ਸੇਖਰ ਗੁਪਤਾ (ਜਨਮ 26 ਅਗਸਤ 1957) ਪ੍ਰਸਿੱਧ ਭਾਰਤੀ ਪੱਤਰਕਾਰਾਂ ਵਿੱਚੋਂ ਇੱਕ ਹੈ, ਜੋ ਇਸ ਵੇਲੇ ਇੰਡੀਆ ਟੂਡੇ ਗਰੁੱਪ ਦਾ ਉਪ-ਚੇਅਰਮੈਨ ਹੈ। ਉਸ ਨੇ ਜੂਨ,2014 ਤੱਕ ਇੰਡੀਅਨ ਐਕਸਪ੍ਰੈਸ ਦੇ ਮੁੱਖ ਸੰਪਾਦਕ ਦੇ ਤੌਰ ਤੇ 19 ਸਾਲ ਸੇਵਾ ਕੀਤੀ। ਗੁਪਤਾ ਇੰਡੀਆ ਟੂਡੇ ਮੈਗਜ਼ੀਨ ਲਈ "ਨੈਸ਼ਨਲ ਇੰਟਰੈਸਟ ਨਾਮ ਦਾ ਹਫ਼ਤਾਵਾਰੀ ਕਾਲਮ ਲਿਖਦਾ ਹੈ। ਇੰਡੀਅਨ ਐਕਸਪ੍ਰੈੱਸ ਲਈ ਉਸ ਦੇ "ਨੈਸ਼ਨਲ ਇੰਟਰੈਸਟ ਕਾਲਮ 2014 ਵਿੱਚ ਇੱਕ ਕਿਤਾਬ, ਐਂਟੀਸਿਪੇਟਿੰਗ ਇੰਡੀਆ ਵਿੱਚ ਇਕੱਤਰ ਕੀਤੇ ਗਏ ਸਨ। ਉਹ ਐਨਡੀਟੀਵੀ 24x7 ਤੇ ਇੱਕ ਇੰਟਰਵਿਊ-ਅਧਾਰਿਤ ਟੈਲੀਵਿਜ਼ਨ ਸ਼ੋਅ ਵਾਕ ਦ ਟਾਕ ਦੀ ਮੇਜਬਾਨੀ ਵੀ ਕਰਦਾ ਹੈ। ਪੱਤਰਕਾਰੀ ਲਈ ਉਸ ਦੇ ਯੋਗਦਾਨ ਲਈ 2009 'ਚ ਭਾਰਤ ਸਰਕਾਰ ਨੇ ਉਸਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ।[1]

ਸੇਖਰ ਗੁਪਤਾ
Sgindia.jpg
ਜਨਮ (1957-08-26) 26 ਅਗਸਤ 1957 (ਉਮਰ 64)
ਪੇਸ਼ਾਪੱਤਰਕਾਰ
ਪ੍ਰਸਿੱਧੀ ਵਾਕ ਦ ਟਾਕ ਦੀ ਮੇਜਬਾਨੀ
ਸਾਥੀਨੀਲਮ ਜੌਲੀ

ਹਵਾਲੇਸੋਧੋ

  1. "Madhavan Nair, Abhinav Bhindra receive Padma awards". The Hindu. Chennai, India. 2009-04-15. Archived from the original on 2009-04-16. Retrieved 2008-03-31.