ਸਭਿਅਤਾ ਬਹੁ-ਸੰਕੇਤਕ ਸੰਕਲਪ ਹੈ। ਇੱਕ ਅਰਥ ਵਿੱਚ ਧਰਤੀ ਤੇ ਮਾਨਵ ਜੀਵਨ ਦੇ ਵਿਕਾਸ ਦੇ ਇੱਕ ਪੜਾਅ ਨੂੰ ਦਰਸਾਉਂਦਾ ਹੈ ਅਤੇ ਇਹਦਾ ਵਿਰੋਧ ਬਰਬਰਤਾ ਨਾਲ ਹੈ। ਆਮ ਤੌਰ ਤੇ ਸਭਿਅਤਾ ਦੇ ਸ਼ੁਰੂ ਹੋਣ ਨੂੰ ਨਗਰ ਸਮਾਜ ਦੀ ਸਥਾਪਤੀ ਨਾਲ ਜੋੜਿਆ ਜਾਂਦਾ ਹੈ। ਅਜਿਹੇ ਜੀਵਨ ਦਾ ਅਧਾਰ ਨਿਜੀ ਜਾਇਦਾਦ, ਪਰਵਾਰ ਅਤੇ ਰਾਜ ਵਰਗੀਆਂ ਸਮਾਜੀ ਸੰਸਥਾਵਾਂ; ਅਤੇ ਖੇਤੀ, ਕਿਰਤ ਦੀ ਵੰਡ, ਸ਼ਹਿਰੀ ਕੇਂਦਰ ਅਤੇ ਸੰਚਾਰ ਵਿਧੀਆਂ ਵਿੱਚ ਲਿਖਤ ਦੇ ਪ੍ਰਗਟ ਹੋਣ ਨੂੰ ਮੰਨਿਆ ਜਾਂਦਾ ਹੈ। ਨਿਰੋਲ ਸ਼ਿਕਾਰੀ ਕਬੀਲਿਆਂ ਤੋਂ ਪਸ਼ੂ ਪਾਲਣ ਵਾਲੇ ਕਬੀਲਿਆਂ ਦਾ ਅੱਡਰਾ ਹੋਣਾ ਇੱਕ ਅਹਿਮ ਨਿਖੇੜ-ਬਿੰਦੂ ਬਣ ਜਾਂਦਾ ਹੈ।[1]

ਮੈਕਾਈਵਰ ਅਤੇ ਪੈਜ ਅਨੁਸਾਰ ਸਭਿਅਤਾ:- “ਸਭਿਅਤਾ ਤੋਂ ਸਾਡਾ ਭਾਵ ਉਸ ਸਾਰੇ ਮੈਕਾਨਿਜ਼ਮ ਅਤੇ ਸੰਗਠਨ ਤੋਂ ਹੈ, ਜਿਹੜਾ ਮਨੁੱਖ ਨੇ ਆਪਣੇ ਜੀਵਨ ਦੀਆਂ ਹਾਲਤਾਂ ਉਤੇ ਨਿਯੰਤਰਨ ਕਰਨ ਦੇ ਮੰਤਵ ਨਾਲ ਘੜਿਆ ਹੈ।"

ਭੁਪਿੰਦਰ ਸਿੰਘ ਖਹਿਰਾ ਅਨੁਸਾਰ:- “ਸਮਾਜਕ ਸੰਸਥਾਵਾਂ ਦਾ ਵਿਕਾਸ, ਪੈਦਾਵਾਰ ਦੇ ਸਾਧਨਾਂ ਅਤੇ ਵੰਡ ਪ੍ਰਣਾਲੀ ਦਾ ਵਿਕਾਸ ਹੈ, ਮਨੁੱਖੀ ਸਭਿਆਚਾਰ ਨੂੰ ਸਭਿਅਤਾ ਵਿੱਚ ਲਿਆ ਕੇ ਖੜਾ ਕਰ ਦਿੰਦਾ ਹੈ।"

