ਮੁੱਖ ਮੀਨੂ ਖੋਲ੍ਹੋ

ੲੇਰਿਕ ਪੈਟਰਿਕ ਕਲੈਪਟਨ ਇਕ ਇੰਗਲਿਸ਼ ਰੌਕ ਅਤੇ ਬਲੂਜ਼ ਗਿਟਾਰਵਾਦਕ, ਗਾਇਕ ਅਤੇ ਗੀਤਕਾਰ ਹੈ। ੳੁਹ ੲਿਕਲੌਤਾ ਅਜਿਹਾ ੲਿਨਸਾਨ ਹੈ ਜੋ ਤਿੰਨ ਵਾਰ ਰੌਕ ਐਂਡ ਰੋਲ ਹਾਲ ਆਫ ਫੇਮ ਵਿੱਚ ੲਿਕੱਲੇ ਕਲਾਕਾਰ ਦੇ ਰੂਪ ਵਿੱਚ ਅਤੇ ਦੀ ਯਾਰਡਬਰਦਜ਼ ਅਤੇ ਕਰੀਮ ਬੈਂਡ ਵਿੱਚ ਸ਼ਾਮਲ ਹੋੲਿਅਾ ਹੈ। ਕਲੈਪਟਨ ਨੂੰ ਸਦਾਬਹਾਰ ਮਹੱਤਵਪੂਰਣ ਅਤੇ ਪ੍ਰਭਾਵਸ਼ਾਲੀ ਗਿਟਾਰਵਾਦਕਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ।[1] ਕਲੈਪਟਨ ਰੋਲਿੰਗ ਸਟੋਨ ਮੈਗਜ਼ੀਨ ਦੀ "ਹਰ ਸਮੇਂ ਦੇ 100 ਮਹਾਨ ਗਿਟਾਰਵਾਦਕਾਂ" ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਰਿਹਾ ਹੈ।[2] ੳੁਸਨੇ ਗਿਬਸਨਜ਼ ਦੇ "ਚੋਟੀ ਦੇ 50 ਗਿਟਾਰਵਾਦਕਾਂ" ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ। [3] ਟਾਈਮ ਮੈਗਜ਼ੀਨ ਦੀ 2009 ਦੀ "ਦਿ 10 ਬੇਸਟ ਇਲੈਕਟ੍ਰਿਕ ਗਿਟਾਰ ਪਲੇਅਰਜ਼" ਦੀ ਸੂਚੀ ਵਿੱਚ ਉਸ ਨੂੰ ਪੰਜਵੇਂ ਨੰਬਰ 'ਤੇ ਰੱਖਿਆ ਗਿਆ ਸੀ। [4]

ੲੇਰਿਕ ਕਲੈਪਟਨ
Eric Clapton 01May2015.jpg
ਮੲੀ 2015 ਵਿੱਚ ੲੇਰਿਕ ਕਲੈਪਟਨ
ਜਾਣਕਾਰੀ
ਜਨਮ ਦਾ ਨਾਂ ੲੇਰਿਕ ਪੈਟਰਿਕ ਕਲੈਪਟਨ
ਜਨਮ (1945-03-30) 30 ਮਾਰਚ 1945 (ਉਮਰ 74)
ਰਿਪਲੀ, ਸਰੀ, ਇੰਗਲੈਂਡ
ਵੰਨਗੀ(ਆਂ)
ਕਿੱਤਾ
  • ਸੰਗੀਤਕਾਰ
  • ਗਾੲਿਕ
  • ਗੀਤਕਾਰ
  • ਰਿਕਾਰਡ ਨਿਰਮਾਤਾ
ਸਾਜ਼
  • ਗਿਟਾਰ
  • ਵੋਕਲਜ਼
ਸਰਗਰਮੀ ਦੇ ਸਾਲ 1962–ਹੁਣ ਤੱਕ
ਵੈੱਬਸਾਈਟ www.ericclapton.com

