26 ਮਈ
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2024 |
26 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 146ਵਾਂ ਦਿਨ ਹੁੰਦਾ ਹੈ। ਸਾਲ ਦੇ 219 (ਲੀਪ ਸਾਲ ਵਿੱਚ 220) ਦਿਨ ਬਾਕੀ ਹੁੰਦੇ ਹਨ।
ਪ੍ਰਮੁੱਖ ਘਟਨਾਵਾਂ
ਸੋਧੋ- 1521 – ਜਰਮਨ ਦੇ ਮਾਰਟਿਨ ਲੂਥਰ ਨੂੰ ਪੋਪ ਦੇ ਕਹਿਣ ਤੇ ਰੋਮਨ ਬਾਦਸ਼ਾਹ ਨੇ ਧਰਮ ਤੋਂ ਇਸ ਕਰ ਕੇ ਖ਼ਾਰਜ ਕਰ ਦਿਤਾ ਕਿ ਉਹ ਪੋਪ ਵਲੋਂ ਪ੍ਰਚਾਰੇ ਜਾਂਦੇ ਧਰਮ ਉੱਤੇ ਕਿੰਤੂ ਕਰਦਾ ਸੀ।
- 1739 – ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਅਤੇ ਇਰਾਨ ਦੇ ਨਾਦਰ ਸ਼ਾਹ ਦੇ ਵਿਚਾਲੇ ਹੋਏ ਸਮਝੌਤੇ ਦੇ ਅਧੀਨ ਅਫਗਾਨਿਸਤਾਨ ਭਾਰਤ ਤੋਂ ਵੱਖ ਹੋ ਗਿਆ ਸੀ।
- 1805 – ਨੈਪੋਲੀਅਨ ਬੋਨਾਪਾਰਟ ਦੀ ਸਪੇਨ ਦੇ ਰਾਜੇ ਵਜੋਂ ਤਾਜਪੋਸ਼ੀ ਹੋਈ। ਇਸ ਤੋਂ ਪਹਿਲਾਂ ਉਂਜ 2 ਦਸੰਬਰ 1804 ਦੇ ਦਿਨ ਫ਼ਰਾਂਸ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਵੀ ਕਰਵਾ ਚੁੱਕਾ ਸੀ। ਹੁਣ ਉਹ ਦੋ ਦੇਸ਼ਾਂ ਦਾ ਬਾਦਸ਼ਾਹ ਸੀ।
- 1824 – ਅਮਰੀਕਾ ਨੇ ਬ੍ਰਾਜ਼ੀਲ ਨੂੰ ਇੱਕ ਰਾਸ਼ਟਰ ਦੇ ਰੂਪ 'ਚ ਮਾਨਤਾ ਦਿੱਤੀ।
- 1896 – ਰੂਸ ਦਾ ਆਖਰੀ ਜਾਰ ਨਿਕੋਲਸ ਸਿੰਘਾਸਨ 'ਤੇ ਬੈਠਿਆ।
- 1943 – ਐਮਸਟਰਡੈਮ 'ਚ ਯੂਹਾਦੀਆਂ ਦਾ ਜਰਮਨੀ ਦੇ ਵਿਰੋਧ 'ਚ ਦੰਗਾ।
- 1946 – ਅਮਰੀਕਾ 'ਚ ਹਾਈਡ੍ਰੋਜਨ ਬੰਬ ਦੇ ਪੈਟੇਂਨ ਲਈ ਅਰਜ਼ੀ ਕੀਤੀ ਗਈ ਸੀ।
- 1957 – ਬਾਂਬੇ (ਹੁਣ ਮੁੰਬਈ) 'ਚ ਜਨਤਾ ਬੀਮਾ ਦੀ ਸ਼ੁਰੂਆਤ।
- 1969 – ਐਪੋਲੋ 10 ਧਰਤੀ ਤੇ ਮਹਿਫ਼ੂਜ਼ ਵਾਪਸ ਪੁਜਾ।
- 1984 – ਪਹਿਲੇ ਗ੍ਰੈਂਡ ਹਿਮਾਲਿਯਨ ਵਰਲਡ ਹੈਂਗ ਗਲਾਈਡਿੰਗ ਰੈਲੀ ਦੀ ਸ਼ੁਰੂਆਤ।