ਏਂਗਲਜ਼ ਅਨੁਸਾਰ:- “ਸਭਿਅਤਾ ਸਮਾਜ ਦੇ ਵਿਕਾਸ ਦਾ ਉਹ ਪੜਾਅ ਹੈ, ਜਿਸ ਉਤੇ ਕਿਰਤ ਦੀ ਵੰਡ, ਵਿਅਕਤੀਆਂ ਵਿੱਚ ਵਟਾਂਦਰਾ ਅਤੇ ਜਿਣਸ ਉਤਪਾਦਨ ਆਪਣੇ ਪੂਰੇ ਖੇੜੇ ਤੇ ਪਹੰੁਚ ਜਾਂਦਾ ਹੈ ਅਤੇ ਹੋਂਦ ਵਿਚਲੇ ਸਮਾਜ ਵਿੱਚ ਇਨਕਲਾਬ ਲਿਆ ਦਿੰਦਾ ਹੈ।"1 ਸੱਭਿਅਤਾ:- ਸਮਾਜਕ ਸੰਸਥਾਵਾਂ ਦਾ ਵਿਕਾਸ, ਪੈਦਾਵਾਰ ਦੇ ਸਾਧਨਾ ਅਤੇ ਵੰਡ ਪ੍ਰਣਾਲੀ ਦਾ ਵਿਕਾਸ ਹੈ, ਮਨੁੱਖੀ ਸੱਭਿਆਚਾਰ ਨੂੰ ਸੱਭਿਅਤਾ ਅਵਸਥਾ ਵਿੱਚ ਲਿਆ ਖੜਾ ਕਰਦਾ ਹੈ। ਸਭਿਅਤਾ ਸੱਭਿਆਚਾਰ ਤੇ ਸਮਾਜ ਦੀ ਉਹ ਵਿਕਸਤ ਅਵਸਥਾ ਹੈ ਜਿਸ ਵਿੱਚ ਪ੍ਰਕਿਰਤਕ ਉਪਜਾ ਨੂੰ ਹੋਰ ਬਦਲਣ ਲਈ ਸਨਅਤ ਅਤੇ ਕਲਾ ਦੀ ਹੋਂਦ ਵਿੱਚ ਆਉਂਦੀ ਹੈ।ਏਂਗਲਜ ਅਨੁਸਾਰ ਸੱਭਿਅਤਾ ਸਮਾਜ ਦੇ ਵਿਕਾਸ ਦਾ ਉਹ ਪੜਾਅ ਹੈ। ਜਿਸ ਉਤੇ ਕਿਰਤੀ ਦੀ ਵੰਡ, ਵਿਅਕਤੀਆਂ ਵਿੱਚ ਵਟਾਂਦਰਾ ਅਤੇ ਜਿਣਸ ਉਤਪਾਦਨ ਆਪਣੇ ਪੂਰੇ ਖੇੜੇ ਤੇ ਪਹੁੰਚ ਜਾਂਦਾ ਹੈ ਅਤੇ ਹੋਂਦ ਵਿਚਲੇ ਸਮਾਜ ਵਿੱਚ ਇਨਕਲਾਬ ਲਿਆ ਦਿੰਦਾ ਹੈ। ਇਸ ਖੇਤਰ ਵਿੱਚ ਕੰਮ ਕਰਦੇ ਵਿਭਿੰਨ ਵਿਦਵਾਨਾ ਦੀਆਂ ਲੱਭਤਾਂ ਤੇ ਅਧਾਰਤ ਸਭਿਅਤਾ ਦੀਆਂ ਇਹ ਖਲਸਤਾਂ ਹਨ।

1. ਸੱਭਿਅਤਾ ਦੇ ਪੜਾਅ ਤੇ ਆ ਕੇ ਸਮੂਹਕ ਉਤਪਾਦਨ ਦੀ ਵਿਵਸਥਾ ਦਾ ਅੰਤ ਹੋ ਜਾਂਦਾ ਹੈ। ਇਸ ਅਵਸਥਾ ਤੇ ਪਹੁੰਚਣ ਤੋਂ ਪਹਿਲਾਂ ਉਪਜਕਾਰ ਆਪਣੀ ਉਪਜ ਦੇ ਮਾਲਕ ਸਨ। ਉਹ ਉਪਜ ਆਪਣੀ ਖਪਤ ਲਈ ਕਰਦੇ ਸਨ। ਉਪਜ ਉਹਨਾਂ ਦੇ ਹੱਥਾਂ ਤੋਂ ਬਾਹਰ ਨਹੀਂ ਸੀ ਜਾਂਦੀ। ਸੱਭਿਅਤਾ ਦੇ ਪੱਧਰ ਤੇ ਇਸ ਅਮਲ ਵਿੱਚ ਕਿਰਤ ਦੀ ਵੰਡ ਧੁਨ ਆਈ ਜਿਸਨੇ ਸਮੂਹਕ ਉਤਪਾਦਨ ਦੀ ਵਿਵਸਥਾ ਦਾ ਅੰਤ ਕਰ ਦਿੱਤਾ। ਹੁਣ ਉਪਜ ਫਿਰ ਖਪਤ ਵਾਸਤੇ ਹੀ ਨਹੀਂ ਸਗੋਂ ਵਟਾਂਦਰੇ ਲਈ ਵੀ ਵਰਤੀ ਜਾਣ ਲੱਗੀ। 