ਹਰਸ਼ਜੋਤ ਕੌਰ ਤੂਰ

ਪੁਲਿਸ ਅਫਸਰ,ਲੇਖਿਕਾ, ਅਦਾਕਾਰਾ

ਹਰਸ਼ਜੋਤ ਕੌਰ ਤੂਰ (ਜਨਮ 30 ਅਗਸਤ 1990) ਪੰਜਾਬੀ ਫਿਲਮ ਅਦਾਕਾਰਾ ਹੈ। ਫ਼ਿਲਮਾਂ ਦੇ ਨਾਲ ਨਾਲ ਉਸਨੇ ਬਹੁਤ ਸਾਰੇ ਗੀਤਾਂ ਵਿਚ ਵੀ ਕੰਮ ਕੀਤਾ ਹੈ। ਅੱਜ ਕੱਲ੍ਹ ਹਰਸ਼ਜੋਤ ਪੰਜਾਬ ਪੁਲਿਸ ਦੇ ਵਿਚ ਬਤੌਰ ਸਬ-ਇੰਸਪੈਕਟਰ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ।

ਹਰਸ਼ਜੋਤ ਕੌਰ ਤੂਰ
ਜਨਮ ਦਾ ਨਾਮਹਰਸ਼ਜੋਤ ਕੌਰ ਤੂਰ
ਉਰਫ਼ਆਸ਼ੂ, ਅਸ਼ੂ
ਜਨਮ (1990-08-30) ਅਗਸਤ 30, 1990 (ਉਮਰ 34)
ਮੂਲਪਿੰਡ ਈਨਾ ਬੱਜਵਾ ਨੇੜੇ ਸ਼ੇਰਪੁਰ, ਸੰਗਰੂਰ, ਪੰਜਾਬ, ਭਾਰਤ
ਵੰਨਗੀ(ਆਂ)ਗਿੱਧਾ,ਸੰਮੀ,ਲੁੱਡੀ
ਕਿੱਤਾਪੁਲਿਸ ਅਫਸਰ,ਲੇਖਿਕਾ, ਅਦਾਕਾਰਾ
ਸਾਲ ਸਰਗਰਮਵਰਤਮਾਨ

ਮੁੱਢਲਾ ਜੀਵਨ

ਸੋਧੋ

ਹਰਸ਼ਜੋਤ ਕੌਰ ਤੂਰ ਦਾ ਜਨਮ 30 ਅਗਸਤ 1990 ਨੂੰ ਪਿੰਡ ਈਨਾ ਬੱਜਵਾ ਨੇੜੇ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦੇ ਵਿਚ ਮਾਤਾ ਕਮਲਜੀਤ ਕੌਰ ਅਤੇ ਪਿਤਾ ਬਿਕਰਮਜੀਤ ਸਿੰਘ ਦੇ ਘਰ ਹੋਇਆ। ਹਰਸ਼ਜੋਤ ਨੇ ਆਪਣੇ ਬਚਪਨ ਦਾ ਬਹੁਤ ਥੋੜ੍ਹਾ ਸਮਾਂ ਹੀ ਪਿੰਡ ਈਨਾ ਬੱਜਵਾ ਦੇ ਵਿਚ ਗੁਜ਼ਾਰਿਆ। ਇਸਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਧੂਰੀ ਆ ਕੇ ਰਹਿਣ ਲੱਗ ਪਏ।

ਹਰਸ਼ਜੋਤ ਨੇ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਬ-ਇੰਸਪੈਕਟਰ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਸਾਲ 2015 ਤੋਂ ਕੀਤੀ। ਉਨ੍ਹਾਂ ਨੇ ਹੁਣ ਤੱਕ ਪੰਜਾਬ ਪੁਲਿਸ ਦੇ ਬਹੁਤ ਸਾਰੇ ਮੁਕਾਬਲਿਆਂ ਦੇ ਵਿਚ ਭਾਗ ਲਿਆ ਅਤੇ ਬਹੁਤ ਸਾਰੇ ਮੈਡਲ ਵੀ ਪ੍ਰਾਪਤ ਕੀਤੇ ਹਨ। ਜਿਨ੍ਹਾਂ ਵਿੱਚੋ ਆਲ ਇੰਡੀਆ ਪੁਲਿਸ ਮੀਟ 2019 ਪ੍ਰਮੁੱਖ ਹੈ। ਸਕੂਲ ਸਮੇਂ ਦੌਰਾਨ ਹਰਸ਼ਜੋਤ ਹਾਕੀ ਦੀ ਰਾਸ਼ਟਰੀ ਪੱਧਰ ਤੇ ਖਿਡਾਰਨ ਰਹੀ ਹੈ। ਹਰਸ਼ਜੋਤ ਨੇ ਕੁਝ ਸਮਾਂ ਏ.ਆਈ.ਆਰ ਐੱਫ ਐੱਮ ਪਟਿਆਲਾ 'ਤੇ ਵੀ ਨੌਕਰੀ ਕੀਤੀ ਹੈ।

ਸਿੱਖਿਆ

ਸੋਧੋ

ਹਰਸ਼ਜੋਤ ਕੌਰ ਤੂਰ ਨੇ ਆਪਣੀ ਮੁੱਢਲੀ ਸਿੱਖਿਆ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਬਰੜਵਾਲ ਧੂਰੀ ਤੋਂ ਪ੍ਰਾਪਤ ਕੀਤੀ। ਉਸ ਨੇ ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਤੋਂ ਬੀ.ਐਸ.ਸੀ. ਬਾਇਓਟੈਕਨੋਲੋਜੀ ਦੀ ਡਿਗਰੀ ਪ੍ਰਾਪਤ ਕੀਤੀ। ਹਰਸ਼ਜੋਤ ਨੇ ਆਪਣੀ ਐਮ.ਏ. ਦੀ ਪੜ੍ਹਾਈ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਤੋਂ ਪੂਰੀ ਕੀਤੀ। ਉਸਨੇ ਆਪਣਾ ਐਮ.ਫ਼ਿਲ ਦਾ ਖ਼ੋਜ ਕਾਰਜ ਪੰਜਾਬੀ ਯੂਨੀਵਰਸਿਟੀ ਤੋਂ ਪੂਰਾ ਕੀਤਾ। ਇਸਤੋਂ ਇਲਾਵਾ ਹਰਸ਼ਜੋਤ ਨੇ ਪੀ.ਜੀ.ਡੀ.ਸੀ.ਏ. ਅਤੇ ਪੀ.ਜੀ.ਡੀ.ਐੱਫ.ਐੱਸ. ਦਾ ਕੋਰਸ ਵੀ ਪੰਜਾਬੀ ਯੂਨੀਵਰਸਿਟੀ ਤੋਂ ਪੂਰਾ ਕੀਤਾ।

ਫ਼ਿਲਮਾਂ

ਸੋਧੋ
ਲੜੀ ਨੰਬਰ ਫਿਲਮ
01 ਕਿੱਸਾ ਪੰਜਾਬ
02 ਸਰਦਾਰ ਮੁਹੰਮਦ
03 ਅੱਡਾ ਖੱਡਾ
04 ਭੁਲੇਖਾ
05 ਘਰਾਂ ਨੂੰ ਵਾਪਸੀ ਦਾ ਵੇਲਾ

ਫ਼ਿਲਮਾਂ ਤੋਂ ਬਿਨਾ ਹਰਸ਼ਜੋਤ ਨੇ ਪੰਜਾਬੀ ਗੀਤਾਂ ਬਾਬਲੇ ਦੀ ਪੱਗ, ਕਿਸੇ ਦਾ ਪਿਆਰ ਪਾਵਣ ਨੂੰ ਅਤੇ ਤੂੰ ਜੋ ਚੱਲਿਆ ਮੇਰੇ ਤੋਂ ਦੂਰ ਦੇ ਵਿਚ ਅਦਾਕਾਰਾ ਦੇ ਤੌਰ 'ਤੇ ਕੰਮ ਕੀਤਾ ਹੈ।

ਸਨਮਾਨ ਅਤੇ ਪੁਰਸਕਾਰ

ਸੋਧੋ

1. ਲਖਨਊ ਵਿਖੇ ਹੋਈ ਆਲ ਇੰਡੀਆ ਪੁਲਿਸ ਡਿਊਟੀ ਮੀਟ ਦੌਰਾਨ ਹਰਸ਼ਜੋਤ ਨੇ 01 ਸੋਨ ਅਤੇ 01 ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ।[1]

2. ਹਰਸ਼ਜੋਤ ਨੇ ਸਟੇਟ ਪੁਲਿਸ ਡਿਊਟੀ ਮੀਟ ਦੌਰਾਨ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਫਿਲੌਰ ਵਿਖੇ 03 ਸੋਨ ਤਗਮੇ ਅਤੇ 01 ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ।[2]

3. ਹਰਸ਼ਜੋਤ ਨੇ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵੱਲੋਂ ਕਰਵਾਏ ਗਏ ਯੂਥ ਫੈਸਟੀਵਲ ਦੌਰਾਨ ਗਿੱਧਾ,ਸੰਮੀ ਅਤੇ ਲੁੱਡੀ ਵਿੱਚ ਵੀ ਸੋਨੇ ਦਾ ਤਗਮਾ ਪ੍ਰਾਪਤ ਕੀਤਾ।

4. ਹਰਸ਼ਜੋਤ ਨੂੰ ਕਾਲਜ ਅਤੇ ਯੂਨੀਵਰਸਿਟੀ ਦੀ ਕਲਰ ਹੋਲਡਰ ਹੋਣ ਦਾ ਮਾਣ ਵੀ ਪ੍ਰਾਪਤ ਹੈ।

5. ਹਰਸ਼ਜੋਤ ਨੇ ਸੰਗਰੂਰ ਵਿਚ ਹੋਈ ਜ਼ਿਲ੍ਹਾ ਪਰੇਡ (15 ਅਗਸਤ ਅਤੇ 26 ਜਨਵਰੀ) ਦੇ ਵਿਚ ਕਈ ਵਾਰ ਬਤੌਰ ਪਲਟੂਨ ਕਮਾਂਡਰ ਵੀ ਹਿੱਸਾ ਲਿਆ ।

ਹਵਾਲੇ

ਸੋਧੋ
  1. "ਰਾਸ਼ਟਰੀ ਪੁਲਿਸ ਮੀਟ ਦੌਰਾਨ ਪੰਜਾਬ ਨੂੰ ਹਰਸ਼ਜੋਤ ਨੇ ਦਿਵਾਏ 2 ਤਗ਼ਮੇ". {{cite news}}: Cite has empty unknown parameter: |dead-url= (help)
  2. "[SANGRUR-BARNALA] - ਹਰਸ਼ਜੋਤ ਕੌਰ ਤੂਰ ਨੇ ਵਧਾਇਆ ਪੰਜਾਬ ਪੁਲਸ ਅਤੇ ਜ਼ਿਲਾ ਸੰਗਰੂਰ ਦਾ ਮਾਣ". {{cite news}}: Cite has empty unknown parameter: |dead-url= (help)[permanent dead link]

ਬਾਹਰੀ ਲਿੰਕ

ਸੋਧੋ