਵਨ ਦੇ ਅੰਤ ਦੌਰਾਨ ਉਹ ਖ਼ੁਦ ਫ਼ਿਲਮ ਬਣਾਉਣਾ ਚਾਹੁੰਦੀ ਸੀ, ਪਰ ਪੈਸੇ ਦੀ ਘਾਟ ਕਾਰਨ ਉਸ ਦੀ ਇਹ ਯੋਜਨਾ ਸਫ਼ਲ ਨਾ ਹੋ ਸਕੀ।

ਮੌਤ ਸੋਧੋ

ਸਿਰਫ਼ 37 ਸਾਲ ਦੀ ਉਮਰ ਵਿੱਚ ਹੀ ਉਸ ਨੇ 23 ਸਤੰਬਰ 1996 ਨੂੰ ਪੱਖੇ ਨਾਲ ਫੰਦਾ ਲਾ ਕੇ ਆਤਮਹੱਤਿਆ ਕਰ ਲਈ। ਉਸ ਦੀ ਮੌਤ ਦਾ ਰਹੱਸ ਅਜੇ ਵੀ ਬਰਕਰਾਰ ਹੈ।