- 1988 – ਭਾਰਤ ਸਰਕਾਰ ਨੇ ਧਰਮ ਅਤੇ ਸਿਆਸਤ ਨੂੰ ਅੱਡ ਕਰਨ ਬਾਰੇ ਆਰਡੀਨੈਂਸ ਜਾਰੀ ਕੀਤਾ। ਇਸ ਆਰਡੀਨੈਂਸ ਮੁਤਾਬਕ ਕਿਸੇ ਧਾਰਮਕ ਅਦਾਰੇ ਤੋਂ ਸਿਆਸੀ ਕਾਰਵਾਈ ਕਰਨ ਉੱਤੇ ਪਾਬੰਦੀ ਲਾਈ ਗਈ।
- 1996 – ਅਟਲ ਬਿਹਾਰੀ ਬਾਜਪਾਈ ਨੇ 1984 ਦੇ ਦਰਬਾਰ ਸਾਹਿਬ ਉੱਤੇ ਫ਼ੌਜੀ ਐਕਸ਼ਨ ਨੂੰ 'ਮੰਦਭਾਗਾ' ਕਿਹਾ।
- 1999 – ਭਾਰਤੀ ਅੰਤਰਿਕ ਅਨੁਸ਼ੰਧਾਨ ਸੰਗਠਨ ਨੇ ਸਫਲਤਾਪੂਰਵਕ ਭਾਰਤ ਜਰਮਨੀ ਅਤੇ ਦੱਖਣੀ ਕੋਰੀਆ ਦੇ ਇਕ-ਇਕ ਉਪਗ੍ਰਹਿ ਨੂੰ ਉਨ੍ਹਾਂ ਦੀਆਂ ਨਿਰਧਾਰਿਤ ਕਲਾਸਾਂ 'ਚ ਸਥਾਪਿਤ ਕੀਤਾ।
- 2004 – ਨਿਊਯਾਰਕ ਟਾਈਮਜ਼ ਨੇ ਸਵੀਕਾਰ ਕੀਤਾ ਕਿ ਉਸ ਦੀ ਗਲਤੀ ਰਿਪੋਟਿੰਗ ਦੀ ਵਜ੍ਹਾ ਨਾਲ ਇਸ ਅਫਵਾਹ ਨੂੰ ਬਲ ਮਿਲਿਆ ਕਿ ਇਰਾਕ ਦੇ ਕੋਲ ਜਨਸੰਹਾਰ ਦੇ ਹਥਿਆਰ ਹਨ ਜਿਸ ਦੇ ਕਾਰਨ ਅਮਰੀਕਾ ਨੇ ਉਸ 'ਤੇ ਹਮਲਾ ਕੀਤਾ ਹੈ।
- 2006 – ਜਾਵਾ 'ਚ ਆਏ ਭੂਚਾਲ ਦੇ ਕਾਰਨ 5700 ਲੋਕਾਂ ਦੀ ਜਾਨ ਗਈ ਸੀ ਅਤੇ ਤਕਰੀਬਨ ਦੋ ਲੱਖ ਲੋਕ ਬੇਘਰ ਹੋ ਗਏ ਸਨ।
ਛੁੱਟੀਆਂ
ਸੋਧੋਜਨਮ
ਸੋਧੋ- 1859– ਫਿਲਿਪਿਨੋ ਵਕੀਲ ਫੇਲਿਪ ਐਗਨਸ਼ਿਲੋ ਦਾ ਜਨਮ।
- 1892– ਗਦਰ ਪਾਰਟੀ ਦੇ ਸਰਗਰਮ ਮੈਂਬਰ ਬਾਬਾ ਹਰਜਾਪ ਸਿੰਘ ਦਾ ਜਨਮ।
- 1895– ਅਮਰੀਕੀ ਦਸਤਾਵੇਜ਼ੀ ਫੋਟੋਗ੍ਰਾਫਰ ਅਤੇ ਫ਼ੋਟੋਜਰਨਲਿਜ਼ਮ ਦੋਰੋਥਿਆ ਲਾਂਗੇ ਦਾ ਜਨਮ।
- 1917– ਭਾਸ਼ਾਈ, ਖੋਜਕਰਤਾ, ਆਲੋਚਕ ਅਤੇ ਭਾਰਤ ਤੋਂ ਅਨੁਵਾਦਕ ਹਰਿਵੱਲਭ ਭਿਆਣੀ ਦਾ ਜਨਮ।
- 1926– ਅਮਰੀਕੀ ਜੈਜ਼ ਸੰਗੀਤਕਾਰ, ਬੈਂਡਲੀਡਰ ਮਾਇਲਸ ਡੇਵਿਸ ਦਾ ਜਨਮ।
- 1926– ਭਾਰਤੀ ਵਿਦਿਆ ਸ਼ਾਸਤਰੀ, ਵਕਤਾ, ਆਲੋਚਕ ਅਤੇ ਮਲਿਆਲਮ ਸਾਹਿਤ ਦਾ ਲੇਖਕ ਸੁਕੁਮਾਰ ਅਰ੍ਹੀਕੋਡ ਦਾ ਜਨਮ।
- 1938 – ਭਾਰਤੀ ਨਿਰਦੇਸ਼ਕ ਅਤੇ ਨਿਰਮਾਤਾ ਕੇ ਬਿਕਰਮ ਸਿੰਘ ਦਾ ਜਨਮ ਹੋਇਆ। (ਦਿਹਾਂਤ 2013)
- 1949– ਬ੍ਰਿਟਿਸ਼ ਲੇਬਰ ਪਾਰਟੀ ਸਿਆਸਤਦਾਨ, ਲੇਬਰ ਪਾਰਟੀ ਦਾ ਆਗੂ ਅਤੇ ਵਿਰੋਧੀ ਧਿਰ ਦਾ ਆਗੂ ਜੇਰਮੀ ਕੋਰਬਿਨ ਦਾ ਜਨਮ।