2. ਸੱਭਿਅਤਾ ਦੀ ਅਵਸਥਾ ਵਿੱਚ ਗੁਲਾਮੀ ਆਪਣੇ ਜੋਬਨ ਤੇ ਆ ਜਾਂਦੀ ਹੈ। ਤੇ ਇਹ ਲੁੱਟ-ਚੌਘ ਦਾ ਅਧਾਰ ਬਣਦੀ ਹੈ। ਇਸ ਅਵਸਥਾ ਵਿੱਚ ਲੁਟੇਰੀ ਅਤੇ ਲੁਟੀਂਦੀ ਸ਼੍ਰੇਣੀ ਵਿੱਚ ਪਾੜ ਆਉਂਦਾ ਹੈ। ਗੁਲਾਮੀ ਲੁੱਟ-ਚੌਘ ਦੀ ਪਹਿਲੀ ਅਵਸਥਾ ਸੀ। ਜਿਹੜੀ ਪ੍ਰਾਚੀਨ ਸਮਿਆਂ ਵਿੱਚ ਪ੍ਰਚੱਲਤ ਸੀ। ਇਸ ਪਿਛੋਂ ਮੱਧਕਾਲ ਵਿੱਚ ਖੇਤ ਗੁਲਾਮੀ ਆਈ ਅਤੇ ਨਵੀਨ ਸਮੇਂ ਵਿੱਚ ਉਜਰਤੀ ਕਿਰਤੀ ਗੁਲਾਮੀ ਆਈ। ਇਹ ਸੇਵਕੀ ਦੇ ਤਿੰਨ ਮਹਾਨ ਰੂਪ ਹਨ। ਜਿਹੜੇ ਸੱਭਿਅਤਾ ਦੇ ਤਿੰਨ ਪੜਾਵਾਂ ਨੂੰ ਵਿਅਕਤ ਕਰਦੇ ਹਨ। 3. ਧਾਤੀ ਸਿੱਕਾ ਚਾਲੂ ਹੋਣ ਸਦਕਾ ਸਰਮਾਇਆ ਸਮਾਜਕ ਰਿਸ਼ਤਿਆਂ ਦੀ ਮੂਲ ਚੂਲ ਬਣ ਜਾਂਦਾ ਹੈ। ਪੈਸਾ ਸਰਵੋਤਮ ਸ਼ਕਤੀ ਹੁੰਦਾ ਹੈ। ਇਨਸਾਨੀਅਤ ਸੁਹੱਪਣ ਸੁਹਜ ਅਤੇ ਹੋਰ ਮਨੁੱਖੀ ਗੁਣ ਪੈਸੇ ਦੇ ਅਧੀਨ ਹੋ ਕੇ ਚਲਦੇ ਹਨ। ਇਸ ਤਰ੍ਹਾਂ ਮਨੁੱਖੀ ਗੁਣ ਦਾ ਤਬਾਦਲਾ ਸ਼ੁਰੂ ਹੋ ਜਾਂਦਾ ਹੈ ਜਿਸ ਸਦਕਾ ਲੁੱਟ ਹੋਰ ਵਧਦੀ ਹੈ। ਸਰਮਾਇਆ ਸੂਦ ਅਤੇ ਸੂਦ-ਖੋਰੀ ਦੀ ਖੂਬ ਚੜ ਮੱਚਦੀ ਹੈ। 4. ਨਿੱਜੀ ਮਾਲਕੀ ਦੀ ਪ੍ਰਥਾ ਜੋਰ ਫੜਦੀ ਹੈ। ਜ਼ਮੀਨ ਗਹਿਣੇ ਅਤੇ ਹੋਰ ਕੀਮਤੀ ਵਸਤੂਆਂ ਦੀ ਮਾਲਕੀ ਵਿਅਕਤੀ ਦਾ ਸਮਾਜ ਵਿੱਚ ਸਥਾਨ ਨਿਸ਼ਚਤ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। 