ਹਾਜੀ ਅਲੀ ਦਰਗਾਹ ਮੁੰਬਈ ਦੇ ਬਰਲੀ ਤੱਟ ਦੇ ਕਿਨਾਰੇ ਨੇੜੇ  ਸਥਿਤ ਇੱਕ ਛੋਟੇ ਜਿਹੇ ਟਾਪੂ ਉਪਰ ਸਥਿਤ ਇੱਕ ਮਸਜਿਦ ਹੈ। ਇਸਨੂੰ ਸੱਯਦ ਪੀਰ ਹਾਜੀ ਅਲੀ ਸ਼ਾਹ ਬੁਖ਼ਾਰੀ ਦੀ ਯਾਦ ਵਿੱਚ 1431 ਈ. ਵਿੱਚ ਬਣਾਇਆ ਗਿਆ। ਇਹ ਮਸਜਿਦ ਮੁਸਲਿਮ ਅਤੇ ਹਿੰਦੂ ਦੋਵਾਂ ਧਰਮਾਂ ਦੇ ਸਮੂਹਾਂ ਲਈ ਵਿਸ਼ੇਸ਼ ਮਹੱਤਤਾ ਰੱਖਦੀ ਹੈ। ਇਹ ਮੁੰਬਈ ਦੇ ਮਹੱਤਵਪੂਰਨ ਧਾਰਮਿਕ ਅਤੇ ਸੈਰ ਸਪਾਟੇ ਦਾ ਥਾਂ  ਹੈ।

ਮੁੰਬਈ ਵਿਚ ਸਥਿਤ ਹਾਜੀ ਅਲੀ ਦੀ ਦਰਗਾਹ

ਹਾਜੀ ਅਲੀ ਟ੍ਰਸਟ ਦੇ ਅਨੁਸਾਰ ਹਾਜੀ ਅਲੀ ਉਜ਼ਬੇਕਿਸਤਾਨ ਦੇ ਬੁਖਾਰਾ ਰਾਜ ਤੋਂ ਸਾਰੀ ਦੂਨੀਆਂ ਦਾ ਚੱਕਰ ਲਾਉਂਦਿਆਂ ਹਇਆ ਭਾਰਤ ਪਹੁੰਚੇ।

ਆਰਕੀਟੈਕਚਰ ਸੋਧੋ

 
ਦਰਗਾਹ ਨੂੰ ਮੁੱਖ ਸੜਕ ਨਾਲ ਜੋੜਨ ਵਾਲਾ ਪੁੱਲ

ਪੀਰ ਹਾਜੀ ਅਲੀ ਦੀ ਦਰਗਾਹ ਬਰਲੀ ਖਾੜੀ ਵਿੱਚ ਸਥਿਤ ਹੈ। ਮੁੱਖ ਸੜਕ ਤੋਂ ਲਗਭਗ 400 ਮੀਟਰ ਦੀ ਦੂਰੀ ਉਤੇ ਇੱਕ ਟਾਪੂ ਉਪਰ ਇਸ ਨੂੰ ਬਣਾਇਆ ਗਿਆ ਹੈ। ਇਥੇ ਆਉਣ ਲਈ ਮੁੱਖ ਸੜਕ ਤੋਂ ਇਥੇ ਤੱਕ ਪੁੱਲ ਬਣਾਇਆ ਗਿਆ ਹੈ। ਇਸ ਪੁੱਲ ਦੀ ਉਚਾਈ ਬਹੁਤ ਘੱਟ ਹੈ ਜਿਸ ਕਾਰਣ ਜਵਾਰ ਭਾਟੇ ਦੇ ਦਿਨਾਂ ਵਿੱਚ ਜਾਣਾ ਬਹੁਤ ਮੁਸ਼ਕਿਲ ਹੈ। ਜਿਆਦਾਤਰ ਇਹ ਪੁੱਲ ਪਾਣੀ ਵਿੱਚ ਡੂਬਿਆ ਰਹਿੰਦਾ ਹੈ। ਸਮੁੰਦਰੀ ਪੁੱਲ ਦੇ ਵਿਸ਼ੇਸ਼ ਆਕਰਸ਼ਣ ਕਾਰਣ ਇਹ ਰਸਤਾ ਦਰਗਾਹ ਵਿੱਚ ਜਾਣ ਵਾਲਿਆ ਲਈ ਹੋਰ ਵੀ ਵਿਸ਼ੇਸ਼ ਬਣ ਜਾਂਦਾ ਹੈ।

 
ਦਰਗਾਹ 

ਮੁੱਖ ਸੈੱਲ(ਕਮਰੇ) ਵਿਚ ਮਾਰਬਲ ਤੋਂ ਬਣੇਕਈ ਸਤੰਭ ਹਨ ਜਿਸ ਦੇ ਉਪਰ ਰੰਗਦਾਰ ਕੱਚ ਨਾਲ ਕਾਰੀਗਿਰੀ ਕੀਤੀ ਹੈ ਅਤੇ ਅੱਲਾਹ 11 ਨਾਮ ਵੀ ਉਕਾਰੇ ਕਰੇ ਹਨ।

ਸਮੁੰਦਰੀ ਨਮਕੀਨ ਹਵਾਵਾਂ ਦੇ ਕਾਰਣ ਇਸ ਇਮਾਰਤ ਨੂੰ ਬਹੁਤ ਨੁਕਸਾਨ ਹੋਇਆ ਹੈ। 1960 ਵਿੱਚ ਆਖਰੀ ਵਾਰ ਦਰਗਾਹ ਦਾ ਸੁਧਾਰ ਹੋਇਆ ਸੀ।

ਰੌਚਕ ਤੱਥ  ਸੋਧੋ

  • ਹਿੰਦੀ ਫ਼ਿਲਮ ਫ਼ਿਜਾ ਵਿਚ ਪੀਰ ਹਾਜੀ ਅਲੀ ਦੇ ਉਪਰ ਆਧਾਰਿਤ ਇਕ ਕੱਵਾਲੀ ਫਿਲਮਾਈ ਗਈ ਹੈ।
  • ਪ੍ਰਸਿਧ ਹਿੰਦੀ ਫ਼ਿਲਮ ਕੁੂਲੀ  ਦਾ ਅਖੀਰਲਾ ਦ੍ਰਿਸ਼ ਪੀਰ ਹਾਜੀ ਅਲੀ ਦਰਗਾਹ ਵਿੱਚ ਫਿਲਮਾਇਆ ਗਿਆ ਹੈ।

ਬਾਹਰੀ ਕੜੀਆਂ ਸੋਧੋ