1960 ਦੇ ਦਹਾਕੇ ਦੇ ਮੱਧ ਵਿਚ ਕਲੈਪਟਨ ਨੇ ਯਾਰਡਬੋਰਡ ਨੂੰ ਛੱਡ ਦਿੱਤਾ ਅਤੇ ਜੌਹਨ ਮੇਅਲ ਅਤੇ ਦ ਬਲਿਊਬਰੇਕਰਜ਼ ਵਿੱਚ ਸ਼ਾਮਲ ਹੋ ਗਿਅਾ। ਮੇਅਲ ਨੂੰ ਛੱਡਣ ਤੋਂ ਤੁਰੰਤ ਬਾਅਦ, ਕਲੈਪਟਨ ਨੇ ਡਰੰਮਵਾਦਕ ਜਿੰਜਰ ਬੇਕਰ ਅਤੇ ਬੇਸਵਾਦਕ ਜੈਕ ਬਰੂਸ ਨਾਲ ਮਿਲ ਕੇ ਪਾਵਰ ਟ੍ਰਿਓ ਕ੍ਰੀਮ ਬੈਂਡ ਬਣਾਇਆ। ੲਿਸ ਬੈਂਡ ਦੇ ਖਿੰਡ ਜਾਣ ਤੋਂ ਬਾਅਦ,ੳੁਸਨੇ ਬੇਕਰ, ਸਟੀਵ ਵਿਨਵੁੱਡ, ਅਤੇ ਰਿਚ ਗਰੇਚ ਦੇ ਸਹਿਯੋਗ ਨਾਲ ਬਲੂਜ਼ ਰਾੱਕ ਬੈਂਡ ਬਲਾਇੰਡ ਫੇਥ ਬਣਾਇਆ।

ਕਲੈਪਟਨ ਨੇ 18 ਗ੍ਰੈਮੀ ਪੁਰਸਕਾਰ ਪ੍ਰਾਪਤ ਕੀਤੇ ਹਨ, ਅਤੇ ਸੰਗੀਤ ਲਈ ਬੇਮਿਸਾਲ ਯੋਗਦਾਨ ਲਈ ਬ੍ਰਿਟ ਪੁਰਸਕਾਰ ਵੀ ਪ੍ਰਾਪਤ ਕੀਤਾ ਹੈ। 2004 ਵਿੱਚ ਉਸ ਨੂੰ ਸੰਗੀਤ ਦੀ ਸੇਵਾ ਲਈ ਬਕਿੰਘਮ ਪੈਲੇਸ ਵਿਖੇ ਸੀ.ਬੀ.ਈ. ਸਨਮਾਨਿਤ ਕੀਤਾ ਗਿਅਾ ਸੀ। [5][6][7] ਉਸ ਨੇ ਬ੍ਰਿਟਿਸ਼ ਅਕੈਡਮੀ ਆਫ਼ ਸੌਂਗਰਾੲੀਟਰ, ਕੰਪੋਜ਼ਰਜ਼ ਅਤੇ ਲੇਖਕਾਂ ਵਿੱਚੋਂ ਚਾਰ ਆਈਵਰ ਨੋਵੇਲੋ ਐਵਾਰਡ ਪ੍ਰਾਪਤ ਕੀਤੇ ਹਨ, ਜਿੰਨ੍ਹਾਂ ਵਿੱਚ ਲਾਈਫ ਟਾਈਮ ਅਚੀਵਮੈਂਟ ਐਵਾਰਡ ਵੀ ਸ਼ਾਮਲ ਹੈ। ਆਪਣੇ ਇਕੱਲੇ ਕਰੀਅਰ ਵਿੱਚ, ਕਲੈਪਟਨ ਦੇ ਦੁਨੀਆ ਭਰ ਵਿੱਚ 130 ਮਿਲੀਅਨ ਤੋਂ ਵੱਧ ਰਿਕਾਰਡ ਵਿਕ ਚੁੱਕੇ ਹਨ। [8]

