ਪ੍ਰੋ. ਸੀ. ਐਨ. ਆਰ. ਰਾਓ (ਜਨਮ 30 ਜੂਨ 1934) ਦਾ ਜਨਮ ਬੰਗਲੌਰ ਵਿਖੇ ਪਿਤਾ ਸ਼੍ਰੀ ਹਨੂਮੰਥਾ ਨਗੇਸਾ ਅਤੇ ਮਾਤਾ ਸ਼੍ਰੀਮਤੀ ਨਗਮਾ ਨਗੇਸਾ ਦੇ ਗ੍ਰਹਿ ਵਿਖੇ ਹੋਇਆ। ਆਪ ਦਾ ਪੁਰਾ ਨਾਮ ਚਿੰਤਾਮਨੀ ਨਗੇਸਾ ਰਾਮਚੰਦਰ ਰਾਓ (ਕੰਨੜਾ:ಚಿಂತಾಮಣಿ ನಾಗೇಶ ರಾಮಚಂದ್ರ ರಾವ್) ਡਾ. ਰਾਓ ਦੀ ਸਾਦੀ 1960 ਵਿੱਚ ਇਦੂਮਤੀ ਰਾਓ ਨਾਲ ਹੋਈ ਆਪ ਦੋ ਬੱਚੇ ਹਨ। ਇਸ ਸਮੇਂ ਆਪ ਪ੍ਰਧਾਨ ਮੰਤਰੀ ਦੀ ਵਿਗਿਆਨਕ ਸਲਾਹਕਾਰ ਕੌਂਸਲ ਦੇ ਮੁਖੀ ਹਨ।

ਸੀ. ਐਨ. ਆਰ. ਰਾਓ
ਜਨਮ30 ਜੂਨ 1934
ਰਾਸ਼ਟਰੀਅਤਾਭਾਰਤ
ਅਲਮਾ ਮਾਤਰਬਨਾਰਸ ਹਿੰਦੂ ਯੂਨੀਵਰਸਿਟੀ
ਪੁਰਦੁਈ ਯੂਨੀਵਰਸਿਟੀ
ਲਈ ਪ੍ਰਸਿੱਧਠੋਸ ਅਵਸਥਾ ਰਸਾਇਣ ਵਿਗਿਆਨ
ਮਾਦਾ ਵਿਗਿਆਨ
ਵਿਗਿਆਨਕ ਕਰੀਅਰ
ਖੇਤਰਰਸਾਇਣ ਵਿਗਿਆਨ
ਅਦਾਰੇਇਸਰੋ
ਆਈ. ਆਈ. ਟੀ. ਕਾਨਪੁਰ
ਆਈ. ਆਈ. ਐਸ
ਆਕਸਫੋਰਡ ਯੂਨੀਵਰਸਿਟੀ
ਕੈਂਬਰਿਜ਼ ਯੂਨੀਵਰਸਿਟੀ
ਕੈਲੀਫੋਰਨੀਆ ਯੂਨੀਵਰਸਿਟੀ
ਜਵਾਹਰ ਲਾਲ ਨਹਿਰੂ ਸੈਂਟਰ ਫਾਰ ਅਡਵਾਂਸ ਸੈਂਟੇਫਿਕ ਰੀਸਰਚ

ਮੁਢਲੀ ਸਿੱਖਿਆ ਸੋਧੋ

ਆਪ ਨੇ ਆਪਣੀ ਪੜ੍ਹਾਈ ਬੰਗਲੌਰ ਵਿਖੇ ਹੀ ਪੂਰੀ ਕੀਤੀ ਅਤੇ ਬੈਚੂਲਰ ਦੀ ਡਿਗਰੀ ਮੈਸੂਰ ਯੂਨੀਵਰਸਿਟੀ ਤੋਂ ਅਤੇ ਮਾਸਟਰ ਦੀ ਡਿਗਰੀ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਪੀ ਐਚ ਡੀ ਦੀ ਪੜ੍ਹਾਈ ਪੁਰਦੂਈ ਯੂਨੀਵਰਸਿਟੀ[1] ਤੋਂ 1958 ਵਿੱਚ ਪੂਰੀ ਕੀਤੀ ਅਤੇ ਡੀ ਸਾਇੰਸ ਦੀ ਪੜ੍ਹਾਈ ਮੈਸੂਰ ਯੂਨੀਵਰਸਿਟੀ ਤੋਂ ਕੀਤੀ। ਆਪ ਨੇ 1963 ਵਿੱਚ ਆਈ. ਆਈ ਟੀ ਕਾਨਪੁਰ ਵਿੱਚ ਅਧਿਆਪਕ ਦੇ ਤੋਰ ਤੇ ਪੜ੍ਹਾਇਆ

ਕੰਮ ਸੋਧੋ

ਆਪ ਦੀ ਪਹਿਚਾਨ ਠੋਸ ਪਦਾਰਥ ਤੇ ਪਦਾਰਥ ਰਸਾਇਣ ਵਿੱਚ ਇੱਕ ਮਾਹਿਰ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਪ੍ਰੋ. ਸੀ. ਐਨ. ਆਰ. ਰਾਓ ਦੇ ਅੰਤਰਰਾਸ਼ਟਰੀ ਪੱਧਰ 'ਤੇ 1400 ਰਿਸਰਚ ਪੇਪਰ ਤੇ 45 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪ੍ਰੋ. ਰਾਓ ਅਜਿਹੇ ਤੀਜੇ ਵਿਗਿਆਨੀ ਹੋਣਗੇ ਜੋ ਸੀ. ਵੀ. ਰਮਨ ਤੇ ਸਾਬਕਾ ਰਾਸ਼ਟਰਪਤੀ ਤੇ ਵਿਗਿਆਨੀ ਏ.ਪੀ.ਜੇ. ਅਬਦੁਲ ਕਲਾਮ ਤੋਂ ਬਾਅਦ ਭਾਰਤ ਰਤਨ ਸਨਮਾਨ ਹਾਸਿਲ ਕਰਨਗੇ।[2]

ਸਨਮਾਨ ਸੋਧੋ

ਹਵਾਲੇ ਸੋਧੋ

  1. "Professor CNR Rao profile". Jawaharlal Nehru Centre for Advanced Scientific Research. 2011. Archived from the original on 1 ਸਤੰਬਰ 2015. Retrieved 16 November 2013. {{cite web}}: Unknown parameter |dead-url= ignored (help)
  2. "Bharat Ratna for Prof CNR Rao and Sachin Tendulkar". Prime Minister's Office (India). 16 November 2013. Retrieved 16 November 2013. {{cite web}}: Italic or bold markup not allowed in: |publisher= (help)

ਫਰਮਾ:ਨਾਗਰਿਕ ਸਨਮਾਨ