ਸੱਭਿਆਚਾਰਕ ਹੈਜਮਨੀ

ਸੱਭਿਆਚਾਰਕ ਹੈਜਮਨੀ (ਅੰ: Cultural hegemony) ਮਾਰਕਸਵਾਦੀ ਦਰਸ਼ਨ ਦਾ ਇੱਕ ਸੰਕਲਪ ਹੈ ਜੋ ਸੱਭਿਆਚਾਰਕ ਤੌਰ ਤੇ ਬਹੁ-ਪੱਖੀ ਸਮਾਜ ਵਿੱਚ ਹੁਕਮਰਾਨ ਜਮਾਤ ਦੇ ਗਲਬੇ ਦੀ ਵਿਆਖਿਆ ਕਰਦਾ ਹੈ ਕੀ ਕਿਵੇਂ ਉਹ ਸਮਾਜ ਦੇ ਸੱਭਿਆਚਾਰ — ਵਿਸ਼ਵਾਸਾਂ, ਵਿਆਖਿਆਵਾਂ, ਸਮਝਾਂ, ਕਦਰਾਂ ਕੀਮਤਾਂ ਅਤੇ ਵਰਤੋਂ-ਵਿਹਾਰ — ਨੂੰ ਢਾਲਦੀ ਹੈ ਤਾਂ ਜੋ ਉਨ੍ਹਾਂ ਦਾ ਹੁਕਮਰਾਨ ਤਬਕੇ ਵਾਲਾ ਦ੍ਰਿਸ਼ਟੀਕੋਣ ਸੱਭਿਆਚਾਰਕ ਮਿਆਰ ਵਜੋਂ ਸਥਾਪਤ ਕੀਤਾ ਜਾ ਸਕੇ ਅਤੇ ਸਮਾਜ ਵਿੱਚ ਅਜਿਹੀ ਪ੍ਰਭਾਵਸ਼ਾਲੀ ਵਿਚਾਰਧਾਰਾ ਵਜੋਂ ਪਰਵਾਨ ਕੀਤਾ ਜਾਣ ਲੱਗੇ ਜਿਸ ਨਾਲ ਸਮਾਜਕ, ਰਾਜਨੀਤਕ, ਅਤੇ ਆਰਥਿਕ ਯਥਾ-ਸਥਿਤੀ ਹਰ ਕਿਸੇ ਨੂੰ ਸੁਭਾਵਕ ਅਤੇ ਅਟੱਲ, ਸਦੀਵੀ ਅਤੇ ਲਾਭਦਾਇਕ ਜਾਪਣ ਲੱਗ ਜਾਵੇ। ਔਰ ਇਹ ਨਾ ਲੱਗੇ ਕਿ ਇਹ ਸਭ ਸਮਾਜਕ ਘਾੜਤਾਂ ਸਿਰਫ ਹੁਕਮਰਾਨ ਤਬਕੇ ਦੇ ਹਿੱਤਾਂ ਦੀ ਪੂਰਤੀ ਲਈ ਮਸਨੂਈ ਤੌਰ ਤੇ ਘੜੀਆਂ ਗਈਆਂ ਹਨ।[1][2]

ਕਮਿਊਨਿਸਟ ਸਿੱਧਾਂਤਕਾਰ ਐਨਟੋਨੀਓ ਗਰਾਮਸ਼ੀ (1891–1937) ਨੇ ਮਜਦੂਰ ਤਬਕੇ ਦੇ ਦ੍ਰਿਸ਼ਟੀਕੋਣ ਦੀ ਸਥਾਪਨਾ ਦੇ ਬੌਧਿਕ ਔਜਾਰ ਵਜੋਂ 'ਸੱਭਿਆਚਾਰਕ ਹੈਜਮਨੀ' ਦੇ ਸਿਧਾਂਤ ਦਾ ਵਿਕਾਸ ਕੀਤਾ।

ਹਵਾਲੇ ਸੋਧੋ

  1. Bullock, Alan; Trombley, Stephen, Editors (1999), The New Fontana Dictionary of Modern Thought Third Edition, pp. 387–88.
  2. The Columbia Encyclopedia, Fifth Edition. (1994), p. 1,215.