5. ਸੱਭਿਅਤਾ ਦੀ ਅਵਸਥਾ ਵਿੱਚ ਇੱਕ ਪਤਨੀ ਪ੍ਰਥਾ ਨਿਰਧਾਰਤ ਹੁੰਦੀ ਹੈ। ਪਰ ਇਸਦੇ ਨਾਲ ਇਸਤਰੀ ਉਪਰ ਮਰਦ ਦੀ ਸਰਦਾਰੀ ਖਤਮ ਨਹੀਂ ਹੋ ਜਾਂਦੀ। ਔਰਤ ਮਰਦ ਦੋਵੇ ਬਜ਼ਾਰੀ ਵਸਤੂ ਵਾਂਗ ਹੋ ਨਿਬੜਦੇ ਹਨ। 6. ਸ਼ਹਿਰ ਅਤੇ ਪਿੰਡ ਵਿਚਕਾਰ ਰੇਖਾ ਖਿੱਚੀ ਜਾਂਦੀ ਹੈ। ਜਾਇਦਾਦ ਪਿਤਾ ਪੁਰਖੀ ਹੋ ਜਾਂਦੀ ਹੈ। ਇਸ ਤਰ੍ਹਾਂ ਵਸੀਅਤਾਂ ਪ੍ਰਚਲਤ ਹੋ ਜਾਂਦੀਆਂ ਹਨ। ਭਾਸ਼ਾ ਦੀ ਵਰਤੋਂ ਸਦਕਾ ਸੰਚਾਰ ਮਾਧਿਅਮ ਆਮ ਪ੍ਰਚਲਤ ਹੋ ਜਾਂਦੇ ਹਨ। ਸਭਿਅਤਾ ਅਤੇ ਸਭਿਆਚਾਰ:- ਸਭਿਆਚਾਰ ਅਤੇ ਸਭਿਅਤਾ ਦਾ ਸਬੰਧ ਸੱਭਿਆਚਾਰ ਦੇ ਵਿਕਾਸ ਨਾਲ ਹੈ ਇਹ ਕਿਹਾ ਜਾ ਸਕਦਾ ਹੈ ਕਿ ਸੱਭਿਆਚਾਰ ਦੀ ਸਾਪੇਖਕ ਅਵਸਥਾ ਸੱਭਿਅਤਾ ਹੈ। ਸੱਭਿਅਤਾ ਵਾਸਤਵਿਕ ਰੂਪ ਵਿੱਚ ਉਪ-ਸਥਿਤ ਸਮਾਜਿਕ ਪਰਿਸਥਿਤੀਆਂ ਅਤੇ ਕਦਰਾਂ-ਕੀਮਤਾਂ ਤੇ ਨਿਰਧਾਰਿਤ ਕਰਦੀ ਹੈ। ਸੱਭਿਆਚਾਰ ਨੂੰ ਮਿਣਨ ਮਾਪਣ ਦੇ ਕੋਈ ਸਥੂਲ ਪੈਮਾਨੇ ਨਹੀਂ ਹਨ। ਵਿਕਾਸ ਤਾਂ ਸਾਪੇਖ ਦ੍ਰਿਸ਼ਟੀ ਤੇ ਹੀ ਦੇਖਿਆ ਤੇ ਸਮਝਿਆ ਜਾ ਸਕਦਾ ਹੈ। ਫੇਰ ਵੀ ਸਮਾਜ ਵਿਗਿਆਨੀ ਅਤੇ ਮਾਨਵ ਵਿਗਿਆਨੀ ਦੀ ਰੁਚੀ ਸੱਭਿਆਚਾਰ ਅਤੇ ਸੱਭਿਆਤਾ ਦੇ ਵਿਕਾਸ ਨੂੰ ਸਮਝਣ ਲਈ ਬਣੀ ਰਹੀ ਹੈ। ਇਹਨਾਂ ਵਿਗਿਆਨੀਆਂ ਵਿੱਚ ਹਰਬਰਟ,ਸਪੈਂਸਰ, ਲੈਵੀ ਬਰੂਹਲ, ਦੁਰਖੀਮ, ਲੈਵੀ ਸਤ੍ਰਾਸ ਆਦਿ ਦਾ ਨਾਮ ਵਿਸ਼ੇਸ਼ ਕਥਨ ਯੋਗ ਹੈ।2