ਮੁੱਢਲਾ ਜੀਵਨਸੋਧੋ

ਕਲੈਪਟਨ ਦਾ ਜਨਮ 30 ਮਾਰਚ 1945 ਨੂੰ ਰਿਪਲੀ, ਸਰੀ, ਇੰਗਲੈਂਡ ਵਿਖੇ ਹੋੲਿਅਾ ਸੀ। ੳੁਸਦੀ ਮਾਤਾ ਪੈਟਰੀਸੀਆ ਮੌਲੀ ਕਲੈਪਟਨ ਅਤੇ ਪਿਤਾ ਐਡਵਰਡ ਵਾਲਟਰ ਫਰੀਅਰ ਸੀ। ੳੁਸਦਾ ਪਿਤਾ ੲਿੱਕ ਸਿਪਾਹੀ ਸੀ। ਕਲੈਪਟਨ ਦੇ ਜਨਮ ਤੋਂ ਪਹਿਲਾਂ ੳੁਸਦੇ ਪਿਤਾ ਨੂੰ ਜੰਗ ਲਈ ਭੇਜਿਆ ਗਿਆ ਅਤੇ ਫਿਰ ੳੁਹ ਕੈਨੇਡਾ ਵਾਪਸ ਆ ਗਿਆ। ਕਲੈਪਟਨ ਇਸ ਵਿਸ਼ਵਾਸ ਕਰਨ ਵਿੱਚ ਵੱਡਾ ਹੋਇਆ ਕਿ ਉਸਦੀ ਨਾਨੀ, ਰੋਜ਼, ਅਤੇ ਉਸ ਦਾ ਦੂਜਾ ਪਤੀ ਜੈੱਕ ਕਲਪ ਹੀ ੳੁਸਦੇ ਮਾਤਾ ਪਿਤਾ ਹਨ ਅਤੇ ੳੁਸਦੀ ਅਸਲੀ ਮਾਂ ੳੁਸਦੀ ਵੱਡੀ ਭੈਣ ਹੈ। ਕਈ ਸਾਲਾਂ ਬਾਅਦ ਉਸਦੀ ਮਾਂ ਨੇ ਕੈਨੇਡਾ ਦੇ ਇੱਕ ਸਿਪਾਹੀ ਨਾਲ ਵਿਆਹ ਕਰਵਾ ਲਿਆ ਅਤੇ ਕਲੈਪਟਨ ਨੂੰ ਸਰੀ ਵਿੱਚ ਆਪਣੇ ਨਾਨਾ-ਨਾਨੀ ਕੋਲ ਛੱਡ ਕੇ ਜਰਮਨੀ ਚਲੀ ਗੲੀ। [9] leaving young Eric with his grandparents in Surrey.[10]

ਕਲੈਪਟਨ ਨੂੰ ਉਸ ਦੇ ਤੇਰ੍ਹਵੇਂ ਜਨਮਦਿਨ 'ਤੇ, ਜਰਮਨੀ ਵਿੱਚ ਬਣੀ ਧੁਨੀਵਾਦੀ ਗਿਟਾਰ ਮਿਲੀ। ਪਰ ੲਿਹ ਚਲਾੳੁਣੀ ਮੁਸ਼ਕਲ ਸੀ ਅਤੇ ਉਸਦੀ ਦਿਲਚਸਪ ਥੋੜ੍ਹੇ ਸਮੇਂ ਵਿੱਚ ਹੀ ਖਤਮ ਹੋ ਗੲੀ।[10] ਦੋ ਸਾਲਾਂ ਬਾਅਦ ਕਲੈਪਟਨ ਨੇ ਇਸਨੂੰ ਫਿਰ ਚੁੱਕਿਆ ਅਤੇ ਲਗਾਤਾਰ ਵਜਾੳੁਣਾ ਸ਼ੁਰੂ ਕਰ ਦਿੱਤਾ। ਕਲੈਪਟਨ ਛੋਟੀ ਉਮਰ ਤੋਂ ਹੀ ਬਲੂਜ਼ ਦੁਆਰਾ ਪ੍ਰਭਾਵਿਤ ਸੀ ਅਤੇ ਕੋਰਡਜ਼ ਸਿੱਖਣ ਲਈ ਲੰਬੇ ਸਮੇਂ ਤੱਕ ਅਭਿਆਸ ਕਰਦਾ ਰਹਿੰਦਾ ਸੀ ਅਤੇ ਅਾਪਣੇ ਟੇਪ ਰਿਕਾਰਡਰ 'ਤੇ ਬਲੂਜ਼ ਕਲਾਕਾਰਾਂ ਨੂੰ ਸੁਣ-ਸੁਣ ਕੇ ੳੁਨ੍ਹਾਂ ਦੀ ਨਕਲ ਕਰਦਾ ਸੀ।

