ਸੁਸ਼ਮਾ ਰਾਣਾ ਇਕ ਭਾਰਤੀ ਨਿਸ਼ਾਨੇਬਾਜ਼ ਹੈ, ਜਿਸਨੇ 2006 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਿਆ, ਉਸਨੇ ਆਪਣੀ ਸਾਥੀ ਸਰੋਜਾ ਕੁਮਾਰੀ ਝੁਥੂ ਨਾਲ 1140 ਅੰਕ ਪ੍ਰਾਪਤ ਕੀਤੇ ਸਨ।[1] ਉਸਨੇ 25 ਮੀਟਰ ਦੇ ਨਿਸ਼ਾਨੇਬਾਜ਼ੀ ਸਮਾਗਮਾਂ ਵਿੱਚ ਹਿੱਸਾ ਲਿਆ ਅਤੇ 2002 ਤੋਂ 2003 ਤੱਕ 25 ਮੀਟਰ ਦੇ ਨਿਸ਼ਾਨੇਬਾਜ਼ੀ ਸਮਾਗਮਾਂ ਦਾ ਰਾਸ਼ਟਰੀ ਰਿਕਾਰਡ ਆਪਣੇ ਨਾਮ ਕੀਤਾ।ਉਸਨੂੰ ਉਸਦੇ ਵੱਡੇ ਭਰਾ ਅਤੇ ਸ਼ੂਟਿੰਗ ਚੈਂਪੀਅਨ ਜਸਪਾਲ ਰਾਣਾ ਦੁਆਰਾ ਖੁਦ ਖੇਡ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ।[2]

ਉਹ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਨੂੰਹ ਹੈ।[ਹਵਾਲਾ ਲੋੜੀਂਦਾ]

ਜੀਵਨੀ

ਸੋਧੋ

ਸੁਸ਼ਮਾ ਭਾਜਪਾ ਦੇ ਪੁਰਾਣੇ ਸਮੇਂ ਦੇ ਮੈਂਬਰ ਨਰਾਇਣ ਸਿੰਘ ਰਾਣਾ ਦੀ ਧੀ ਹੈ।  ਉਸਦੇ ਦੋ ਭਰਾ ਹਨ, ਜਿਸ ਵਿੱਚ ਸ਼ੂਟਿੰਗ ਚੈਂਪੀਅਨ ਜਸਪਾਲ ਰਾਣਾ ਸ਼ਾਮਲ ਹੈ, ਜਿਸ ਨੂੰ ਅਰਜੁਨ ਪੁਰਸਕਾਰ ਅਤੇ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਹੈ। 

ਹਵਾਲੇ

ਸੋਧੋ

 

  1. "Our youth icons rock". Hindustan Times (in ਅੰਗਰੇਜ਼ੀ). 2006-03-31. Retrieved 2019-11-22.
  2. "Our youth icons rock". Hindustan Times (in ਅੰਗਰੇਜ਼ੀ). 2006-03-31. Retrieved 2019-11-22.