ਸਮਾਜ ਵਿਗਿਆਨ ਅਤੇ ਹੋਰ ਸਹਿ ਵਿਗਿਆਨ ਦੇ ਅਧਿਐਨ ਤੇ ਅਧਿਆਪਨ ਲਈ ਖਾਸ ਕਿਸਮ ਦਾ ਪਰਿਭਾਸ਼ਿਕ ਸ਼ਬਦ ਭੰਡਾਰ ਪੈਦਾ ਕੀਤਾ ਹੈ ਸ਼ਬਦਾਵਲੀ ਵਿੱਚ ਦੋ ਮਹੱਤਵਪੂਰਨ ਸ਼ਬਦ ਸੱਭਿਆਚਾਰ ਤੇ ਸੱਭਿਅਤਾ ਆਉਂਦੇ ਹਨ ਅੰਗਰੇਜ਼ੀ ਦੇ ਦੋ ਸ਼ਬਦ (ਫਚ;ਵਚਗਕ) ਅਤੇ (ਫਜਡਜ;ਜਤ਼ਵਜਰਅ) ਦੇਖਣ ਨੂੰ ਸਮਾਨਅੰਤਰ ਹਨ। ਇਹ ਦੋਵੇ ਸ਼ਬਦ ਮਨੁੱਖੀ ਅਨੁਭਵ ਦੇ ਵਿਸ਼ਾਲ ਜਗਤ ਹਨ। ਸੱਭਿਆਚਾਰ ਬਾਰੇ ਵਿਚਾਰ ਕਰਦਿਆਂ ਅਕਸਰ ਸੱਭਿਆਚਾਰ ਅਤੇ ਸੱਭਿਅਤਾ ਨੂੰ ਇੱਕ ਦੂਸਰੇ ਦੇ ਸਮਾਨ ਅਰਥੀ ਸਮਝ ਲਿਆ ਜਾਂਦਾ ਹੈ। ਟਾਇਲਰ ਲਈ ਸੱਭਿਆਚਾਰ ਜਾਂ ਸੱਭਿਅਤਾ ਇਕੋ ਹੀ ਵਰਤਾਰਾ ਹਨ। ਅਰਨਾਲਰਡ ਜੇ.ਟਾਇਨਬੀ ਨੇ ਸੱਭਿਆਚਾਰ ਦੀ ਥਾਂ ਤੇ ਸੱਭਿਆਚਾਰ ਦੀ ਜੋ ਵਿਆਖਿਆ ਕੀਤੀ ਉਹ ਸੱਭਿਆਚਾਰ ਦੇ ਸਰੂਪ ਤੋਂ ਦੂਰ ਪ੍ਰਤੀਤ ਨਹੀਂ ਹੁੰਦੀ ਪ੍ਰੋਫੈਸਰ ਹੁਮਾਯੂ ਕਬੀਰ ਸਭਿਆਚਾਰ ਨੂੰ ਸੱਭਿਅਤਾ ਦਾ ਫਲ ਦਾ ਮੰਨਦੇ ਹਨ। ਅਰਥਾਤ ਸੱਭਿਆਚਾਰ ਦਾ ਵਿਕਾਸ ਹੋ ਜਾਣ ਉਪਰੰਤ ਹੀ ਸੱਭਿਆਚਾਰ ਦਾ ਜਨਮ ਹੁੰਦਾ ਹੈ। ਮਨੁੱਖ ਦੇ ਸਮਾਜ-ਇਤਿਹਾਸ ਵਿੱਚ ਪਦਾਰਥਕ ਅਤੇ ਗੈਰ ਪਦਾਰਥਕ ਤੱਤਾਂ ਦੁਆਰਾ ਉਪਜੀਆਂ ਸੰਸਥਾਵਾਂ ਨੂੰ ਪ੍ਰਗਟਾਉਣ ਵਾਸਤੇ ਸਮਾਜ-ਵਿਗਿਆਨੀਆਂ ਨੇ ਇੱਕ ਹੋਰ ਢੁੱਕਵੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਇਸ ਸ਼ੇ੍ਰਣੀ ਦੇ ਵਿਦਵਾਨਾ ਵਿੱਚ ਆਰ.