1961 ਵਿੱਚ, ਸਲਬੇਟਨ ਵਿੱਚ ਹੋਲੀਫੀਲਡ ਸਕੂਲ ਛੱਡਣ ਤੋਂ ਬਾਅਦ, ਕਲਪੈਟਨ ਨੇ ਕਿੰਗਸਟਨ ਕਾਲਜ ਅਾਫ ਅਰਟਸ ਵਿੱਚ ਪੜ੍ਹਾਈ ਕੀਤੀ ਪਰ ਅਕਾਦਮਿਕ ਸਾਲ ਦੇ ਅਖ਼ੀਰ ਵਿੱਚ ਬਰਖਾਸਤ ਹੋ ਗਿਆ ਸੀ ਕਿਉਂਕਿ ਉਸ ਦਾ ਧਿਆਨ ਕਲਾ ਦੀ ਬਜਾਏ ਸੰਗੀਤ ਤੇ ਹੀ ਰਿਹਾ ਸੀ। ਇਸ ਸਮੇਂ ਤਕ ਕਲੈਪਟਨ ਨੇ ਕਿੰਗਸਟਨ, ਰਿਚਮੰਡ ਅਤੇ ਵੈਸਟ ਐਂਡ ਦੇ ਆਸ-ਪਾਸ ਦੇ ਪੈਸਿਆਂ ਲਈ ਪ੍ਰਦਰਸ਼ਨ ਸ਼ੁਰੂ ਕੀਤਾ। ਜਦੋਂ ਉਸਦੀ ੳੁਮਰ 17 ਸਾਲ ਸੀ ਤਾਂ ੳੁਸਨੇ ਆਪਣੇ ਪਹਿਲੇ ਬੈਂਡ ਇੱਕ ਸ਼ੁਰੂਆਤੀ ਬ੍ਰਿਟਿਸ਼ ਆਰ ਐਂਡ ਬੀ ਗਰੁੱਪ, ਦੀ ਰੂਸਟਰਜ਼, ਵਿੱਚ ਸ਼ਾਮਲ ਹੋਇਆ। ਉਹ ਜਨਵਰੀ ਤੋਂ ਲੈ ਕੇ ਅਗਸਤ 1963 ਤੱਕ ਇਸ ਬੈਂਡ ਦੇ ਨਾਲ ਰਿਹਾ। ਉਸੇ ਸਾਲ ਅਕਤੂਬਰ ਵਿੱਚ, ਕਲੈਪਟਨ ਨੇ ਕੇਜ਼ੀ ਜੋਨਸ ਐਂਡ ਦ ਇੰਜੀਨੀਅਰਜ਼ ਨਾਲ ਇੱਕ ਸੰਖੇਪ ਸੱਤ ਪ੍ਰਸਤੁਤੀ ਦੇ ਕਾਰਜਕਾਲ ਪੂਰਾ ਕੀਤਾ।

ਹਵਾਲੇਸੋਧੋ

  1. "55 – Eric Clapton". Rolling Stone. Archived from the original on 18 July 2012. Retrieved 11 November 2014. 
  2. https://www.rollingstone.com/music/lists/100-greatest-guitarists-20111123/eric-clapton-20111122%7Carchivedate=December 18, 2015}}
  3. https://web.archive.org/web/20110708022758/http://www.gibson.com/en-us/Lifestyle/Features/Top-50-Guitarists-528/%7Carchivedate=05.28.2010}}
  4. Tyrangiel, Josh (14 August 2009). "The 10 Greatest Electric Guitar Players". Time. Time Inc. Retrieved 26 April 2011. 
  5. "Ex-rebel Clapton receives his CBE". Telegraph.co.uk. London. 4 November 2004. Retrieved 22 September 2014. 
  6. "Eric Clapton, All Music: Grammy Awards". AllMusic. Retrieved 22 September 2014. 
  7. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Brits
  8. "Eric Clapton's Former California Estate Hits Market for $5.5 Million". RealClearPolitics. Retrieved 16 December 2017. 
  9. Profiles in Popular Music. Books.google.com. Retrieved 22 September 2014. 
  10. 10.0 10.1 Bob Gulla (2008) Guitar Gods: The 25 Players Who Made Rock History pgs. 40–41. Retrieved 29 December 2010