੧੪ ਜੂਨ
(14 ਜੂਨ ਤੋਂ ਰੀਡਿਰੈਕਟ)
<< | ਜੂਨ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | ||
2022 |
14 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 165ਵਾਂ (ਲੀਪ ਸਾਲ ਵਿੱਚ 166ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 200 ਦਿਨ ਬਾਕੀ ਹਨ।
ਵਾਕਿਆਸੋਧੋ
- 1381 – ਇੰਗਲੈਂਡ ਵਿੱਚ ਮਜ਼ਦੂਰਾਂ ਦੀਆਂ ਤਨਖ਼ਾਹਾਂ ਜ਼ਾਮਨੀ ਵਜੋਂ ਰੋਕ ਕੇ ਰੱਖਣ ਦੇ ਕਾਨੂੰਨ ਵਿਰੁਧ ਕਿਸਾਨਾਂ ਨੇ ਬਗ਼ਾਵਤ ਕਰ ਦਿਤੀ। ਉਨ੍ਹਾਂ ਨੇ ਸ਼ਹਿਰ ਵਿੱਚ ਲੁੱਟਮਾਰ ਤੇ ਅਗਜ਼ਨੀ ਕੀਤੀ, ਲੰਡਨ ਟਾਵਰ 'ਤੇ ਕਬਜ਼ਾ ਕਰ ਕੇ ਇਸ ਨੂੰ ਅੱਗ ਲਾ ਦਿਤੀ ਅਤੇ ਆਰਕਬਿਸ਼ਪ ਆਫ਼ ਕੈਂਟਰਬਰੀ ਨੂੰ ਕਤਲ ਕਰ ਦਿਤਾ।
- 1634 – ਰੂਸ ਅਤੇ ਪੋਲੈਂਡ ਨੇ ਪੋਲਿਆਨੋਵ ਸ਼ਾਂਤੀ ਸਮਝੌਤਾ 'ਤੇ ਦਸਤਖ਼ਤ ਕੀਤੇ।
- 1775 – ਅਮਰੀਕੀ ਸੈਨਾ ਦੀ ਸਥਾਪਨਾ ਹੋਈ।
- 1870 – ਅੰਮ੍ਰਿਤਸਰ ਵਿੱਚ ਕੂਕਿਆਂ ਨੇ ਅੰਮ੍ਰਿਤਸਰ ਵਿੱਚ ਇੱਕ ਬੁੱਚੜਖਾਨਾ 'ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਗੁਲਾਬ ਸਿੰਘ, ਸਰਕਾਰੀ ਗਵਾਹ ਬਣ ਗਿਆ। ਇਨ੍ਹਾਂ ਸਾਰਿਆਂ 'ਤੇ ਮੁਕੱਦਮਾ ਚਲਾਇਆ ਗਿਆ ਅਤੇ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
- 1940 – ਪੈਰਿਸ ਤੇ ਜਰਮਨ ਦੀਆਂ ਫ਼ੌਜਾਂ ਦਾ ਕਬਜ਼ਾ ਹੋ ਗਿਆ।
- 1945 – ਦੂਜੀ ਵੱਡੀ ਜੰਗ ਦੌਰਾਨ ਬਰਤਾਨੀਆ ਨੇ ਬਰਮਾ ਨੂੰ ਜਪਾਨ ਤੋਂ ਆਜ਼ਾਦ ਕਰਵਾ ਲਿਆ।
- 1949 – ਵੀਅਤਨਾਮ ਨੂੰ ਇੱਕ ਮੁਲਕ ਵਜੋਂ ਕਾਇਮ ਕੀਤਾ ਗਿਆ।
- 1962 – ਯੂਰਪੀ ਪੁਲਾੜ ਏਜੰਸੀ ਦਾ ਪੈਰਿਸ 'ਚ ਗਠਨ ਹੋਆਿ।