ਐਨ.ਮੈਕਾਈਵਰ ਦਾ ਨਾ ਵਧੇਰੇ ਵਰਣਨ ਯੋਗ ਹੈ। ਇਸ ਲੇਖਕ ਨੇ ਸਮਾਜ ਵਿਗਿਆਨ ਦੀ ਮੁੱਢਲੀ ਜਾਣਕਾਰੀ ਵਾਸਤੇ ਸਮਾਜ ਨਾਂ ਦੀ ਪੁਸਤਕ ਲਿਖੀ ਹੈ। ਇਸ ਵਿੱਚ ਉਸਨੇ ਸਭਿਆਚਾਰ ਅਤੇ ਸੱਭਿਅਤਾ ਦੇ ਭੇਦਾਂ ਤੇ ਸੰਬੰਧਾਂ ਬਾਰੇ ਵੇਰਵੇ ਨਾਲ ਚਰਚਾ ਕੀਤੀ ਹੈ। ਉਸਨੇ ਆਪਣੀ ਇੱਕ ਹੋਰ ਪੁਸਤਕ ਆਧੁਨਿਕ ਰਾਜ ਵਿੱਚ ਇਨ੍ਹਾਂ ਦੋਹਾ ਵਿਵਸਥਾਵਾਂ ਦਾ ਨਿਖੇੜਾ ਵਧੇਰੇ ਉਘੜਵੇ ਰੂਪ ਵਿੱਚ ਕੀਤਾ ਹੈ। ਜਿਸ ਤੋਂ ਸੱਭਿਆਚਾਰ ਅਤੇ ਸੱਭਿਅਤਾ ਦੇ ਫਰਕ ਦੀ ਅਸਾਨੀ ਨਾਲ ਸਮਝ ਆ ਜਾਂਦੀ ਹੈ। ਉਸ ਅਨੁਸਾਰ:- ਸਾਡਾ ਸੱਭਿਆਚਾਰ ਉਹ ਹੈ, ਜੋ ਅਸੀਂ ਹਾਂ ਅਤੇ ਸਾਡੀ ਸੱਭਿਅਤਾ ਉਹ ਹੈ ਜਿਸਦੀ ਅਸੀਂ ਵਰਤੋਂ ਕਰਦੇ ਹਾਂ।

ਸਭਿਆਚਾਰ ਮਨੁੱਖ ਦਾ ਵਿਚਾਰ ਸੰਚਾਰ ਹੈ ਅਤੇ ਸਭਿਅਤਾ ਵਸਤੂ ਸੰਸਾਰ। ਇਸ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਪਰ ਕੁਝ ਚੀਜਾਂ ਵਸਤੂ ਸੰਸਾਰ ਵਿਚੋਂ ਵੀ ਜਿਵੇਂ ਕਿ ਪਹਿਰਾਵਾ, ਵਸਤਰ, ਖਾਣਾ-ਪੀਣਾ, ਰਹਿਣਾ ਆਦਿ ਵਸਤਾਂ ਦੀ ਗਿਣਤੀ-ਮਿਣਤੀ ਨਿਸ਼ਚਿਤ ਵਿਧੀ ਦੁਆਰਾ ਹੋ ਸਕਦੀ ਹੈ, ਪਰ ਸੱਭਿਆਚਾਰ ਦੀ ਨਹੀਂ। ਸੱਭਿਅਤਾ ਵਿੱਚ ਨਿਰੰਤਰ ਵਾਧਾ ਸੰਭਵ ਹੈ। ਪਰ ਸੱਭਿਆਚਾਰ ਵਿੱਚ ਲਗਾਤਾਰ ਵਾਧਾ ਜ਼ਰੂਰੀ ਨਹੀਂ ਹੈ। ਸੱਭਿਅਤਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਆਪਣੇ ਆਪ ਤੇ ਬਿਨਾਂ ਕਿਸੇ ਕੋਸ਼ਿਸ਼ ਦੇ ਪ੍ਰਵੇਸ਼ ਕਰਦੀ ਹੈ ਪਰ ਇਹ ਸੱਭਿਆਚਾਰ ਵਿੱਚ ਸੰਭਵ ਨਹੀਂ। ਸੱਭਿਅਤਾ ਬਗੈਰ ਕਿਸੇ ਅਦਲਾ-ਬਦਲੀ ਤੋਂ ਉਧਾਰੀ ਲਈ ਜਾ ਸਕਦੀ ਹੈ। ਪਰ ਸੱਭਿਆਚਾਰ ਇਨ-ਬਿਨ ਮਾਂਗਵਾ ਨਹੀਂ ਲਿਆ ਜਾ ਸਕਦਾ ਅਤੇ ਜਿਥੇ ਇਉਂ ਕਰਨ ਦੇ ਯਤਨ ਹੰੁਦੇ ਵੀ ਹਨ ਉਸ ਹਾਲਤ ਵਿੱਚ ਕਈ ਕਿਸਮ ਦੇ ਗੰਭੀਰ ਸਿੱਟੇ ਨਿਕਲਦੇ ਹਨ। ਇੱਕ ਕਿਸਮ ਦੇ ਲੋਕ ਦੂਜੀ ਕਿਸਮ ਦੇ ਲੋਕਾਂ ਕੋਲੋ ਸੱਭਿਅਤਾ ਜਾਂ ਉਸਦਾ ਕੋਈ ਪੱਖ ਉਧਾਰਾ ਲੈ ਸਕਦੇ ਹਨ ਅਤੇ ਉਸਨੂੰ ਅਪਣਾਉਣ ਵਿੱਚ ਵਧੇਰੇ ਅਦਲਾ-ਬਦਲੀ ਦੀ ਲੋੜ ਨਹੀਂ ਹੁੰਦੀ ਪਰ ਸੱਭਿਆਚਾਰ ਵਿੱਚ ਅਜਿਹਾ ਨਹੀਂ ਹੁੰਦਾ।

ਸਰੋਤ ਪੁਸਤਕਾਂਸੋਧੋ

  1. ਗੁਰਬਖਸ਼ ਸਿੰਘ ਫਰੈਂਕ, ਸਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਪ੍ਰਕਾਸ਼ਕ:- ਵਾਰਿਸ ਸ਼ਾਹ ਫਾਊਂਡੇਸ਼ਨ ਅੰਮ੍ਰਿਤਸਰ, ਸੰਨ:-2012 ਪੰਨਾ:-
  2. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਪ੍ਰਕਾਸ਼ਕ:-ਪੈਪਸੂ ਬੁੱਕ ਡਿੱਪੁੂ ਬੁੱਕਸ ਮਾਰਕੀਟ ਪਟਿਆਲਾ, ਸੰਨ:2013 ਪੰਨਾ:-
  3. ਗੁਰਬਖਸ਼ ਸਿੰਘ ਫਰੈਂਕ, ਸਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਓਹੀ, ਪੰਨਾ:-
  4. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਓਹੀ, ਪੰਨਾ:-

ਹਵਾਲੇਸੋਧੋ