ਸੀਮਾ ਕਿਆਨ (ਅੰ. 145 ਜਾਂ 135 -86 ਈ. ਪੂ.) ਇੱਕ ਚੀਨੀ ਇਤਿਹਾਸਕਾਰ ਸੀ ਜੋ ਹਾਨ ਰਾਜਵੰਸ਼ ਨਾਲ ਸਬੰਧ ਰੱਖਦਾ ਸੀ। ਇਸਨੂੰ ਚੀਨੀ ਇਤਿਹਾਸਕਾਰੀ ਦੇ ਪਿਤਾਮਾ ਵਜੋਂ ਪਛਾਣਿਆ ਜਾਂਦਾ ਹੈ ਜਿਸਨੇ ਰਿਕਾਰਡਸ ਆਫ਼ ਦਾ ਗ੍ਰਾਂਡ ਹਿਸਟੋਰੀਅਨ ਵਰਗਾ ਮਹਾਨ ਕੰਮ ਕੀਤਾ ਜਿਸ ਵਿੱਚ ਉਸਨੇ ਇਤਿਹਾਸ ਨੂੰ ਜੀਵਨੀਆਂ ਦੀ ਲੜੀ ਦੇ ਰੂਪ ਵਿੱਚ ਪੇਸ਼ ਕੀਤਾ। ਇਹ ਚੀਨ ਦਾ ਪ੍ਰਚਲਿਤ ਇਤਿਹਾਸ ਹੈ ਜੋ ਹਾਨ ਦੇ ਬਾਦਸ਼ਾਹ ਵੂ ਦੀ ਹਕੂਮਤ ਦੌਰਾਨ ਯੈਲੋ ਬਾਦਸ਼ਾਹ ਉੱਤੇ ਵਾਰ ਕਰਨ ਤੱਕ ਦਾ ਦੌ ਹਜ਼ਾਰ ਸਾਲ ਤੋਂ ਵੱਧ ਸਮੇਂ ਦਾ ਇਤਿਹਾਸ ਹੈ। ਸੀਮਾ ਕੋਰਟ ਜੋਤਸ਼ੀ ਵਜੋਂ ਕੰਮ ਕਰਦਾ ਸੀ ਜਿਸ ਨੂੰ ਬਾਅਦ ਵਿੱਚ ਇਸਦੇ ਸਮਕਾਲੀਆਂ ਨੇ ਇਸਨੂੰ ਆਪਣੇ ਯਾਦਗਾਰੀ ਕੰਮਾਂ ਲਈ ਇੱਕ ਵੱਡਾ ਅਤੇ ਮਹਾਨ ਇਤਿਹਾਸਕਾਰ ਬਣ ਦੀ ਸਲਾਹ ਦਿੱਤੀ।

ਸੀਮਾ ਕਿਆਨ
Sima Qian (painted portrait).jpg
ਜਨਮਅੰ. 145 or 135 BC
ਮੌਤ86 BC
ਪੇਸ਼ਾਇਤਿਹਾਸਕਾਰ
ਲਈ ਪ੍ਰਸਿੱਧਰਿਕਾਰਡਸ ਆਫ਼ ਦਾ ਗ੍ਰਾਂਡ ਹਿਸਟੋਰੀਅਨ
ਰਿਸ਼ਤੇਦਾਰਸੀਮਾ ਤਾਨ (ਪਿਤਾ)
ਸੀਮਾ ਕਿਆਨ
ਰਿਵਾਇਤੀ ਚੀਨੀ 司馬遷
ਸਰਲ ਚੀਨੀ 司马迁
ਸ਼ਬਦੀ ਅਰਥ (personal name)
Zizhang
ਰਿਵਾਇਤੀ ਚੀਨੀ 子長
ਸਰਲ ਚੀਨੀ 子长
ਸ਼ਬਦੀ ਅਰਥ (courtesy name)

ਮੁੱਢਲਾ ਜੀਵਨਸੋਧੋ

ਸੀਮਾ ਕਿਆਨ ਦਾ ਜਨਮ ਅਤੇ ਪਰਵਰਿਸ਼ ਲੋਂਗਮੇਨ ਵਿੱਚ ਹੋਈ ਜੋ ਹੁਣ ਦੇ ਸਮੇਂ ਵਿੱਚ ਹਾਨਚੈੰਗ ਹੈ ਜਿਥੇ ਜੋਤਿਸ਼ ਪਰਿਵਾਰ ਵਸਦੇ ਹਨ। ਇਸਦਾ ਪਿਤਾ, ਸੀਮਾ ਤਾਨ, ਕੋਰਟ ਜੋਤਸ਼ੀ ਸੀ ਇਸਦੇ ਨਾਲ ਹੀ ਉਸਨੇ ਵੱਖ-ਵੱਖ ਵਿਸ਼ਿਆ ਉੱਤੇ ਵੀ ਕੰਮ ਕੀਤਾ।[1] ਉਸਦੀ ਮੁੱਖ ਜਿੰਮੇਵਾਰੀ ਸ਼ਾਹੀ ਲਾਈਬ੍ਰੇਰੀ ਦਾ ਪ੍ਰਬੰਧ ਕਰਨਾ ਅਤੇ ਕਲੇਂਡਰ ਦਾ ਪੁਨਰਗਠਨ ਕਰਨਾ ਸੀ। ਆਪਣੇ ਪਿਤਾ ਦੀ ਤੀਬਰ ਸਿਖਲਾਈ ਕਾਰਣ,ਸੀਮਾ ਨੂੰ ਦਸ ਸਾਲ ਦੀ ਉਮਰ ਵਿੱਚ ਹੀ ਪੁਰਾਣੀਆਂ ਲਿਖਤਾਂ ਦੀ ਜਾਣਕਾਰੀ ਸੀ। ਵੀਹ ਸਾਲ ਦੀ ਉਮਰ ਵਿੱਚ ਸੀਮਾ ਕਿਆਨ ਨੇ ਆਪਣੇ ਦੇਸ਼ ਦੀ ਯਾਤਰਾ ਮੁਢੋਂ-ਆਖਿਰ ਤੱਕ ਕੀਤੀ ਜਿਥੇ ਉਹ ਪੁਰਾਣੀਆਂ ਇਮਾਰਤਾਂ ਵਿੱਚ ਰੁਕਦਾ ਸੀ ਅਤੇ ਪ੍ਰਾਚੀਨ ਰਿਸ਼ੀ ਰਾਜੇ ਨੇ ਹੁਨਾਨ ਦੇ ਪਹਾੜ ਕੁਆਈਜੀ ਅਤੇ ਸ਼ੁਨ ਦੀ ਕਬਰਾਂ ਲਈ ਮੰਗ ਕੀਤੀ। ਇਹ ਹੁਨਾਨ ਤੋਂ ਬਿਨਾਂ ਵੀ ਕਈ ਹੋਰ ਜਗ੍ਹਾਂ ਤੇ ਰੁਕਿਆ।

ਹਵਾਲੇਸੋਧੋ

  1. de Crespigny, Rafe (2007). A biographical dictionary of Later Han to the Three Kingdoms (23–220 AD). Brill. p. 1222. ISBN 978-90-04-15605-0.