- 1964 – ਦਾਸ ਕਮਿਸ਼ਨ ਵਲੋਂ ਦਾਗ਼ੀ ਕਰਾਰ ਦਿਤੇ ਜਾਣ ਮਗਰੋਂ ਪ੍ਰਤਾਪ ਸਿੰਘ ਕੈਰੋਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
- 1982 – ਅਰਜਨਟੀਨ ਦੇ ਫਾਕਲੈਂਡ ਦੀਪ 'ਚ ਬ੍ਰਿਟੇਨ ਦੇ ਸਾਹਮਣੇ ਸਮਰਪਣ ਕੀਤੇ ਜਾਣ ਤੋਂ ਬਾਅਦ 74 ਦਿਨਾਂ ਤੋਂ ਜਾਰੀ ਸੰਘਰਸ਼ ਖਤਮ ਹੋਇਆ।
- 1984 – ਡਾ. ਗੰਡਾ ਸਿੰਘ ਨੇ ਪਦਮ ਸ਼੍ਰੀ ਦਾ ਖ਼ਿਤਾਬ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੇ ਰੋਸ ਵਜੋਂ ਵਾਪਸ ਕਰ ਦਿਤਾ।
- 1985 – ਸ਼ਲੇਗੇਨ ਸੁਲਾਹ ਸੰਪੰਨ ਹੋਈ ਜਿਸਦੇ ਬਾਅਦ ਮੈਂਬਰ ਰਾਸ਼ਟਰ ਦੇ ਨਾਗਰਿਕਾਂ ਦਾ ਇੱਕ - ਦੂੱਜੇ ਦੇ ਰਾਸ਼ਟਰ ਵਿੱਚ ਬਿਨਾਂ ਪਾਸਪੋਰਟ ਦੇ ਆਣੇ ਜਾਣਾ ਸ਼ੁਰੂ ਹੋਇਆ
- 1991 – ਪੁਲਾੜ ਯਾਨ ਐੱਸ. ਟੀ. ਐੱਸ. 40 ਕੋਲੰਬੀਆ 12 ਪ੍ਰਿਥਵੀ 'ਤੇ ਆਇਆ।
- 2012 – ਵਿਸ਼ਾਖਾਪਤਨਮ ਇਸਪਾਤ ਯੰਤਰ 'ਚ ਧਮਾਕੇ ਨਾਲ 11 ਲੋਕਾਂ ਦੀ ਮੌਤ ਹੋਈ ਅਤੇ 16 ਜ਼ਖਮੀ ਹੋਏ।
- 2013 – ਹਸਨ ਸਹਾਨੀ ਇਰਾਨ ਦੇ ਰਾਸ਼ਟਰਪਤੀ ਬਣੇ।
ਜਨਮਸੋਧੋ
- 1444 – ਭਾਰਤੀ ਪੁਲਾੜ ਵਿਗਿਆਨੀ ਅਤੇ ਗਣਿਤ ਸ਼ਾਸਤਰੀ ਨੀਲਾਕੰਥਾ ਸੋਮਾਇਆਜੀ ਦਾ ਜਨਮ। (ਦਿਹਾਂਤ 1544)
- 1905 – ਪ੍ਰਸਿੱਧ ਸ਼ਾਸਤਰੀ ਸੰਗੀਤਕਾਰ ਹੀਰਾ ਭਾਈ ਬਾਰੋਡਕਰ ਦਾ ਜਨਮ।
- 1909 – ਦੱਖਣੀ ਭਾਰਤ ਦੇ ਕਮਿਊਨਿਸਟ ਨੇਤਾ ਈ. ਐੱਸ. ਐੱਸ. ਨੰਬੂਦਰੀਪਾਦ ਦਾ ਕੇਰਲ ਦੇ ਪਾਲਘਾਟ 'ਚ ਜਨਮ।
- 1922 – ਭਾਰਤੀ ਨਿਰਦੇਸ਼ਕ, ਨਿਰਮਾਤਾ ਅਤੇ ਸਕਰੀਨਪਲੇ ਕੇ. ਆਸਿਫ ਦਾ ਜਨਮ। (ਦਿਹਾਂਤ 1971)
- 1955 – ਭਾਰਤੀ ਫਿਲਮੀ ਕਲਾਕਾਰ ਅਤੇ ਰਾਜਨੇਤਾ ਕਿਰਨ ਖੇਰ ਦਾ ਜਨਮ।
- 1967 – ਭਾਰਤੀ ਉਦਯੋਗਪਤੀ ਕੁਮਾਰ ਮੰਗਲਮ ਬਿਰਲਾ ਦਾ ਜਨਮ।