- 1955– ਰੂਸੀ ਗਾਇਕ-ਗੀਤਕਾਰ, ਸੰਗੀਤਕਾਰ, ਕਵੀ ਅਤੇ ਨਾਵਲਕਾਰ ਬੋਰਿਸ ਗੋਲੋਵਿਨ ਦਾ ਜਨਮ।
- 1961– ਭਾਰਤੀ-ਅਮਰੀਕੀ ਡਾਇਰੈਕਟਰ ਤਰਸੇਮ ਸਿੰਘ ਦਾ ਜਨਮ।
- 1962– ਪੋਲਿਸ਼ ਥੀਏਟਰ ਡਾਇਰੈਕਟਰ, ਵਾਰਸਾ ਵਿੱਚ (ਨਵ ਥੀਏਟਰ) ਦਾ ਸਿਰਜਣਹਾਰ ਅਤੇ ਕਲਾਤਮਕ ਡਾਇਰੈਕਟਰ ਖ੍ਰਿਸ਼ਤੋਫ਼ ਵਾਰਲਿਕੋਵਸਕੀ ਦਾ ਜਨਮ।
- 1965– ਪੰਜਾਬ, ਭਾਰਤ ਵਿਚ 1993 ਦੇ ਬੰਬ ਧਮਾਕੇ ਦੇ ਮਾਮਲੇ ਵਿੱਚ ਇੱਕ ਦੋਸ਼ੀ ਦਵਿੰਦਰ ਪਾਲ ਸਿੰਘ ਭੁੱਲਰ ਦਾ ਜਨਮ।
- 1982– ਬ੍ਰਿਟਿਸ਼-ਭਾਰਤੀ ਮਾਡਲ, ਅਦਾਕਾਰਾ ਅਤੇ ਟੀਵੀ ਹੋਸਟ ਕਰਿਸ਼ਮਾ ਕੋਟਕ ਦਾ ਜਨਮ।
- 1983– ਭਾਰਤੀ ਫ੍ਰੀ ਸਟਾਈਲ ਕੁਸ਼ਤੀ ਖਿਡਾਰੀ ਸੁਸ਼ੀਲ ਕੁਮਾਰ (ਪਹਿਲਵਾਨ) ਦਾ ਜਨਮ।
- 1987– ਨਾਰਵੇਈ-ਈਰਾਨੀ ਗਾਇਕ, ਪੇਂਟਰ, ਮਾਡਲ ਅਤੇ ਟੈਲੀਵਿਜ਼ਨ ਮੇਜ਼ਬਾਨ ਤੂਜੀ ਦਾ ਜਨਮ।
- 1990– ਪਾਕਿਸਤਾਨੀ ਕ੍ਰਿਕਟ ਖਿਡਾਰੀ ਉਮਰ ਅਕਮਲ ਦਾ ਜਨਮ।
- 1992– ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹਰੀਮ ਫ਼ਾਰੂਕ਼ ਦਾ ਜਨਮ।
- 1996– ਦੱਖਣੀ ਅਫਰੀਕਨ ਕ੍ਰਿਕੇਟ ਖਿਡਾਰੀ ਲਾਰਾ ਗੁਡੱਲ ਦਾ ਜਨਮ।
ਦਿਹਾਂਤ
ਸੋਧੋ- 1702– ਮੁਗਲ ਰਾਜਕੁਮਾਰੀ ਅਤੇ ਸਮਰਾਟ ਔਰੰਗਜੇਬ ਦੀ ਬੇਟੀ ਜ਼ੇਬ-ਅਲ-ਨਿਸਾ ਦਾ ਦਿਹਾਂਤ।
- 1885– ਫ਼ਰਾਂਸੀਸੀ ਕਵੀ, ਨਾਵਲਕਾਰ ਅਤੇ ਨਾਟਕਕਾਰ ਵਿਕਤੋਰ ਊਗੋ ਦਾ ਦਿਹਾਂਤ।
- 1908 – ਅਹਿਮਦੀਆ ਲਹਰ ਦੇ ਮੌਢੀ ਮਿਰਜ਼ਾ ਗ਼ੁਲਾਮ ਅਹਿਮਦ ਦਾ ਦਿਹਾਂਤ। (ਜਨਮ 1835)
- 1978– ਰੂਸੀ ਪ੍ਰੀਮਾ ਬੈਲੇਰੀਨਾ ਤਮਾਰਾ ਕਰਸਾਵਿਨਾ ਜੋ ਆਪਣੀ ਸੁੰਦਰਤਾ ਲਈ ਮਸ਼ਹੂਰ ਸੀ ਦਾ ਦਿਹਾਂਤ।
- 1999– ਭਾਰਤੀ ਲੋਕ ਗਾਇਕਾ ਅਤੇ ਤੇਲੰਗਾਨਾ ਕਲਾ ਸਮਿਤੀ ਦੀ ਸੰਸਥਾਪਕ ਬੇਲੀ ਲਲਿਥਾ ਦਾ ਦਿਹਾਂਤ।
- 2008– ਅਮਰੀਕੀ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਅਦਾਕਾਰ ਸਿਡਨੀ ਪੋਲੈਕ ਦਾ ਦਿਹਾਂਤ।