ਸੁਨੇਤ੍ਰਾ ਗੁਪਤਾ

(ਸੁਨੇਤਰ ਗੁਪਤਾ ਤੋਂ ਰੀਡਿਰੈਕਟ)

ਸੁਨੇਤ੍ਰਾ ਗੁਪਤਾ ਜਾਂ ਸੁਨੇਤਰਾ ਗੁਪਤਾ (ਜਨਮ 15 ਮਾਰਚ 1965) ਇੱਕ ਨਾਵਲਕਾਰ ਅਤੇ ਆਕਸਫੋਰਡ ਯੂਨੀਵਰਸਿਟੀ ਵਿੱਚ ਸਿਧਾਂਤਕ ਮਹਾਂਮਾਰੀ ਵਿਗਿਆਨ ਦੀ ਪ੍ਰੋਫੈਸਰ ਹੈ। ਉਹ ਮਲੇਰੀਆ, ਐੱਚਆਈਵੀ, ਇਨਫਲੂਐਨਜ਼ਾ ਅਤੇ ਬੈਕਟਰੀਆ ਮੈਨਿਨਜਾਈਟਿਸ ਲਈ ਜ਼ਿੰਮੇਵਾਰ ਸੰਕਰਮਿਤ ਬਿਮਾਰੀਆਂ ਦੇ ਏਜੰਟਾਂ ਵਿੱਚ ਰੁਚੀ ਰੱਖਦੀ ਹੈ।[1][2][3][4][5][6] ਉਹ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰ ਚੁੱਕੀਂ ਹੈ

ਸੁਨੇਤਰਾ ਗੁਪਤਾ
ਜਨਮ1965
ਪੁਰਸਕਾਰਰੋਜਲਿੰਡ ਫਰੰਕਲਿਨ ਇਨਾਮ
ਸਾਹਿਤ ਅਕਾਦਮੀ ਇਨਾਮ
ਵਿਗਿਆਨਕ ਕਰੀਅਰ
ਅਦਾਰੇਪ੍ਰਿੰਸਟਨ ਯੂਨੀਵਰਸਿਟੀ
ਯੂਨੀਵਰਸਿਟੀ ਆਫ ਲੰਡਨ
ਯੂਨੀਵਰਸਿਟੀ ਆਫ ਆਕਸਫੋਰਡ
ਥੀਸਿਸ (1992)
ਵੈੱਬਸਾਈਟwww.sunetragupta.com
www.zoo.ox.ac.uk/people/view/gupta_s.htm

ਸਿੱਖਿਆ ਅਤੇ ਮੁੱਢਲਾ ਜੀਵਨ ਸੋਧੋ

ਸੁਨੇਤ੍ਰਾ ਗੁਪਤਾ ਦਾ ਜਨਮ ਕਲਕੱਤਾ, ਭਾਰਤ ਵਿੱਚ ਧਰੁੱਵ ਅਤੇ ਮਿਨਾਤੀ ਗੁਪਤਾ ਦੇ ਘਰ 15 ਮਾਰਚ 1965 ਨੂੰ ਹੋਇਆ ਸੀ। ਅਤੇ ਉਸਨੇ ਆਪਣਾ ਬਚਪਨ ਇਥੋਪੀਆ ਅਤੇ ਜ਼ੈਂਬੀਆ ਵਿੱਚ ਬਿਤਾਇਆ। ਉਹ ਚੜ੍ਹਦੀ ਜਵਾਨੀ ਦੇ ਸਮੇਂ ਵਿੱਚ ਕਲਕੱਤੇ ਵਾਪਸ ਪਰਤ ਆਈ ਅਤੇ ਉਸਨੇ ਆਪਣੇ ਪਿਤਾ ਦੀ ਪ੍ਰੇਰਨਾ ਨਾਲ ਲਿਖਣਾ ਸ਼ੁਰੂ ਕੀਤਾ। ਉਸਦੇ ਪਿਤਾ ਨੇ ਉਸਨੂੰ ਬੰਗਾਲੀ ਕਵੀ ਰਬਿੰਦਰਨਾਥ ਟੈਗੋਰ ਦੀ ਰਚਨਾ ਤੋਂ ਜਾਣੂ ਕਰਵਾਇਆ ਸੀ। ਉਸਨੇ ਜੀਵ-ਵਿਗਿਆਨ ਦੀ ਸਿਖਲਾਈ ਲਈ, ਪ੍ਰਿੰਸਟਨ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ ਅਤੇ ਇੰਪੀਰੀਅਲ ਕਾਲਜ ਲੰਡਨ ਤੋਂ ਪੀਐਚ.ਡੀ. ਕੀਤੀ।

ਕੈਰੀਅਰ ਅਤੇ ਖੋਜ ਸੋਧੋ

ਸੁਨੇਤ੍ਰਾ ਇਸ ਸਮੇਂ ਆਕਸਫੋਰਡ ਯੂਨੀਵਰਸਿਟੀ ਵਿਖੇ ਜੀਵ ਵਿਗਿਆਨ ਵਿਭਾਗ ਵਿੱਚ ਸਿਧਾਂਤਕ ਮਹਾਂਮਾਰੀ ਵਿਗਿਆਨ ਦੇ ਪ੍ਰੋਫੈਸਰ ਹੈ। ਉਹ ਪ੍ਰਿੰਸਟਨ ਯੂਨੀਵਰਸਿਟੀ ਪ੍ਰੈਸ ਦੇ ਯੂਰਪੀਅਨ ਸਲਾਹਕਾਰ ਬੋਰਡ ਦੀ ਚੇਅਰਮੈਨ ਵੀ ਹੈ।[7]

ਉਸਨੂੰ ਵਿਗਿਆਨਕ ਖੋਜ ਲਈ ਜੂਲੋਜਿਕਲ ਸੁਸਾਇਟੀ ਆਫ ਲੰਡਨ ਨੇ ਵਿਗਿਆਨਕ ਮੈਡਲ ਅਤੇ ਰਾਇਲ ਸੁਸਾਇਟੀ ਨੇ ਰੋਸਾਲੈਂਡ ਫਰੈਂਕਲਿਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।

ਸੁਨੇਤ੍ਰਾ ਦਾ ਪੋਰਟ੍ਰੇਟ ਜੁਲਾਈ 2013 ਵਿੱਚ ਮੈਡਮ ਕਿਊਰੀ ਜਿਹੀਆਂ ਪ੍ਰਮੁੱਖ ਔਰਤ ਵਿਗਿਆਨੀਆਂ ਦੇ ਨਾਲ ਵੱਕਾਰੀ ਰਾਇਲ ਸੁਸਾਇਟੀ ਦੀ ਗਰਮੀਆਂ ਦੀ ਵਿਗਿਆਨ ਪ੍ਰਦਰਸ਼ਨੀ ਦੌਰਾਨ ਪ੍ਰਦਰਸ਼ਿਤ ਕੀਤਾ ਗਿਆ ਸੀ।[8]

ਗਲਪ ਰਚਨਾਵਾਂ ਸੋਧੋ

ਸੁਨੇਤ੍ਰਾ ਨੇ ਆਪਣੀਆਂ ਗਲਪ ਦੀਆਂ ਪਹਿਲੀ ਲਿਖਤਾਂ ਬੰਗਾਲੀ ਵਿੱਚ ਲਿਖੀਆਂ। ਉਹ ਰਬਿੰਦਰਨਾਥ ਟੈਗੋਰ ਦੀ ਕਵਿਤਾ ਦੀ ਅਨੁਵਾਦਕ ਸੀ। ਉਸਨੇ ਅੰਗਰੇਜ਼ੀ ਵਿੱਚ ਕਈ ਨਾਵਲ ਪ੍ਰਕਾਸ਼ਤ ਕੀਤੇ ਹਨ। ਅਕਤੂਬਰ 2012 ਵਿੱਚ ਉਸਦਾ ਪੰਜਵਾਂ ਨਾਵਲ, ਸੋ ਗੁਡ ਇਨ ਬਲੈਕ ਦੱਖਣੀ ਏਸ਼ੀਆਈ ਸਾਹਿਤ ਦੇ ਡੀਐਸਸੀ ਪੁਰਸਕਾਰ ਲਈ ਲਾਂਗਲਿਸਟ ਕੀਤਾ ਗਿਆ।[9]

ਉਸ ਦੇ ਨਾਵਲਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ, ਦੱਖਣੀ ਕਲਾ ਸਾਹਿਤ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ, ਕ੍ਰਾਸਵਰਡ ਐਵਾਰਡ ਲਈ ਸ਼ਾਰਟਲਿਸਟ ਅਤੇ ਔਰੇਂਜ ਪੁਰਸਕਾਰ ਲਈ ਲਾਂਗਲਿਸਟ ਕੀਤਾ ਗਿਆ। ਉਸਦੇ ਨਾਵਲਾਂ ਵਿੱਚ ਸ਼ਾਮਲ ਹਨ:

  • Memories of Rain. ਪੇਂਗੁਇਨ ਬੁੱਕਸ ਇੰਡੀਆ, ਨਵੀਂ ਦਿੱਲੀ 1992, ISBN   978-0-14-016907-2 .
  • The Glassblower's Breath (1993)
  • Moonlight into Marzipan (1995)
  • A Sin of Colour (1999)
  • So Good in Black (2009)

Memories of Rain (ਮੀਂਹ ਦੀਆਂ ਯਾਦਾਂ) ਸਾਰੇ ਦਾ ਸਾਰਾਇਕੋ ਹਫਤੇ ਦੇ ਵਿੱਚ ਵਾਪਰਦਾ ਹੈ, ਅਤੇ ਇਸ ਕਥਾ-ਲੜੀ ਦੇ ਸੰਪੀੜਨ ਦੀ ਭਿਣਕ ਅੰਦਰੂਨੀ ਵਾਰਤਾਲਾਪ ਦੀ ਵਰਤੋਂ ਅਤੇ ਇਸ ਦੇ ਦੁਹਰਾਓ, ਰੂਪ ਅਤੇ ਸ਼ੈਲੀ ਦੇ ਨਵੀਂ ਪ੍ਰਯੋਗਾਂ ਵਿੱਚ ਮਿਲਦੀ ਹੈ। ਗਲਾਸਬਲੋਅਰ`ਜ਼ ਬਰੈਥ (1993), ਕਲਕੱਤਾ, ਨਿਊਯਾਰਕ ਅਤੇ ਲੰਡਨ ਵਿੱਚ ਇੱਕ ਕਸਾਈ, ਇੱਕ ਬੇਕਰ ਅਤੇ ਇੱਕ ਮੋਮਬੱਤੀ ਬਣਾਉਣ ਵਾਲੇ ਅਤੇ ਉਨ੍ਹਾਂ ਦੀਆਂ ਪ੍ਰੇਮਿਕਾਵਾਂ ਦੀ ਜ਼ਿੰਦਗੀ ਦੇ ਇੱਕ ਦਿਨ ਦੇ ਬਾਰੇ ਹੈ।

ਹਵਾਲੇ ਸੋਧੋ

  1. Recker, M.; Pybus, O. G.; Nee, S.; Gupta, S. (2007). "The generation of influenza outbreaks by a network of host immune responses against a limited set of antigenic types". Proceedings of the National Academy of Sciences. 104 (18): 7711–7716. Bibcode:2007PNAS..104.7711R. doi:10.1073/pnas.0702154104. PMC 1855915. PMID 17460037.
  2. Recker, M.; Nee, S.; Bull, P. C.; Kinyanjui, S.; Marsh, K.; Newbold, C.; Gupta, S. (2004). "Transient cross-reactive immune responses can orchestrate antigenic variation in malaria". Nature. 429 (6991): 555–558. Bibcode:2004Natur.429..555R. doi:10.1038/nature02486. PMID 15175751.
  3. Gupta, S.; Snow, R. W.; Donnelly, C. A.; Marsh, K.; Newbold, C. (1999). "Immunity to non-cerebral severe malaria is acquired after one or two infections". Nature Medicine. 5 (3): 340–343. doi:10.1038/6560. PMID 10086393.
  4. Ferguson, N.; Anderson, R.; Gupta, S. (1999). "The effect of antibody-dependent enhancement on the transmission dynamics and persistence of multiple-strain pathogens". Proceedings of the National Academy of Sciences. 96 (2): 790–794. Bibcode:1999PNAS...96..790F. doi:10.1073/pnas.96.2.790. PMC 15215. PMID 9892712.
  5. Buckee, C. O.; Jolley, K. A.; Recker, M.; Penman, B.; Kriz, P.; Gupta, S.; Maiden, M. C. J. (2008). "Role of selection in the emergence of lineages and the evolution of virulence in Neisseria meningitidis". Proceedings of the National Academy of Sciences. 105 (39): 15082–7. Bibcode:2008PNAS..10515082B. doi:10.1073/pnas.0712019105. PMC 2553036. PMID 18815379.
  6. http://www.bbc.co.uk/programmes/b01mw2d6 Sunetra Gupta on the Life Scientific
  7. Princeton University Press, European Advisory Board Archived 2011-06-08 at the Wayback Machine.
  8. "Indian woman scientist's portrait to be exhibited in Britain". The Times of India. Archived from the original on 2013-07-25. Retrieved 1 September 2013. {{cite news}}: Unknown parameter |dead-url= ignored (help)
  9. "biography". Sunetra Gupta. Retrieved 1 September 2013.